OMG News: ਆਦਮੀ ਨੇ ਮਗਰਮੱਛ ਨੂੰ ਬਣਾਇਆ ਲਾੜੀ, ਪੂਰੀਆਂ ਰਸਮਾਂ ਨਾਲ ਕੀਤਾ ਵਿਆਹ, ਕੀ ਸੀ ਵਜ੍ਹਾ- ਵੇਖੋ ਇਹ ਵੀਡੀਓ

Updated On: 

03 Jul 2023 13:34 PM IST

Mayor Married with Crocodile: ਦੱਖਣੀ ਮੈਕਸਿਕੋ ਦੇ ਇੱਕ ਸ਼ਹਿਰ ਦੇ ਮੇਅਰ ਨੇ ਇੱਕ ਮਾਦਾ ਮਗਰਮੱਛ ਨਾਲ ਵਿਆਹ ਕਰਵਾਇਆ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

OMG News: ਆਦਮੀ ਨੇ ਮਗਰਮੱਛ ਨੂੰ ਬਣਾਇਆ ਲਾੜੀ, ਪੂਰੀਆਂ ਰਸਮਾਂ ਨਾਲ ਕੀਤਾ ਵਿਆਹ, ਕੀ ਸੀ ਵਜ੍ਹਾ- ਵੇਖੋ ਇਹ ਵੀਡੀਓ

Photo: Twitter @Reuters

Follow Us On
Man Married with Aligator : ਦੱਖਣੀ ਮੈਕਸਿਕੋ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਮੈਕਸਿਕੋ ਦੇ ਸੈਨ ਪੇਡਰੋ ਹੁਆਮੇਲੁਲਾ ਸ਼ਹਿਰ ਦੇ ਮੇਅਰ ਵਿਕਟਰ ਹਿਊਗੋ ਸੋਸਾ ਨੇ ਇੱਕ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ। ਸਥਾਨਕ ਰਿਪੋਰਟਾਂ ਮੁਤਾਬਕ, ਸੋਸਾ ਨੇ ਅਜਿਹਾ 230 ਸਾਲ ਤੋਂ ਚੱਲਦੀ ਆ ਰਹੀ ਵਿਆਹ ਦੀ ਰਵਾਇਤ ਦੇ ਤਹਿਤ ਕੀਤਾ ਹੈ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮੇਅਰ ਵਿਕਟਰ ਹਿਊਗੋ ਸੋਸਾ ਜਦੋਂ ਸਮਾਗਮ ਵਾਲੀ ਥਾਂ ‘ਤੇ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਹੱਥਾਂ ‘ਚ ਸੱਤ ਸਾਲ ਦੀ ਐਲੀਸੀਆ ਐਡਰੀਆਨਾ ਨਾਂ ਦੀ ਮਾਦਾ ਮਗਰਮੱਛ ਸੀ, ਜਿਸ ਨੂੰ ਲਾੜੀ ਵਾਂਗ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਚਰਚ ਵਿੱਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਇਸ ਐਲੀਸੀਆ ਐਡਰੀਆਨਾ ਨਾਲ ਵਿਆਹ ਕਰਵਾ ਲਿਆ।

ਮੇਅਰ ਨੇ ਮਗਰਮੱਛ ਨੂੰ ਪਤਨੀ ਵੱਜੋਂ ਕੀਤਾ ਸਵੀਕਾਰ

ਵਿਆਹ ਕਰਵਾਉਣ ਤੋਂ ਬਾਅਦ ਮੇਅਰ ਨੇ ਐਲੀਸੀਆ ਐਡਰੀਆਨਾ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕੀਤਾ। ਸੋਸਾ ਨੇ ਮਗਰਮੱਛ ਨਾਲ ਆਪਣੇ ਵਿਆਹ ਦੌਰਾਨ ਕਿਹਾ ਕਿ ਉਹ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ ਕਿਉਂਕਿ ਉਹ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਹਨ। ਜੋ ਕਿ ਵਿਆਹ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਸੀਂ ਕਿਸੇ ਨਾਲ ਬਗੈਰ ਪਿਆਰ ਕੀਤੇ ਵਿਆਹ ਨਹੀਂ ਕਰ ਸਕਦੇ। ਉਹ ਵੀ ਰਾਜਕੁਮਾਰੀ ਨਾਲ ਪਿਆਰ ਕਰਦੇ ਹਨ ਅਤੇ ਵਿਆਹ ਲਈ ਤਿਆਰ ਹਨ। ਇਸ ਅਣੋਖੇ ਵਿਆਹ ਦਾ ਪ੍ਰਬੰਧ ਕਰਨ ਵਾਲੀ ਅਤੇ ਗਾਡ ਮਦਰ ਦੇ ਨਾਂ ਨਾਲ ਜਾਣੀ ਜਾਣ ਵਾਲੀ ਔਰਤ ਨੇ ਦੱਸਿਆ ਕਿ ਉਸਨੂੰ ਇਹ ਵਿਆਹ ਕਰਵਾ ਕੇ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਅਣੋਖੇ ਵਿਆਹ ਦਾ ਪ੍ਰਬੰਧ ਕਰਨ ਅਤੇ ਲਾੜੀ ਦੀ ਡਰੈੱਸ ਸੈਲੇਕਟ ਕਰਨ ਵਿੱਚ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ। ਪਰ ਇਨ੍ਹਾਂ ਸਾਰੀਆਂ ਰਸਮਾਂ ਨੂੰ ਵੇਖ ਕੇ ਉਹ ਬਹੁਤ ਹੀ ਖੁਸ਼ ਅਤੇ ਉਤਸ਼ਾਹਤ ਹੈ।

230 ਸਾਲ ਪੁਰਾਣੀ ਰਵਾਇਤ ਦੇ ਤਹਿਤ ਵਿਆਹ

ਦੱਸ ਦੇਈਏ ਕਿ ਮੇਅਰ ਦੇ ਇਲਾਕੇ ਵਿੱਚ ਪਿਛਲੇ 230 ਸਾਲਾਂ ਤੋਂ ਇੱਕ ਨਰ ਅਤੇ ਮਾਦਾ ਮਗਰਮੱਛ ਦਾ ਵਿਆਹ ਹੁੰਦਾ ਆ ਰਿਹਾ ਹੈ। ਸ਼ੁਰੂਆਤ ਵਿੱਚ ਦੋ ਦੇਸ਼ੀ ਸਮੂਹਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਸ਼ਾਂਤ ਕਰਨ ਲਈ ਅਜਿਹਾ ਵਿਆਹ ਹੋਇਆ ਸੀ। ਪਰ ਉਸਤੋਂ ਬਾਅਦ ਇਹ ਇਥੋਂ ਦੀ ਰਵਾਇਤ ਬਣ ਗਈ। ਮੰਨਿਆ ਜਾਂਦਾ ਹੈ ਕਿ ਅਜਿਹੇ ਵਿਆਹ ਦੌਰਾਨ ਖੁਸ਼ਹਾਲੀ, ਵਰਖਾ, ਚੰਗੀ ਫ਼ਸਲ ਅਤੇ ਆਪਸੀ ਸਦਭਾਵਨਾ ਲਈ ਅਸੀਸ ਮੰਗੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਸਮਾਰੋਹ ਤੋਂ ਪਹਿਲਾਂ ਮਾਦਾ ਮਗਰਮੱਛ ਨੂੰ ਡਾਂਸ ਲਈ ਲੋਕਾਂ ਦੇ ਘਰਾਂ ‘ਚ ਲਿਜਾਇਆ ਜਾਂਦਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਾਦਾ ਮਗਰਮੱਛ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਵਿਆਹ ਤੋਂ ਬਾਅਦ ਮੇਅਰ ਕਿਸ ਤਰ੍ਹਾਂ ਨਾਲ ਉਸਨੂੰ ਕਿਸ ਕਰਕੇ ਤਸਵੀਰਾਂ ਖਿਚਵਾ ਰਹੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ