Funny Video: ਪਿਓ ਨੇ ਲਏ ਖ਼ਤਰਨਾਕ ਘਰਾੜੇ ਤਾਂ ਡਰੇ ਬੱਚੇ ਨੇ ਕੀਤਾ ਰੋ-ਰੋ ਕੇ ਬੁਰਾ ਹਾਲ, ਵੇਖੋ ਵੀਡੀਓ
Funny Video Viral: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬੱਚਾ, ਜੋ ਕਿ ਬੜੇ ਚੰਗੇ ਮੂਡ 'ਚ ਖੇਡ ਰਿਹਾ ਹੈ, ਅਚਾਨਕ ਨੇੜੇ ਸੁੱਤੇ ਪਏ ਆਪਣੇ ਪਿਤਾ ਦੇ ਘਰਾੜੇ ਸੁਣ ਕੇ ਘਬਰਾ ਜਾਂਦਾ ਹੈ ਅਤੇ ਰੋਣ ਲੱਗ ਪੈਂਦਾ ਹੈ।

ਸਾਡੇ ਚੋਂ ਜਿਆਦਾਤਰ ਲੋਕਾਂ ਨੂੰ ਸੌਂਦੇ ਸਮੇਂ ਘਰਾੜੇ ਲੈਣ ਦੀ ਸਮੱਸਿਆ ਹੁੰਦੀ ਹੈ। ਪਰ ਕਦੇ-ਕਦੇ ਇਹ ਸਮੱਸਿਆ ਸਾਡੇ ਪਰਿਵਾਰ ਲਈ ਪਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ। ਪਰਿਵਾਰ ਦੇ ਕੁਝ ਲੋਕ ਘਰਾੜੇ ਲੈਣ ਵਾਲੇ ਦਾ ਮਜ਼ਾਕ ਉਡਾਉਂਦੇ ਹਨ, ਜਦਕਿ ਕੁਝ ਉਨ੍ਹਾਂ ਦੀ ਇਸ ਸਮੱਸਿਆ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੇ ਹਨ। ਕਈ ਵਾਰ ਤਾਂ ਘਰਾੜੇ ਲੈਣ ਵਾਲਾ ਵਿਅਕਤੀ ਅਜੀਬ-ਅਜੀਬ ਅਵਾਜ਼ਾਂ ਕੱਢ ਕੇ ਆਪਣੇ ਨੇੜੇ ਸੁੱਤੇ ਬੰਦੇ ਨੂੰ ਡਰਾ ਵੀ ਦਿੰਦਾ ਹੈ। ਅਜਿਹਾ ਹੀ ਇਕ ਮਜ਼ੇਦਾਰ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਆਪਣੀ ਮਾਂ ਨਾਲ ਖੇਡ ਰਿਹਾ ਹੈ। ਮਾਂ ਦੇ ਬੁਲਾਉਣ ਤੇ ਉਹ ਹੱਸ ਅਤੇ ਮੁਸਕਰਾ ਰਿਹਾ ਹੈ। ਬੱਚੇ ਦੇ ਖੁਸ਼ ਮੂਡ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਬਹੁਤਚੰਗੇ ਮੂਡ ਵਿੱਚ ਹੈ। ਪਰ ਫਿਰ ਉਸ ਦਾ ਪਿਤਾ ਅਚਾਨਕ ਉੱਚੀ-ਉੱਚੀ ਘਰਾੜੇ ਮਾਰਦਾ ਹੈ, ਜਿਸ ਨੂੰ ਸੁਣ ਕੇ ਬੱਚਾ ਬਹੁਤ ਡਰ ਜਾਂਦਾ ਹੈ ਅਤੇ ਉੱਚੀ-ਉੱਚੀ ਰੋਣ ਲੱਗ ਪੈਂਦਾ ਹੈ। ਉਹ ਸਮਝ ਨਹੀਂ ਪਾਉਂਦਾ ਕਿ ਅਚਾਨਕ ਉਸ ਨਾਲ ਕੀ ਹੋ ਗਿਆ ਹੈ। ਜਦਕਿ ਮਾਂ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਬੱਚੇ ਉੱਚੀ ਆਵਾਜ਼ ਤੋਂ ਕਿੰਨੇ ਡਰਦੇ ਹਨ।
View this post on Instagram
ਯੂਜ਼ਰਸ ਕਰ ਰਹੇ ਕਮੈਂਟਸ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਆਪਣੇ ਕਮੈਂਟਸ ਸ਼ੇਅਰ ਕੀਤੇ ਹਨ। ਇਕ ਯੂਜ਼ਰ ਨੇ ਕਿਹਾ, ‘ਇਸ ਘਰਾੜੇ ਨੇ ਮੈਨੂੰ ਵੀ ਡਰਾ ਦਿੱਤਾ।’ ਜਦਕਿ ਇਕ ਹੋਰ ਯੂਜ਼ਰ ਨੇ ਕਿਹਾ, ‘ਮੈਨੂੰ ਮਾਫ ਕਰਨਾ, ਪਰ ਇਹ ਬਹੁਤ ਫਨੀ ਸੀ।’