Dance Video: ਵਿਦੇਸ਼ਾਂ ‘ਚ ਦਿਖੀ ਪ੍ਰੀ-ਦੀਵਾਲੀ Celebration ਦੀ ਧੂਮ, ਵਰਦੀ ‘ਚ ਭੰਗੜਾ ਪਾਉਂਦੀ ਨਜ਼ਰ ਆਈ ਨਿਊਜ਼ੀਲੈਂਡ ਦੀ ਪੁਲਿਸ

Updated On: 

23 Oct 2024 13:46 PM

Bhangra Video Viral: ਨਿਊਜ਼ੀਲੈਂਡ ਦੀ ਦੀਵਾਲੀ ਤੋਂ ਪਹਿਲਾਂ ਪ੍ਰੀ-ਦੀਵਾਲੀ ਦੇ ਜਸ਼ਨ ਮਨਾਉਣ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਸ ਲਈ ਨਹੀਂ ਵਾਇਰਲ ਹੋ ਰਹੀ ਕਿ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸਗੋਂ ਇਸ ਲਈ ਹੋ ਰਹੀ ਹੈ ਕਿਉਂਕਿ ਇਸ ਜਸ਼ਨ ਵਿੱਚ ਨਿਊਜ਼ੀਲੈਂਡ ਪੁਲਿਸ ਦੇ ਕੁਝ ਕਰਮਚਾਰੀ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਕੇ ਤੁਸੀਂ ਵੀ ਜ਼ਰੂਰ ਖੁਸ਼ ਹੋ ਜਾਓਗੇ।

Dance Video: ਵਿਦੇਸ਼ਾਂ ਚ ਦਿਖੀ ਪ੍ਰੀ-ਦੀਵਾਲੀ Celebration ਦੀ ਧੂਮ, ਵਰਦੀ ਚ ਭੰਗੜਾ ਪਾਉਂਦੀ ਨਜ਼ਰ ਆਈ ਨਿਊਜ਼ੀਲੈਂਡ ਦੀ ਪੁਲਿਸ

ਪ੍ਰੀ-ਦੀਵਾਲੀ Celebration ਦੀ ਧੂਮ, ਭੰਗੜਾ ਪਾਉਂਦੀ ਨਜ਼ਰ ਆਈ ਨਿਊਜ਼ੀਲੈਂਡ ਦੀ ਪੁਲਿਸ

Follow Us On

ਜਲਦ ਹੀ ਦੇਸ਼ ਭਰ ‘ਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਈ ਜਾਵੇਗੀ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਬਾਜ਼ਾਰ ਨੂੰ ਦੀਵਿਆਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਦੀਵਾਲੀ ਦਾ ਤਿਉਹਾਰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਪ੍ਰੀ-ਦੀਵਾਲੀ ਮਨਾਉਣ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਿਊਜ਼ੀਲੈਂਡ ਪੁਲਿਸ ਦੇ ਕੁਝ ਕਰਮਚਾਰੀ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਦੀਵਾਲੀ ਦੇ ਉਤਸ਼ਾਹ ਨੇ ਵਿਸ਼ਵ ਪੱਧਰ ‘ਤੇ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਦਿਲ ਜਿੱਤ ਲਿਆ ਹੈ।

ਵੀਡੀਓ ਦੀ ਸ਼ੁਰੂਆਤ ਇੱਕ ਘੋਸ਼ਣਾ ਨਾਲ ਹੁੰਦੀ ਹੈ, ਜਿਸ ਵਿੱਚ ਸਮਾਗਮ ਦੀ ਮੇਜ਼ਬਾਨੀ ਕਰਨ ਵਾਲਾ ਵਿਅਕਤੀ ਦੱਸਦਾ ਹੈ ਕਿ ਅਸੀਂ ਪੰਜਾਬੀ ਲੋਕ ਨਾਚ ਭੰਗੜੇ ਨਾਲ ਸ਼ੁਰੂਆਤ ਕਰ ਰਹੇ ਹਾਂ। ਇਸ ਤੋਂ ਬਾਅਦ ਇੱਕ ਪਾਸੇ ਤੋਂ ਵਰਦੀ ਵਿੱਚ ਦੋ ਪੁਲਿਸ ਵਾਲੇ ਆਉਂਦੇ ਹਨ ਅਤੇ ਸਾਹਮਣੇ ਤੋਂ ਤਿੰਨ ਪੁਲਿਸ ਵਾਲੇ ਡਾਂਸ ਕਰਦੇ ਵਿਚਕਾਰ ਆਉਂਦੇ ਹਨ। ਪੰਜਾਬੀ ਗੀਤ ‘ਤੇ ਸਾਰੇ ਪੁਲਿਸ ਵਾਲੇ ਬਹੁਤ ਹੀ ਸੋਹਣੇ ਤਾਲਮੇਲ ਨਾਲ ਇੱਕੋ ਜਿਹੇ ਸਟੈਪ ਕਰਦੇ ਨਜ਼ਰ ਆ ਰਹੇ ਹਨ। ਪੰਜਾਬੀ ਮਿਊਜ਼ਿਕ ‘ਤੇ ਨਿਊਜ਼ੀਲੈਂਡ ਪੁਲਿਸ ਦੇ ਲਾਜਵਾਬ ਭੰਗੜਾ ਡਾਂਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹਾਰਮੋਨੀਅਮ ਤੇ ਢੋਲਕ ਵਜਾ ਕੇ ਗੀਤ ਗਾਉਣ ਵਾਲੀਆਂ ਇਹਨਾਂ ਕੁੜੀਆਂ ਸਾਹਮਣੇ ਵੱਡੇ-ਵੱਡੇ ਗਾਇਕ ਵੀ ਹਨ ਫੇਲ

ਵੀਡੀਓ ਦੇ ਕੈਪਸ਼ਨ ਮੁਤਾਬਕ ਨਿਊਜ਼ੀਲੈਂਡ ਪੁਲਿਸ ਆਕਲੈਂਡ ਦੀਵਾਲੀ ਫੈਸਟੀਵਲ ‘ਚ ਭੰਗੜਾ ਕਰ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਬਹੁਤ ਖੁਸ਼ ਹੋਏ ਅਤੇ ਪੋਸਟ ‘ਤੇ ਸਕਾਰਾਤਮਕ ਕਮੈਂਟਸ ਵੀ ਕੀਤੇ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਹੁਣ ਤੱਕ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 1.1 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ 38.8 ਹਜ਼ਾਰ ਹੋਰ ਲੋਕਾਂ ਨਾਲ ਸ਼ੇਅਰ ਕੀਤਾ ਹੈ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ”ਦੁਨੀਆ ਬਹੁਤ ਖੂਬਸੂਰਤ ਜਗ੍ਹਾ ਹੈ ਜੇਕਰ ਤੁਸੀਂ ਦੂਜਿਆਂ ਦੀਆਂ ਪਰੰਪਰਾਵਾਂ ਅਤੇ ਸੰਸਕ੍ਰਿਤੀਆਂ ਨੂੰ ਅਪਣਾ ਸਕਦੇ ਹੋ।”