ਰੀਲ ਬਣਾਉਣ ‘ਚ Busy ਸੀ ਮਾਂ,ਹਾਈਵੇਅ ਵੱਲ ਜਾਣ ਲੱਗਾ ਬੱਚਾ, ਵੀਡੀਓ ਨੇ ਚੁੱਕੇ Parenting ‘ਤੇ ਸਵਾਲ

Updated On: 

10 Dec 2024 12:03 PM

Viral Video : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਦਿਮਾਗ ਘੁੰਮ ਗਿਆ ਹੈ। ਇੰਟਰਨੈੱਟ ਯੂਜ਼ਰਸ ਰੀਲ ਬਣਾਉਣ ਵਾਲੀ ਮਾਂ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੀਲਾਂ ਦੇ ਨਸ਼ੇ ਵਿੱਚ ਲੋਕ ਆਪਣੀਆਂ ਜ਼ਿੰਮੇਵਾਰੀਆਂ ਭੁੱਲਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋਈਆਂ ਹਨ।

ਰੀਲ ਬਣਾਉਣ ਚ Busy ਸੀ ਮਾਂ,ਹਾਈਵੇਅ ਵੱਲ ਜਾਣ ਲੱਗਾ ਬੱਚਾ, ਵੀਡੀਓ ਨੇ ਚੁੱਕੇ Parenting ਤੇ ਸਵਾਲ
Follow Us On

ਰੀਲ, ਮਨੁੱਖੀ ਜੀਵਨ ਵਿੱਚ ਹੱਦ ਤੋਂ ਜ਼ਿਆਦਾ ਹਾਵੀ ਹੋ ਚੁੱਕੀ ਹੈ। ਰੀਲ ਨੂੰ ਨਸ਼ਾ ਕਹਿਣਾ ਗਲਤ ਨਹੀਂ ਹੋਵੇਗਾ! ਆਧੁਨਿਕ ਯੁੱਗ ਵਿੱਚ, ਇੰਸਟਾਗ੍ਰਾਮ ਰੀਲਾਂ, ਸ਼ਾਰਟਸ ਜਾਂ ਟਿਕਟੋਕ ਵੀਡੀਓਜ਼ ‘ਡਿਜੀਟਲ ਡਰੱਗਜ਼’ ਹਨ, ਜਿਨ੍ਹਾਂ ਨੂੰ ਬਣਾਉਣ ਅਤੇ ਦੇਖਣ ਵਿੱਚ ਵਿਅਕਤੀ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਕੁਝ ਹੋਰ ਦਿਖਾਈ ਨਹੀਂ ਦਿੰਦਾ ਹੈ।

ਇਸ ‘ਰੀਲ ਯੁੱਗ’ ਨੇ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ! ਜੀ ਹਾਂ, ਹੁਣ ਛੋਟੇ ਬੱਚਿਆਂ ਤੋਂ ਲੈ ਕੇ ਮਾਤਾ-ਪਿਤਾ ਤੱਕ ਹਰ ਕੋਈ ਆਪਣੇ ਵਿਊਜ਼ ਅਤੇ ਲਾਈਕਸ ਲਈ ਕੁਝ ਵੀ ਕਰਨ ਲਈ ਤਿਆਰ ਹਨ। ਤਾਜ਼ਾ ਵੀਡੀਓ ‘ਖਰਾਬ Parenting’ ਦਾ ਸਬੂਤ ਹੈ, ਜਿਸ ਨੂੰ ਦੇਖ ਕੇ ਲੋਕ ਮਾਂ ਦੀ ਆਲੋਚਨਾ ਕਰ ਰਹੇ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ।

ਇਸ ਵੀਡੀਓ ਨੂੰ X ਹੈਂਡਲ @jitu_rajoriya ਦੁਆਰਾ 8 ਦਸੰਬਰ 2024 ਨੂੰ ਪੋਸਟ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ- ਮਾਂ ਫੋਨ ‘ਤੇ ਇਕ ਰੀਲ ਬਣਾ ਰਹੀ ਸੀ,ਛੋਟੀ ਬੱਚੀ ਬਸ ਸੜਕ ਵੱਲ ਪਹੁੰਚਣ ਵਾਲੀ ਹੀ ਸੀ। ਇਨ੍ਹੇ ਵਿੱਚ ਹੀ ਇਕ ਹੋਰ ਬੇਟਾ ਆਉਂਦਾ ਹੈ ਅਤੇ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਕਿ ਮਾਂ ਛੋਟੀ ਭੈਣ ਸੜਕ ਵੱਲ ਜਾ ਰਹੀ ਹੈ।

ਇਹ ਵੀ ਪੜ੍ਹੋ- ਬਰਾਤ ਵਿੱਚ ਦੋ ਮੁੰਡਿਆਂ ਨੇ ਕੀਤੀ ਅਜਿਹੀ ਹਰਕਤ, ਦੇਖ ਯੂਜ਼ਰਸ ਬੋਲੇ- ਕੰਟਰੋਲ ਭਰਾ

ਇਸ ਪੋਸਟ ਨੂੰ ਲਿਖਣ ਤੱਕ ਇਸ ਪੋਸਟ ਨੂੰ ਤੀਹ ਹਜ਼ਾਰ ਤੋਂ ਵੱਧ ਵਿਊਜ਼ ਅਤੇ ਸੈਂਕੜੇ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਕਈ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜਿੱਥੇ ਕੁਝ ਲੋਕਾਂ ਨੇ ਕਿਹਾ ਕਿ ਰੀਲ ਦੇ ਮਾਮਲੇ ‘ਚ ਹਰ ਕੋਈ ਆਪਣੀ ਜ਼ਿੰਮੇਵਾਰੀ ਭੁੱਲ ਰਿਹਾ ਹੈ। ਜਦੋਂ ਕਿ ਕੁਝ ਨੇ ਕਿਹਾ ਕਿ ਵੀਡੀਓ ਬਣਾਉਂਦੇ ਸਮੇਂ ਬੱਚੇ ਨੇ ਬਾਲਗ ਦੀ ਭੂਮਿਕਾ ਨਿਭਾਈ ਹੈ।