ਭਾਰਤੀ ਆਟੋ ਡਰਾਈਵਰ ਨੇ ਬੋਲੀ ਫਰਾਟੇਦਾਰ ਫ੍ਰੈਂਚ , ਵਿਦੇਸ਼ੀ ਦੇ ਉੱਡੇ ਹੋਸ਼- Viral Video

Published: 

22 Sep 2025 11:44 AM IST

Viral Video : ਇੱਕ ਭਾਰਤੀ ਆਟੋ ਡਰਾਈਵਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇੱਕ ਅਮਰੀਕੀ ਕੰਟੈਂਟ ਵਲੋਗਰ ਨੇ ਉਸ ਦੀ ਵੀਡੀਓ ਨੂੰ ਰਿਕਾਰਡ ਕੀਤਾ ਹੈ । ਜਿਸ 'ਚ ਭਾਰਤੀ ਆਟੋ ਡਰਾਈਵਰ ਫ੍ਰੈਂਚ ਬੋਲ ਰਿਹਾ ਹੈ। ਅਮਰੀਕੀ ਕੰਟੈਂਟ ਕ੍ਰਿਏਟਰ ਵੀ ਇੱਕ ਭਾਰਤੀ ਆਟੋ ਡਰਾਈਵਰ ਨੂੰ ਫ੍ਰੈਂਚ ਬੋਲਦੇ ਸੁਣ ਕੇ ਹੈਰਾਨ ਰਹਿ ਗਿਆ।

ਭਾਰਤੀ ਆਟੋ ਡਰਾਈਵਰ ਨੇ ਬੋਲੀ ਫਰਾਟੇਦਾਰ ਫ੍ਰੈਂਚ , ਵਿਦੇਸ਼ੀ ਦੇ ਉੱਡੇ ਹੋਸ਼- Viral Video

Image Credit source: Instagram/jaystreazy

Follow Us On

ਭਾਰਤ ‘ਚ ਬਹੁਤ ਸਾਰੇ ਲੋਕ ਹਨ ਜੋ ਆਪਣੀ ਭਾਸ਼ਾ ਦੇ ਨਾਲ ਵਿਦੇਸ਼ੀ ਭਾਸ਼ਾਵਾਂ ‘ਚ ਵੀ ਐਕਸਪਰਟ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਆਟੋ ਡਰਾਈਵਰ ਜਾਂ ਰਿਕਸ਼ਾ ਚਾਲਕ ਨੂੰ ਵਿਦੇਸ਼ੀ ਭਾਸ਼ਾਵਾਂ ਨਹੀਂ ਬੋਲਣੀ ਆਉਂਦੀ, ਪਰ ਇਹ ਸੱਚ ਨਹੀਂ ਹੈ। ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਆਟੋ ਡਰਾਈਵਰ ਨੂੰ ਵਿਦੇਸ਼ੀ ਭਾਸ਼ਾ ਬੋਲਦੇ ਦਿਖਾਇਆ ਗਿਆ ਹੈ। ਉਸ ਦੀ ਸਕੀਲ ਦੇਖ ਕੇ ਨੇ ਵਿਦੇਸ਼ੀ ਵਲੋਗਰ ਵੀ ਹੈਰਾਨ ਰਹਿ ਗਿਆ ਹੈ। ਅਮਰੀਕੀ ਕੰਟੈਂਟ ਕ੍ਰਿਏਟਰ ਨੇ ਇਸ ਆਟੋ ਡਰਾਈਵਰ ਦਾ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਨੇ ਹੁਣ ਸੋਸ਼ਲ ਮੀਡੀਆ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਦੇਖੋ :VIDEO: ਲੰਦਨ ਚ ਵੀ ਮਿਲਦਾ ਹੈ ਬਿਹਾਰੀ ਸਮੋਸਾ, ਚਟਕਾਰੇ ਲੈ ਖਾਦੇਂ ਹਨ ਵਿਦੇਸ਼ੀ, ਕੀਮਤ ਜਾਣ ਉੱਡ ਜਾਣਗੇ ਹੋਸ਼

ਅਮਰੀਕੀ ਕੰਟੈਂਟ ਕ੍ਰਿਏਟਰ ਭਾਰਤ ਘੁੰਮਣ ਆਇਆ ਸੀ ਤੇ ਕੈਮਰੇ ‘ਤੇ ਉਸ ਨੇ ਆਟੋ ਡਰਾਈਵਰ ਨੂੰ ਫ੍ਰੈਂਚ ਬੋਲਦੇ ਹੋਏ ਕੈਦ ਕਰ ਲਿਆ। ਦੋਵਾਂ ਦੀ ਇਸ ਮੁਲਾਕਾਤ ਦਾ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ, ਆਟੋਰਿਕਸ਼ਾ ‘ਚ ਸਵਾਰ ਜੇ (Jay) ਨਾਮ ਦੇ ਕੰਟੈਂਟ ਕ੍ਰਿਏਟਰ ਨੇ ਅਚਾਨਕ ਜ਼ਿਕਰ ਕੀਤਾ ਕਿ ਉਹ ਦੋ ਭਾਸ਼ਾਵਾਂ ਬੋਲਦਾ ਹੈ, ਫ੍ਰੈਂਚ ਤੇ ਅੰਗਰੇਜ਼ੀ । ਅਮਰੀਕੀ ਵਲੋਗਰ ਨੂੰ ਹੈਰਾਨੀ ਉਦੋਂ ਹੋਇ ਜਦੋਂ ਆਟੋ ਡਰਾਈਵਰ ਫ੍ਰੈਂਚ ‘ਚ ਬੋਲ ਕੇ ਪੁੱਛਦਾ ਹੈ, “ਕੀ ਤੁਸੀਂ ਫ੍ਰੈਂਚ ਬੋਲਦੇ ਹੋ?”ਆਟੋਰਿਕਸ਼ਾ ਡਰਾਈਵਰ ਨੂੰ ਫ੍ਰੈਂਚ ਬੋਲਦੇ ਸੁਣ ਕੇ ਕੰਟੈਂਟ ਕ੍ਰਿਏਟਰ ਹੈਰਾਨ ਰਹਿ ਗਿਆ ਤੇ ਹੱਸਣ ਲੱਗ ਪਿਆ।

ਇਹ ਵੀ ਦੇਖੋ :ਕੁੜੀ ਨੇ ਕੋਬਰਾ ਫੜਨ ਲਈ ਵਰਤਿਆ ਇੱਕ ਅਨੋਖਾ ਤਰੀਕਾ, ਲੋਕਾਂ ਨੂੰ ਕਰ ਦਿੱਤਾ ਹੈਰਾਨ

ਵੀਡੀਓ 15 ਲੱਖ ਵਾਰ ਦੇਖਿਆ ਗਿਆ

ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ jaystreazy ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਤੇ ਕੈਪਸ਼ਨ ‘ਚ ਲਿਖਿਆ ਸੀ, “ਜਦੋਂ ਤੁਹਾਡਾ ਡਰਾਈਵਰ ਭਾਰਤ ‘ਚ ਫ੍ਰੈਂਚ ਬੋਲਦਾ ਹੈ ।” ਵੀਡੀਓ ਨੂੰ ਹੁਣ ਤੱਕ 15 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ, ਜਿਸ ਨੂੰ 48,000 ਤੋਂ ਵੱਧ ਲਾਈਕਸ ਤੇ ਕਈ ਤਰ੍ਹਾਂ ਦੇ ਰਿਐਕਸ਼ਨਸ ਮਿਲੇ ਹਨ।

ਵੀਡੀਓ ਦੇਖੋ

ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, “ਭਰਾ, ਉਹ ਤੁਹਾਡੇ ਨਾਲੋਂ ਵੱਧ ਭਾਸ਼ਾਵਾਂ ਜਾਣਦਾ ਹੈ,” ਜਦੋਂ ਕਿ ਇੱਕ ਹੋਰ ਨੇ ਕਮੈਂਟ ਕੀਤਾ, “ਭਰਾ ਨੇ ਇਸ ਨੂੰ ਸਕੈਨ ਕੀਤਾ ਤੇ ਭਾਸ਼ਾ ਐਕਟਿਵ ਹੋ ਗਈ । ਇੱਕ ਯੂਜ਼ਰ ਨੇ ਲਿਖਿਆ ਕਿ ‘ਭਾਸ਼ਾ ਡਾਊਨਲੋਡ ਕਰਨ ‘ਚ ਸਿਰਫ਼ ਪੰਜ ਸਕਿੰਟ ਲੱਗੇ’, ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ‘ਭਰਾ, ਮੈਂ VPN ਕਨੈਕਟ ਕਰ ਲਿਆ ਹੈ । ਇੱਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਆਟੋ ਡਰਾਈਵਰ ਇੱਕ ਵੱਖਰੀ ਦੁਨੀਆ ਤੋਂ ਆਇਆ ਹੈ ਭਰਾ’।