Shocking Video: ਦੋਸਤਾਂ ਨਾਲ ਗਲੀ ‘ਚੋਂ ਲੰਘ ਰਹੇ ਬੱਚੇ ਤੇ ਡਿੱਗੀ ਲੋਹੇ ਦੀ ਗਰਿੱਲ, ਹੋਈ ਮੌਤ, ਖੌਫ਼ਨਾਕ VIDEO ਆਇਆ ਸਾਹਮਣੇ

Updated On: 

07 Jan 2025 12:18 PM

Iron Grill Falls on Boy in Mohali : ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਆਸ਼ੀਸ਼ ਦੇ ਦੋਸਤ ਭੱਜ ਕੇ ਉਨ੍ਹਾਂ ਕੋਲ ਆਏ ਅਤੇ ਦੱਸਿਆ ਕਿ ਆਸ਼ੀਸ਼ ਦੇ ਸਿਰ 'ਤੇ ਲੋਹੇ ਦੀ ਗਰਿੱਲ ਡਿੱਗ ਗਈ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਇਮਾਰਤ ਦੇ ਠੇਕੇਦਾਰ ਅਤੇ ਮਜ਼ਦੂਰ ਇਹ ਸਭ ਦੇਖ ਰਹੇ ਸਨ। ਨੇੜਲੇ ਗੁਰਦੁਆਰਾ ਸਾਹਿਬ ਤੋਂ ਇੱਕ ਸਿੱਖ ਵਿਅਕਤੀ ਆਪਣੀ ਕਾਰ ਲੈ ਕੇ ਆਪਣੇ ਪੁੱਤਰ ਨੂੰ ਹਸਪਤਾਲ ਲੈ ਗਿਆ।

Shocking Video: ਦੋਸਤਾਂ ਨਾਲ ਗਲੀ ਚੋਂ ਲੰਘ ਰਹੇ ਬੱਚੇ ਤੇ ਡਿੱਗੀ ਲੋਹੇ ਦੀ ਗਰਿੱਲ, ਹੋਈ ਮੌਤ, ਖੌਫ਼ਨਾਕ VIDEO ਆਇਆ ਸਾਹਮਣੇ

ਦੋਸਤਾਂ ਨਾਲ ਗਲੀ 'ਚੋਂ ਲੰਘ ਰਹੇ ਬੱਚੇ ਤੇ ਡਿੱਗੀ ਲੋਹੇ ਦੀ ਗਰਿੱਲ, ਹੋਈ ਮੌਤ, ਖੌਫ਼ਨਾਕ VIDEO ਆਇਆ ਸਾਹਮਣੇ

Follow Us On

ਮੋਹਾਲੀ ‘ਚ ਸੋਮਵਾਰ (6 ਜਨਵਰੀ) ਨੂੰ ਸੈਕਟਰ-80 ਦੇ ਪਿੰਡ ਮੌਲੀ ‘ਚ ਬਣ ਰਹੀ 6 ਮੰਜ਼ਿਲਾ ਇਮਾਰਤ ਤੋਂ ਲੋਹੇ ਦੀ ਗਰਿੱਲ ਗਲੀ ‘ਚ ਡਿੱਗ ਗਈ। ਜਿਸ ‘ਚ ਗਲੀ ‘ਚੋਂ ਲੰਘ ਰਹੇ 12 ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਦੋ ਦੋਸਤ ਵੀ ਸਨ ਪਰ ਉਹ ਵਾਲ-ਵਾਲ ਬਚ ਗਏ। ਘਟਨਾ ਦੀ 14 ਸੈਕਿੰਡ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਉਹ ਆਪਣੇ ਦੋ ਦੋਸਤਾਂ ਨਾਲ ਜਾਂਦਾ ਨਜ਼ਰ ਆ ਰਿਹਾ ਹੈ।

ਆਸ਼ੀਸ ਤੋਂ ਇਲਾਵਾ ਇੱਕ ਔਰਤ ਵੀ ਗਲੀ ਵਿੱਚੋਂ ਲੰਘ ਰਹੀ ਸੀ। ਪਹਿਲਾਂ ਇੱਕ ਇੱਟ ਆ ਕੇ ਡਿੱਗੀ। ਇਸ ਤੋਂ ਬਾਅਦ ਲੋਹੇ ਦੀ ਗਰਿੱਲ ਸਿੱਧੀ ਬੱਚੇ ਦੇ ਸਿਰ ‘ਤੇ ਜਾ ਡਿੱਗੀ। ਜਿਵੇਂ ਹੀ ਉਸ ਦੇ ਸਿਰ ‘ਤੇ ਵੱਜਿਆ, ਉਹ ਜ਼ਮੀਨ ‘ਤੇ ਡਿੱਗ ਪਿਆ।

ਮ੍ਰਿਤਕ ਬੱਚੇ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 106 ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਪਰਿਵਾਰ ਨੇ ਚੁੱਕੇ ਸਵਾਲ

ਆਸ਼ੀਸ਼ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਆਸ਼ੀਸ਼ ਦੇ ਦੋਸਤ ਭੱਜ ਕੇ ਉਨ੍ਹਾਂ ਕੋਲ ਆਏ ਅਤੇ ਦੱਸਿਆ ਕਿ ਆਸ਼ੀਸ਼ ਦੇ ਸਿਰ ‘ਤੇ ਲੋਹੇ ਦੀ ਗਰਿੱਲ ਡਿੱਗ ਗਈ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਇਮਾਰਤ ਦੇ ਠੇਕੇਦਾਰ ਅਤੇ ਮਜ਼ਦੂਰ ਇਹ ਸਭ ਦੇਖ ਰਹੇ ਸਨ। ਨੇੜਲੇ ਗੁਰਦੁਆਰਾ ਸਾਹਿਬ ਤੋਂ ਇੱਕ ਸਿੱਖ ਵਿਅਕਤੀ ਆਪਣੀ ਕਾਰ ਲੈ ਕੇ ਉਨ੍ਹਾਂ ਪੁੱਤਰ ਨੂੰ ਹਸਪਤਾਲ ਲੈ ਗਿਆ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬੱਚੇ ਦਾ ਦਿਲ ਧੜਕ ਰਿਹਾ ਸੀ- ਚਸ਼ਮਦੀਦ

ਮੌਕੇ ‘ਤੇ ਮੌਜੂਦ ਔਰਤਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੀਆਂ ਤਾਂ ਬੱਚੇ ਦਾ ਸਾਹ ਚੱਲ ਰਿਹਾ ਸੀ ਪਰ ਉਨ੍ਹਾਂ ਨੇ ਚਾਦਰ ਪਾ ਕੇ ਉਸ ਨੂੰ ਛੱਡ ਦਿੱਤਾ। ਹਰ ਕੋਈ ਤਮਾਸ਼ਾ ਦੇਖ ਰਿਹਾ ਸੀ। ਜਦੋਂ ਕੁਝ ਲੋਕਾਂ ਨੇ ਜਾਂਚ ਕੀਤੀ ਤਾਂ ਉਸ ਦਾ ਦਿਲ ਧੜਕ ਰਿਹਾ ਸੀ। ਜਿਸ ਤੋਂ ਬਾਅਦ ਉ ਦੇ ਸਿਰ ਤੇ ਕੱਪੜਾ ਬੰਨ੍ਹਿਆ ਗਿਆ ਅਤੇ ਜਖ਼ਮੀ ਹਾਲਾਤ ਵਿੱਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ।

PG ‘ਚ ਚੱਲ ਰਿਹਾ ਸੀ ਨਿਰਮਾਣ- ਪੁਲਿਸ

ਸੋਹਾਣਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਨੂੰ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ 2 ਬੱਚਿਆਂ ਨਾਲ ਪੈਦਲ ਪਿੰਡ ਮੌਲੀ ਵੱਲ ਜਾ ਰਿਹਾ ਸੀ। ਇੱਕ ਪਾਸੇ ਪੀਜੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਥੋਂ ਲੋਹੇ ਦੀ ਗਰਿੱਲ ਡਿੱਗ ਗਈ। ਜਿਸ ਦੀ ਮੌਤ ਹੋ ਗਈ। ਪੁਲਿਸ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।