ਜਲੰਧਰ: ਪੁਲਿਸ ਵਾਹਨ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ, ਮੁਲਾਜ਼ਮ ‘ਤੇ ਨਸ਼ੇ ‘ਚ ਹੋਣ ਦੇ ਲੱਗੇ ਇਲਜ਼ਾਮ , ਵੀਡੀਓ ਵਾਇਰਲ

Updated On: 

06 Oct 2026 17:22 PM IST

ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵਾਹਨ ਤੋਂ ਬਾਹਰ ਆਉਣ ਲਈ ਕਿਹਾ, ਪਰ ਉਹ ਕਥਿਤ ਤੌਰ 'ਤੇ ਵਾਹਨ ਦੇ ਅੰਦਰ ਹੀ ਬੈਠੇ ਰਹੇ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਵੀਡੀਓ 'ਚ ਲੋਕ ਪੁਲਿਸ ਮੁਲਾਜ਼ਮਾਂ ਤੋਂ ਘਟਨਾ ਸਬੰਧੀ ਸਵਾਲ-ਜਵਾਬ ਕਰਦੇ ਨਜ਼ਰ ਆ ਰਹੇ ਹਨ।

ਜਲੰਧਰ: ਪੁਲਿਸ ਵਾਹਨ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ, ਮੁਲਾਜ਼ਮ ਤੇ ਨਸ਼ੇ ਚ ਹੋਣ ਦੇ ਲੱਗੇ ਇਲਜ਼ਾਮ , ਵੀਡੀਓ ਵਾਇਰਲ

ਸੋਮਵਾਰ ਦੇਰ ਰਾਤ ਜਲੰਧਰ ਦੇ ਭੋਗਪੁਰ ‘ਚ ਇੱਕ ਸਰਕਾਰੀ ਪੁਲਿਸ ਵਾਹਨ ਵੱਲੋਂ ਕਈ ਗੱਡੀਆਂ ਨੂੰ ਟੱਕਰ ਮਾਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਵਾਹਨ ਨੂੰ ਘੇਰ ਲਿਆ ਤੇ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਕਈ ਗੱਡੀਆਂ ਨੂੰ ਮਾਰੀ ਟੱਕਰ

ਇਲਜ਼ਾਮ ਲਗਾਇਆ ਪੁਲਿਸ ਦੇ ਸਰਕਾਰੀ ਵਾਹਨ ਨੇ ਭੋਗਪੁਰ ‘ਚ ਤਿੰਨ-ਚਾਰ ਗੱਡੀਆਂ ਨੂੰ ਟੱਕਰ ਮਾਰੀ। ਟੱਕਰ ਕਾਰਨ ਇੱਕ ਵਾਹਨ ਦਾ ਟਾਇਰ ਵੀ ਫਟਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਉਨ੍ਹਾਂ ਨੇ ਪੁਲਿਸ ਵਾਹਨ ਨੂੰ ਘੇਰ ਲਿਆ।

ਪੁਲਿਸ ਮੁਲਾਜ਼ਮਾਂ ਤੇ ਨਸ਼ੇ ਚ ਹੋਣ ਦੇ ਇਲਜ਼ਾਮ

ਮੌਕੇ ਤੇ ਮੌਜੂਦ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵਾਹਨ ‘ਚ ਸਵਾਰ ਮੁਲਾਜ਼ਮ ਕਥਿਤ ਤੌਰ ਨਸ਼ੇ ‘ਚ ਸਨ ਅਤੇ ਵਾਹਨ ਨੂੰ ਠੀਕ ਤਰੀਕੇ ਨਾਲ ਕੰਟਰੋਲ ਨਹੀਂ ਕਰ ਪਾ ਰਹੇ ਸਨ। ਹਾਲਾਂਕਿ, ਪੁਲਿਸ ਮੁਲਾਜ਼ਮਾਂ ਦੇ ਨਸ਼ੇ ‘ਚ ਹੋਣ ਸਬੰਧੀ ਇਲਜ਼ਾਮਾਂ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਲੋਕਾਂ ਨੇ ਬਣਾਈ ਵੀਡੀਓ

ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵਾਹਨ ਤੋਂ ਬਾਹਰ ਆਉਣ ਲਈ ਕਿਹਾ, ਪਰ ਉਹ ਕਥਿਤ ਤੌਰ ‘ਤੇ ਵਾਹਨ ਦੇ ਅੰਦਰ ਹੀ ਬੈਠੇ ਰਹੇ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਵੀਡੀਓ ‘ਚ ਲੋਕ ਪੁਲਿਸ ਮੁਲਾਜ਼ਮਾਂ ਤੋਂ ਘਟਨਾ ਸਬੰਧੀ ਸਵਾਲ-ਜਵਾਬ ਕਰਦੇ ਨਜ਼ਰ ਆ ਰਹੇ ਹਨ।

SHO ਨੂੰ ਦਿੱਤੀ ਸੂਚਨਾ

ਹੰਗਾਮਾ ਵਧਣ ਤੋਂ ਬਾਅਦ ਸਥਾਨਕ ਲੋਕਾਂ ਨੇ ਸਬੰਧਤ ਥਾਣੇ ਦੇ SHO ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਪੁਲਿਸ ਵਾਹਨ ਵੱਲੋਂ ਗੱਡੀਆਂ ਨੂੰ ਟੱਕਰ ਮਾਰਨ ਤੇ ਪੁਲਿਸ ਮੁਲਾਜ਼ਮਾਂ ਦੇ ਕਥਿਤ ਤੌਰ ਤੇ ਨਸ਼ੇ ‘ਚ ਹੋਣ ਦੇ ਇਲਜ਼ਾਮਾਂ ਨੂੰ ਲੈ ਕੇ ਪੁਲਿਸ ਦੀ ਜਾਂਚ ਅਤੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
ਲਹਿੰਗਾ ਪਾ ਕੇ ਸਨੋਬੋਰਡਿੰਗ… ਮਾਈਨਸ 5 ਡਿਗਰੀ ਵਿੱਚ ਮੁੰਬਈ ਦੀ ਕੁੜੀ ਦਾ ਇਹ ਸਟੰਟ ਦੇਖ ਕੇ ਚਕਰਾ ਜਾਵੇਗਾ ਸਿਰ!
Gen-Z ਨੂੰ ਟੱਕਰ ਦੇ ਰਹੇ ਪਾਪਾ! ਸਿਰਫ਼ 3 ਦਿਨਾਂ ਵਿੱਚ ਬਣ ਗਏ ChatGPT ਦੇ ਮਾਸਟਰ, ਵੇਖੋ ਵਾਇਰਲ VIDEO
Viral Video: ਕਿਰਾਇਆ, ਖਾਣਾ, ਜਿਮ ਤੇ ਸ਼ਾਪਿੰਗ…ਉਡਾ ਦਿੱਤੇ 63 ਹਜ਼ਾਰ…26 ਸਾਲਾ ਕਾਰਪੋਰੇਟ ਇੰਪਲਾਈ ਨੇ ਦੱਸਿਆ ਸਤੰਬਰ ਦਾ ਖਰਚਾ
Viral Video: ਸਮੁੰਦਰ ਕੰਢੇ ਡੁੱਬਦੇ ਸੂਰਜ ਵਿਚਕਾਰ ‘ਓ ਰੇ ਪਿਆ’ ‘ਤੇ ਕੁੜੀ ਨੇ ਕੀਤਾ ਡਾਂਸ, ਖੂਬਸੂਰਤ ਐਕਸਪ੍ਰੈਸ਼ਨ ਨੇ ਜਿੱਤੇ ਦਿਲ
Viral Video: ਬਿਹਾਰ ਤੋਂ ਬੈਂਗਲੁਰੂ ਜਾ ਰਹੀ ਮਾਂ ਲਈ ਫ਼ਰਿਸ਼ਤਾ ਬਣਿਆ ਰੇਲਵੇ ਸਟਾਫ਼, 2 ਸਾਲ ਦੇ ਮਾਸੂਮ ਲਈ ਤੁਰੰਤ ਬਣਾ ਕੇ ਦਿੱਤੇ ਓਟਸ
Viral Video: ਬੋਨਟ ‘ਤੇ ਚੜ੍ਹੀ ਮਾਦਾ ਰਿੱਛ, ਕਾਰ ‘ਚ ਕਰ ਦਿੱਤਾ ਛੇਕ, ਬੱਚੇ ਦੀ ਰਾਖੀ ਲਈ ਕਾਰ ਉੱਤੇ ਝਪਟੀ ਮਾਂ; ਡੈਸ਼ਕੈਮ ‘ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ