Shocking News: ‘ਪ੍ਰੈਗਨੇਂਟ ਕਰੋ ਅਤੇ 5 ਲੱਖ ਰੁਪਏ ਕਮਾਓ…’, ਬਿਹਾਰ ‘ਚ ਦਿੱਤਾ ਜਾ ਰਿਹਾ ਸੀ ਅਣੋਖਾ ਜਾਬ ਆਫਰ, ਫੇਰ ਜੋ ਹੋਇਆ….

Updated On: 

07 Jan 2025 18:44 PM

Cyber Crime in Bihar: ਬਿਹਾਰ ਦੇ ਨਵਾਦਾ 'ਚ 3 ਸਾਈਬਰ ਫਰਾਡ ਫੜੇ ਗਏ ਹਨ। ਇਹ ਤਿੰਨੋਂ ਜਣੇ ਬੇਔਲਾਦ ਔਰਤਾਂ ਨੂੰ ਗਰਭਵਤੀ ਬਣਾਉਣ ਦੇ ਬਦਲੇ 5 ਲੱਖ ਰੁਪਏ ਦਾ ਲਾਲਚ ਦਿੰਦੇ ਸਨ ਅਤੇ ਜਿਵੇਂ ਹੀ ਕੋਈ ਵਿਅਕਤੀ ਉਨ੍ਹਾਂ ਦੇ ਜਾਲ 'ਚ ਫੱਸ ਜਾਂਦਾ ਸੀ ਤਾਂ ਉਸ ਨੂੰ ਰਜਿਸਟਰੇਸ਼ਨ ਦੇ ਨਾਂ 'ਤੇ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ।

Shocking News: ਪ੍ਰੈਗਨੇਂਟ ਕਰੋ ਅਤੇ 5 ਲੱਖ ਰੁਪਏ ਕਮਾਓ..., ਬਿਹਾਰ ਚ ਦਿੱਤਾ ਜਾ ਰਿਹਾ ਸੀ ਅਣੋਖਾ ਜਾਬ ਆਫਰ, ਫੇਰ ਜੋ ਹੋਇਆ....

ਬਿਹਾਰ ਪੁਲਿਸ ਨੇ ਫੜੇ 3 ਸਾਈਬਰ ਠੱਗ

Follow Us On

ਬੇਔਲਾਦ ਔਰਤਾਂ ਨੂੰ ਪ੍ਰੈਗਨੇਂਟ ਕਰੋ ਅਤੇ ਲੱਖਾਂ ਕਮਾਓ ਪਿਛਲੇ ਕੁਝ ਦਿਨਾਂ ਤੋਂ ਬਿਹਾਰ ਦੇ ਨਵਾਦਾ ਵਿੱਚ ਹਰ ਪਾਸੇ ਅਜਿਹੇ ਕਈ ਇਸ਼ਤਿਹਾਰ ਦੇਖਣ ਨੂੰ ਮਿਲ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ਼ਤਿਹਾਰ ਦੇ ਹੇਠਾਂ ਦਿੱਤੇ ਨੰਬਰ ‘ਤੇ ਸੰਪਰਕ ਕੀਤਾ। ਫਿਰ ਉਨ੍ਹਾਂ ਨੂੰ ਅੱਗੇ ਕਿਹਾ ਗਿਆ ਕਿ ਤੁਹਾਨੂੰ ਉਨ੍ਹਾਂ ਔਰਤਾਂ ਨੂੰ ਪ੍ਰੈਗਨੇਂਟ ਕਰਨਾ ਹੋਵੇਗਾ ਜਿਨ੍ਹਾਂ ਦੇ ਕੋਈ ਬੱਚੇ ਨਹੀਂ ਹਨ। ਜੇਕਰ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਤੁਹਾਨੂੰ 5 ਲੱਖ ਰੁਪਏ ਮਿਲਣਗੇ। ਜੇਕਰ ਔਰਤ ਗਰਭਵਤੀ ਨਹੀਂ ਹੁੰਦੀ ਹੈ ਤਾਂ ਤੁਹਾਨੂੰ 50 ਹਜ਼ਾਰ ਰੁਪਏ ਤਾਂ ਜ਼ਰੂਰ ਮਿਲਣਗੇ।

ਬਹੁਤ ਸਾਰੇ ਲੋਕ ਪੈਸੇ ਕਮਾਉਣ ਦੇ ਲਾਲਚ ਵਿੱਚ ਇਸ ਨੌਕਰੀ ਲਈ ਰਾਜ਼ੀ ਹੋ ਗਏ। ਪਰ ਉਹ ਨਹੀਂ ਜਾਣਦੇ ਸਨ ਕਿ ਅੱਗੇ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ। ਇਸ਼ਤਿਹਾਰ ਦੇਣ ਵਾਲਿਆਂ ਨੇ ਰਜਿਸਟ੍ਰੇਸ਼ਨ ਦੇ ਨਾਂ ‘ਤੇ ਉਨ੍ਹਾਂ ਲੋਕਾਂ ਤੋਂ ਫੀਸਾਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ। ਪਰ ਜਿਵੇਂ ਹੀ ਲੋਕ ਫੀਸ ਦੇ ਦਿੰਦੇ ਤਾਂ ਇਸ਼ਤਿਹਾਰ ਦੇਣ ਵਾਲੇ ਉਨ੍ਹਾਂ ਨੂੰ ਬਲਾਕ ਕਰ ਦਿੰਦੇ। ਅਜਿਹੇ ਕਈ ਧੋਖਾਧੜੀ ਦੇ ਮਾਮਲੇ ਪੁਲਿਸ ਦੇ ਧਿਆਨ ਵਿੱਚ ਆਉਣ ‘ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੁਲਿਸ ਨੇ ਇਸ ਗਿਰੋਹ ਦਾ ਪਤਾ ਲਗਾ ਲਿਆ, ਜੋ ਲੋਕਾਂ ਨੂੰ ਠੱਗਦਾ ਸੀ।

ਦਰਅਸਲ, ਨਵਾਦਾ ਪੁਲਿਸ ਨੇ ਨਰਦੀਗੰਜ ਥਾਣਾ ਖੇਤਰ ਦੇ ਕਹੁਆਰਾ ਪਿੰਡ ਵਿੱਚ ਛਾਪਾ ਮਾਰ ਕੇ 3 ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਇਹ ਸਾਈਬਰ ਠੱਗ ਲੋਕਾਂ ਨੂੰ ਆਲ ਇੰਡੀਆ ਪ੍ਰੈਗਨੈਂਟ ਜੌਬ (ਬੇਬੀ ਬਰਥ ਸਰਵਿਸ), ਪਲੇਅ ਬੁਆਏ ਸਰਵਿਸ ਦੇ ਨਾਂ ‘ਤੇ ਫੋਨ ਕਰਕੇ ਠੱਗੀ ਮਾਰ ਰਹੇ ਸਨ। ਠੱਗਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਆਰੋਪੀਆਂ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।

50 ਹਜ਼ਾਰ ਤੋਂ 5 ਲੱਖ ਤੱਕ ਦੀ ਆਮਦਨ

ਪੁਲਿਸ ਮੁਤਾਬਕ ਸਾਈਬਰ ਠੱਗ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲੋਕਾਂ ਨੂੰ ਫੋਨ ਕਰਕੇ ਕਹਿੰਦੇ ਸਨ ਕਿ ਉਨ੍ਹਾਂ ਨੇ ਅਜਿਹਾ ਕੰਮ ਕਰਨਾ ਹੈ, ਜਿਸ ‘ਚ ਉਨ੍ਹਾਂ ਨੇ ਬੱਚੇ ਪੈਦਾ ਕਰਨ ਤੋਂ ਅਸਮਰੱਥ ਔਰਤਾਂ ਨੂੰ ਪ੍ਰੈਗਨੇਂਟ ਕਰਨਾ ਹੈ। ਇਸ ਕੰਮ ਦੇ ਬਦਲੇ ਤੁਹਾਨੂੰ 5 ਲੱਖ ਰੁਪਏ ਮਿਲਣਗੇ। ਬੱਚਾ ਨਾ ਹੋਣ ‘ਤੇ ਵੀ 50,000 ਰੁਪਏ ਦਿੱਤੇ ਜਾਣਗੇ। ਜਦੋਂ ਕੋਈ ਵਿਅਕਤੀ ਇਸ ਕੰਮ ਲਈ ਤਿਆਰ ਹੋ ਜਾਂਦਾ ਸੀ ਤਾਂ ਧੋਖੇਬਾਜ਼ ਰਜਿਸਟ੍ਰੇਸ਼ਨ ਫੀਸ ਦੇ ਨਾਂ ‘ਤੇ 500 ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਦੀ ਆਨਲਾਈਨ ਪੇਮੈਂਟ ਕਰਵਾ ਲੈਂਦੇ ਸਨ। ਉਨ੍ਹਾਂ ਨੇ ਕਈ ਥਾਵਾਂ ‘ਤੇ ਇਸ਼ਤਿਹਾਰ ਵੀ ਦਿੱਤੇ। ਇਹ ਪੜ੍ਹ ਕੇ ਲੋਕਾਂ ਨੇ ਖੁਦ ਵੀ ਉਨ੍ਹਾਂ ਨਾਲ ਸੰਪਰਕ ਕੀਤਾ।

ਕੌਣ ਹਨ ਪੁਲਿਸ ਦੇ ਸ਼ਿਕੰਜੇ ਚ ਆਏ ਮੁਲਜ਼ਮ?

ਪੁਲਿਸ ਨੇ ਇਨ੍ਹਾਂ ਸਾਈਬਰ ਅਪਰਾਧੀਆਂ ਕੋਲੋਂ 6 ਐਂਡਰਾਇਡ ਮੋਬਾਈਲ ਬਰਾਮਦ ਕੀਤੇ ਹਨ। ਮੋਬਾਈਲ ਦੀ ਜਾਂਚ ਦੌਰਾਨ ਫੋਨ ਦੀ ਗੈਲਰੀ ਵਿੱਚੋਂ ਵਟਸਐਪ ਫੋਟੋਆਂ, ਆਡੀਓ ਅਤੇ ਲੈਣ-ਦੇਣ ਦੇ ਵੇਰਵੇ ਵੀ ਮਿਲੇ ਹਨ। ਮੁਲਜ਼ਮਾਂ ਦੇ ਨਾਂ ਰਾਹੁਲ ਕੁਮਾਰ (19), ਭੋਲਾ ਕੁਮਾਰ (20) ਅਤੇ ਪ੍ਰਿੰਸ ਰਾਜ ਉਰਫ਼ ਪੰਕਜ ਕੁਮਾਰ (20) ਹਨ। ਸਾਰੇ ਨਵਾਦਾ ਦੇ ਨਾਰਦੀਗੰਜ ਥਾਣਾ ਖੇਤਰ ਦੇ ਕਹੁਆਰਾ ਪਿੰਡ ਦੇ ਰਹਿਣ ਵਾਲੇ ਹਨ। ਡੀਐਸਪੀ ਨੇ ਦੱਸਿਆ ਕਿ ਛਾਪੇਮਾਰੀ ਵਿੱਚ 3 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਗਿਰੋਹ ਦੇ ਪੂਰੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕੋਲੋਂ ਬਰਾਮਦ ਹੋਏ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ।