Viral Video:ਕੀ ਅਜਿਹੇ ਅਧਿਆਪਕ ਨੂੰ ਮਿਲੇ ਹੋ ਤੁਸੀਂ? ਅਨੋਖੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਵੀਡੀਓ ਵਾਇਰਲ
Teacher Video Viral: ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ bansal2412 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 4.6 ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ 1 ਲੱਖ 40 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਜਿਹੜੇ ਅਧਿਆਪਕ ਸਕੂਲ ਵਿੱਚ ਕਮੀਆਂ ਗਿਣਾਉਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਵਰਗੇ ਅਧਿਆਪਕ ਤੋਂ ਸਿੱਖਣਾ ਚਾਹੀਦਾ ਹੈ।
ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ। ਸਾਡਾ ਬੱਚਾ ਪੜ੍ਹਨਾ ਚਾਹੁੰਦਾ ਹੈ ਪਰ ਕੋਈ ਸਰਕਾਰੀ ਅਧਿਆਪਕ ਉਸ ਨੂੰ ਪੜ੍ਹਾਉਂਦਾ ਹੀ ਨਹੀਂ ਹੈ। ਇਹ ਵਾਇਰਲ ਵੀਡੀਓ ਅਜਿਹੇ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਹਟਾਉਣ ਦਾ ਕੰਮ ਕਰ ਰਹੀ ਹੈ। ਵੀਡੀਓ ‘ਚ ਅਧਿਆਪਕ ਬੱਚਿਆਂ ਨੂੰ ਮਹੀਨਿਆਂ ਦੇ ਨਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਤਰੀਕਾ ਕਾਫੀ ਅਨੋਖਾ ਹੈ, ਜਿਸ ਕਾਰਨ ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਕਵਿਤਾ ਰਾਹੀਂ ਪੜ੍ਹਾਉਂਦੇ ਹਨ ਅਧਿਆਪਕ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਅਧਿਆਪਕ ਬੱਚਿਆਂ ਨੂੰ ਮਹੀਨਿਆਂ ਦੇ ਨਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਹੋਰ ਅਧਿਆਪਕਾਂ ਵਾਂਗ ਬੱਚਿਆਂ ਨੂੰ ਮਹੀਨਿਆਂ ਦੇ ਨਾਂ ਬੋਲ ਕੇ ਨਹੀਂ, ਕਵਿਤਾ ਰਾਹੀਂ ਯਾਦ ਕਰਵਾ ਰਿਹਾ ਹੈ। ਅਧਿਆਪਕ ਕਹਿੰਦੇ ਹਨ, ‘ਜਨਵਰੀ ਆਾਈ, ਜਨਵਰੀ ਆ ਈ, ਨਵੇਂ ਸਾਲ ਦੀਆਂ ਖੁਸ਼ੀਆਂ ਲਿਆਈ |’ ਇਸ ਤੋਂ ਬਾਅਦ ਬੱਚਿਆਂ ਨੂੰ ਇਸ ਕਵਿਤਾ ਨੂੰ ਦੁਹਰਾਉਂਦੇ ਵੀ ਸੁਣਿਆ ਅਤੇ ਦੇਖਿਆ ਜਾਂਦਾ ਹੈ। ਇਹ ਅਧਿਆਪਕ ਉਨ੍ਹਾਂ ਨੂੰ ਇਸੇ ਤਰ੍ਹਾਂ ਸਾਰੇ ਮਹੀਨਿਆਂ ਦੇ ਨਾਂ ਯਾਦ ਕਰਵਾ ਰਿਹਾ ਹੈ।
ਇੱਥੇ ਵਾਇਰਲ ਵੀਡੀਓ ਦੇਖੋ
ਇਹ ਵੀ ਪੜ੍ਹੋ
ਲੋਕਾਂ ਨੇ ਕੀਤੀ ਖੂਬ ਤਾਰੀਫ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ bansal2412 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਜਿਹੜੇ ਅਧਿਆਪਕ ਸਕੂਲ ਵਿੱਚ ਕਮੀਆਂ ਗਿਣਾਉਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਵਰਗੇ ਅਧਿਆਪਕ ਤੋਂ ਸਿੱਖਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਵੀਡੀਓ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਚਪੇੜ ਹੈ ਜੋ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ‘ਚ ਅਧਿਆਪਕ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਵੀਡੀਓ ਨੂੰ ਦੇਖ ਕੇ ਬਹੁਤ ਚੰਗਾ ਲੱਗਾ।