Viral: 93 ਸਾਲਾ ਬਜ਼ੁਰਗ ਨੇ ਪਤਨੀ ਲਈ ਖਰੀਦਿਆ ਮੰਗਲਸੂਤਰ, ਜਵੈਲਰੀ ਸ਼ੌਪ ਦੇ ਮਾਲਕ ਨੇ ਕੀਤਾ ਦਿਲ ਜਿੱਤਣ ਵਾਲਾ ਕੰਮ

Published: 

20 Jun 2025 08:44 AM IST

Viral Video: ਇੱਕ 93 ਸਾਲਾ ਕਿਸਾਨ ਵੱਲੋਂ ਤੀਰਥ ਯਾਤਰਾ ਦੌਰਾਨ ਆਪਣੀ ਪਤਨੀ ਲਈ ਮੰਗਲਸੂਤਰ ਖਰੀਦਣ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਗਿਆ ਹੈ, ਜਿਸਨੇ ਲੱਖਾਂ ਲੋਕਾਂ ਨੂੰ ਔਨਲਾਈਨ Impress ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਨੇਟੀਜ਼ਨ ਭਾਵੁਕ ਹੋ ਗਏ ਹਨ ਅਤੇ ਕਮੈਂਟਸ ਕਰ ਕੇ ਆਪਣੇ Reactions ਦੇ ਰਹੇ ਹਨ।

Viral: 93 ਸਾਲਾ ਬਜ਼ੁਰਗ ਨੇ ਪਤਨੀ ਲਈ ਖਰੀਦਿਆ ਮੰਗਲਸੂਤਰ, ਜਵੈਲਰੀ ਸ਼ੌਪ ਦੇ ਮਾਲਕ ਨੇ ਕੀਤਾ ਦਿਲ ਜਿੱਤਣ ਵਾਲਾ ਕੰਮ
Follow Us On

ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਅਤੇ ਇਹ ਗੱਲ ਇੱਕ ਵਾਰ ਫਿਰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਸਾਬਤ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਉਨ੍ਹਾਂ ਦੀ ਪ੍ਰੇਮ ਕਹਾਣੀ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਹਾਲ ਹੀ ਵਿੱਚ, ਇੱਕ 93 ਸਾਲਾ ਵਿਅਕਤੀ ਆਪਣੀ ਪਤਨੀ ਲਈ ਮੰਗਲਸੂਤਰ ਖਰੀਦਣ ਲਈ ਇੱਕ ਜਵੈਲਰੀ ਸ਼ੌਪ ‘ਤੇ ਪਹੁੰਚਿਆ। ਰਵਾਇਤੀ ਚਿੱਟਾ ਧੋਤੀ-ਕੁੜਤਾ ਅਤੇ ਟੋਪੀ ਪਹਿਨ ਕੇ, ਬਜ਼ੁਰਗ ਆਦਮੀ ਆਪਣੀ ਪਤਨੀ ਦਾ ਹੱਥ ਪਿਆਰ ਨਾਲ ਫੜ ਕੇ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋਇਆ।

ਡਾ. ਪੂਰਨਿਮਾ @PoornimaNimo ਨਾਮ ਦੀ ਇੱਕ ਐਕਸ ਯੂਜ਼ਰ ਨੇ ਬਜ਼ੁਰਗ ਜੋੜੇ ਦੀ ਕਹਾਣੀ ਸ਼ੇਅਰ ਕੀਤੀ ਅਤੇ ਦੱਸਿਆ ਕਿ ਇਹ ਪਿਆਰਾ ਕਪਲ ਮੰਗਲਸੂਤਰ ਦੀ ਕਿਵੇਂ ਦੇਖ ਕਰ ਰਿਹਾ ਸੀ। ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਕਿੰਨੇ ਪੈਸੇ ਹਨ, ਤਾਂ ਬਜ਼ੁਰਗ ਔਰਤ ਨੇ ਆਪਣੇ ਪਰਸ ਵਿੱਚੋਂ 1,120 ਰੁਪਏ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤੇ।

ਜਿਸ ਗੱਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਉਹ ਇਸ ਤੋਂ ਬਾਅਦ ਵਾਪਰੀ ਘਟਨਾ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਹੋਰ ਪੈਸੇ ਮੰਗਣ ਦੀ ਬਜਾਏ, ਦੁਕਾਨਦਾਰ ਨੇ ਮਜ਼ਾਕ ਵਿੱਚ ਜੋੜੇ ਨੂੰ ਪੁੱਛਿਆ, “ਇੰਨੇ ਪੈਸੇ?” ਇਹ ਸੁਣ ਕੇ, ਬੁੱਢੇ ਆਦਮੀ ਨੇ ਸੋਚਿਆ ਕਿ ਸ਼ਾਇਦ ਇਹ ਘੱਟ ਹੋਣਗੇ, ਇਸ ਲਈ ਉਸਨੇ ਆਪਣੇ ਬੈਗ ਵਿੱਚੋਂ ਕੁਝ ਸਿੱਕੇ ਕੱਢਣੇ ਸ਼ੁਰੂ ਕਰ ਦਿੱਤੇ। ਪਰ ਫਿਰ ਦੁਕਾਨਦਾਰ ਨੇ ਸਿਰਫ਼ 20 ਰੁਪਏ ਲਏ ਅਤੇ ਉਨ੍ਹਾਂ ਨੂੰ ਉਹ ਮੰਗਲਸੂਤਰ ਦੇ ਦਿੱਤਾ।

ਇਹ ਵੀ ਪੜ੍ਹੋ- ਸ਼ਖਸ ਨੇ ਸ਼ੇਰ ਦੇ ਪਿੰਜਰੇ ਵਿੱਚ ਪਾਇਆ ਹੱਥ, ਅੱਗੇ ਦਾ ਨਜ਼ਾਰਾ ਦੇਖ ਲੂਹ-ਕੰਡੇ ਹੋ ਜਾਣਗੇ ਖੜ੍ਹੇ!

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਬਜ਼ੁਰਗ ਕਪਲ ਨਿਵਰਤੀ ਸ਼ਿੰਦੇ ਅਤੇ ਉਨ੍ਹਾਂ ਦੀ ਪਤਨੀ ਸ਼ਾਂਤਾਬਾਈ ਹੈ, ਜੋ ਕਿ ਜਾਲਨਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਵੈਲਰੀ ਸ਼ੌਪ ਦੇ ਮਾਲਕ ਨੇ ਪੀਟੀਆਈ ਨੂੰ ਦੱਸਿਆ, ਬਜ਼ੁਰਗ ਆਦਮੀ ਨੇ ਕਿਹਾ ਕਿ ਉਹ ਆਪਣੀ ਪਤਨੀ ਲਈ ਮੰਗਲਸੂਤਰ ਖਰੀਦਣਾ ਚਾਹੁੰਦੇ ਸੀ। ਮੈਨੂੰ ਜੋੜੇ ਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ। ਮੈਂ ਉਨ੍ਹਾਂ ਨੂੰ ਆਪਣੇ ਵੱਲੋਂ ਸਿਰਫ਼ 20 ਰੁਪਏ ਵਿੱਚ ਮੰਗਲਸੂਤਰ ਦਿੱਤਾ।