Shocking : ਸ਼ੇਰ ਨੂੰ ਦੇਖ ਕੇ ਘਬਰਾਏ ਨਹੀਂ ਸਗੋਂ ਸੜਕ 'ਤੇ ਖੜ੍ਹੇ ਹੋ ਕੇ ਲੋਕ ਬਣਾਉਣ ਲੱਗੇ VIDEO | lion seen on road people did not panic but started making VIDEO by standing on the road read full news details in Punjabi Punjabi news - TV9 Punjabi

Shocking : ਸ਼ੇਰ ਨੂੰ ਦੇਖ ਕੇ ਘਬਰਾਏ ਨਹੀਂ ਸਗੋਂ ਸੜਕ ‘ਤੇ ਖੜ੍ਹੇ ਹੋ ਕੇ ਲੋਕ ਬਣਾਉਣ ਲੱਗੇ VIDEO

Published: 

20 Sep 2024 17:57 PM

Shocking VIDEO :ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇਕ ਸ਼ੇਰ ਲੋਕਾਂ 'ਚੋਂ ਲੰਘਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਡਰ ਕੇ ਭੱਜਣ ਦੀ ਬਜਾਏ ਆਪਣੇ ਫੋਨ ਕੱਢ ਲੈਂਦੇ ਹਨ ਅਤੇ ਖੌਫਨਾਕ ਜਾਨਵਰ ਦੀ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੇ ਹਨ।

Shocking : ਸ਼ੇਰ ਨੂੰ ਦੇਖ ਕੇ ਘਬਰਾਏ ਨਹੀਂ ਸਗੋਂ ਸੜਕ ਤੇ ਖੜ੍ਹੇ ਹੋ ਕੇ ਲੋਕ ਬਣਾਉਣ ਲੱਗੇ VIDEO

ਸ਼ੇਰ ਨੂੰ ਦੇਖ ਕੇ ਘਬਰਾਏ ਨਹੀਂ ਸਗੋਂ ਸੜਕ 'ਤੇ ਖੜ੍ਹੇ ਹੋ ਕੇ ਲੋਕ ਬਣਾਉਣ ਲੱਗੇ VIDEO

Follow Us On

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਸੜਕ ‘ਤੇ ਸ਼ੇਰ ਨੂੰ ਖੁੱਲ੍ਹੇਆਮ ਘੁੰਮਦਾ ਦੇਖ ਕੇ ਲੋਕ ਡਰਨ ਦੀ ਬਜਾਏ ਆਪਣੇ ਫੋਨ ਕੱਢ ਕੇ ਵੀਡੀਓ ਬਣਾਉਣ ਲੱਗੇ। ਇਹ ਇੱਕ ਜੋਖਮ ਭਰਿਆ ਕਦਮ ਹੋ ਸਕਦਾ ਹੈ, ਕਿਉਂਕਿ ਸ਼ੇਰ ਵਰਗੇ ਜੰਗਲੀ ਜਾਨਵਰ ਖ਼ਤਰਨਾਕ ਹੁੰਦੇ ਹਨ ਅਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਗੁਜਰਾਤ ਦੇ ਗਿਰਨਾਰ ਇਲਾਕੇ ਦੀ ਹੈ। ਹਾਲਾਂਕਿ, TV9 ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਪਰਿਵਾਰ ਬਾਈਕ ‘ਤੇ ਬੈਠਾ ਹੈ, ਜਦੋਂ ਉਹ ਸੜਕ ਦੇ ਕਿਨਾਰੇ ਝਾੜੀਆਂ ‘ਚ ਇਕ ਸ਼ੇਰ ਨੂੰ ਖੜ੍ਹਾ ਦੇਖਦੇ ਹਨ। ਜ਼ਾਹਿਰ ਹੈ ਕਿ ਇਹ ਨਜ਼ਾਰਾ ਦੇਖ ਕੇ ਕੋਈ ਵੀ ਉਥੋਂ ਭੱਜ ਜਾਵੇਗਾ। ਪਰ ਵੀਡੀਓ ‘ਚ ਨਜ਼ਰ ਆ ਰਿਹਾ ਸੀਨ ਬੇਹੱਦ ਹੈਰਾਨ ਕਰਨ ਵਾਲਾ ਹੈ ਅਤੇ ਇਸ ਨੂੰ ਦੇਖ ਕੇ ਨੈਟੀਜ਼ਨ ਵੀ ਦੰਗ ਰਹਿ ਗਏ ਹਨ। ਕਿਉਂਕਿ, ਸ਼ੇਰ ਤੋਂ ਡਰ ਕੇ ਭੱਜਣ ਦੀ ਬਜਾਏ, ਬਾਈਕ ਸਵਾਰ ਪਰਿਵਾਰ ਅਤੇ ਸੜਕ ‘ਤੇ ਮੌਜੂਦ ਹੋਰ ਲੋਕ ਆਪਣੇ ਫੋਨ ਕੱਢ ਲੈਂਦੇ ਹਨ ਅਤੇ ਇਸਦੀ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੇ ਹਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੇਰ ਵੀ ਲੋਕਾਂ ‘ਤੇ ਹਮਲਾ ਨਹੀਂ ਕਰਦਾ, ਉਲਟਾ ਇਹ ਇਨਸਾਨਾਂ ਨੂੰ ਦੇਖ ਕੇ ਖੁਦ ਹੀ ਡਰ ਜਾਂਦਾ ਹੈ ਅਤੇ ਤੇਜ਼ੀ ਨਾਲ ਉਥੋਂ ਹੱਟ ਜਾਂਦਾ ਹੈ। ਅਜਿਹੀਆਂ ਘਟਨਾਵਾਂ ਇਸ ਗੱਲ ਵੱਲ ਵੀ ਇਸ਼ਾਰਾ ਕਰਦੀਆਂ ਹਨ ਕਿ ਕਿਵੇਂ ਲੋਕ ਸੋਸ਼ਲ ਮੀਡੀਆ ‘ਤੇ ਧਿਆਨ ਖਿੱਚਣ ਲਈ ਆਪਣੀ ਸੁਰੱਖਿਆ ਨੂੰ ਜੋਖਮ ਵਿੱਚ ਪਾਉਂਦੇ ਹਨ।

ਇਹ ਵੀ ਪੜ੍ਹੋ- ਫਾਇਰਕਰਮੀ ਨੇ ਬਚਾਈ ਬੇਹੋਸ਼ ਕਾਂ ਦੀ ਜਾਨ, ਦਿਲ ਜਿੱਤ ਰਿਹਾ ਹੈ VIDEO

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @jasim.ansari692 ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਉਥੇ ਹੀ ਇਸ ਪੋਸਟ ‘ਤੇ ਕਈ ਲੋਕਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਪਹਿਲਾਂ ਲੋਕ ਸ਼ੇਰਾਂ ਤੋਂ ਡਰਦੇ ਸਨ, ਹੁਣ ਸ਼ੇਰ ਵੀ ਲੋਕਾਂ ਤੋਂ ਡਰਨ ਲੱਗ ਪਏ ਹਨ। ਉਥੇ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਗੁਜਰਾਤ ਗਿਰਨਾਰ ਦੇ ਸ਼ੇਰ ਆਦਮਖੋਰ ਨਹੀਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ, ਕੀ ਸ਼ੇਰ ਬਣੇਗਾ ਰੇ ਤੂ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਲੱਗਦਾ ਹੈ ਕਿ ਇਹ ਸ਼ੇਰ ਸ਼ਾਕਾਹਾਰੀ ਹੈ।

Exit mobile version