ਚਿੱਕੜ ਤੋਂ ਬੂਟਾਂ ਨੂੰ ਬਚਾਉਣ ਲਈ ਚੜੇ ਬੁਲਡੋਜ਼ਰ ‘ਤੇ ਪਰ ਵਿਗੜਿਆ ਬੈਲੇਂਸ, ਫੇਰ ਕੀ ਹੋਇਆ, ਵੇਖੋ Funny Video

kusum-chopra
Updated On: 

08 Sep 2023 13:35 PM

Funny Video: ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਤੇ ਕੁਝ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ। ਵੀਡੀਓ ਸ਼ੇਅਰ ਕਰਨ ਵਾਲੇ ਇੱਕ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਬੁਲਡੋਜ਼ਰ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਹੁਣ ਬੁਲਡੋਜ਼ਰ ਨੂੰ ਜ਼ਰੂਰ ਬੁਰਾ ਲੱਗੇਗਾ।

ਚਿੱਕੜ ਤੋਂ ਬੂਟਾਂ ਨੂੰ ਬਚਾਉਣ ਲਈ ਚੜੇ ਬੁਲਡੋਜ਼ਰ ਤੇ ਪਰ ਵਿਗੜਿਆ ਬੈਲੇਂਸ, ਫੇਰ ਕੀ ਹੋਇਆ, ਵੇਖੋ Funny Video
Follow Us On

ਬਰਸਾਤ ਦਾ ਮੌਸਮ ਹਾਲੇ ਖ਼ਤਮ ਹੀ ਹੋਇਆ ਹੈ। ਬੇਸ਼ੱਕ ਨਦੀਆਂ ਦਾ ਪਾਣੀ ਹੇਠਾਂ ਉਤਰਣਾ ਸ਼ੁਰੂ ਹੋ ਗਿਆ ਹੈ ਪਰ ਕਈ ਥਾਵਾਂ ਤੇ ਹਾਲੇ ਵੀ ਚਿੱਕੜ ਅਤੇ ਪਾਣੀ ਭਰਿਆ ਹੋਇਆ ਹੈ। ਇਸ ਚਿੱਕੜ ਤੋਂ ਖੁਦ ਨੂੰ ਬਚਾਉਣ ਲਈ ਕਈ ਲੋਕ ਇੱਟਾਂ ਜਾਂ ਕੱਟਿਆਂ ਵਿੱਚ ਮਿੱਟੀ ਪਾ ਕੇ ਰਾਹ ਬਣਾ ਲਏ ਹਨ, ਪਰ ਕੁਝ ਲੋਕ ਬਹੁਤ ਹੀ ਅਣੋਖੇ ਤਰੀਕੇ ਨਾਲ ਚਿੱਕੜ ਵਾਲੇ ਰਾਹ ਨੂੰ ਪਾਰ ਕਰਨ ਦੀ ਸੋਚਦੇ ਹਨ, ਪਰ ਉਨ੍ਹਾਂ ਨਾਲ ਹੋ ਜਾਂਦਾ ਹੈ ਬਿਲਕੁੱਲ ਪੁੱਠਾ।

ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਵੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਵੀਡੀਓ ਵਿੱਚ ਦੋ ਨੌਜਵਾਨ ਬੁਲਡੋਜ਼ਰ ਦੀ ਮਦਦ ਨਾਲ ਚਿੱਕੜ ਵਾਲੇ ਰਾਹ ਨੂੰ ਪਾਰ ਕਰਦੇ ਦਿਖਾਈ ਦੇ ਰਹੇ ਹਨ। ਉਹ ਆਪਣੇ ਨਵੇਂ ਬੂਟਾਂ ਨੂੰ ਚਿੱਕੜ ਵਿੱਚ ਖ਼ਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹਨ, ਪਰ ਬੂਟਾਂ ਨੂੰ ਬਚਾਉਂਦੇ-ਬਚਾਉਂਦੇ ਉਹ ਦੋਵੇਂ ਕੁਝ ਹੀ ਪਲਾਂ ਵਿੱਚ ਚਿੱਕੜ ਵਿੱਚ ਡਿੱਗ ਜਾਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਬੂਟ ਤਾਂ ਕੀ ਕੱਪੜੇ ਵੀ ਖ਼ਰਾਬ ਹੋ ਜਾਂਦੇ ਹਨ।

ਯੂਜ਼ਰਜ ਨੇ ਕੀਤੇ ਮਜ਼ੇਦਾਰ ਕਮੈਂਟਸ

ਦੋਵੇਂ ਨੌਜਵਾਨ ਚਿੱਕੜ ਵਿੱਚ ਪਿੱਠ ਦੇ ਭਾਰ ਡਿੱਗ ਪੈਂਦੇ ਹਨ। ਉਨ੍ਹਾਂ ਦੇ ਕੱਪੜੇ ਬੁਰੀ ਤਰ੍ਹਾਂ ਨਾਲ ਚਿੱਕੜ ਵਿੱਚ ਲਿੱਬੜ ਜਾਂਦੇ ਹਨ। ਫਿਰ ਉਹ ਕਿਸੇ ਤਰ੍ਹਾਂ ਉੱਠ ਕੇ ਚਿੱਕੜ ਵਿੱਚੋਂ ਬਾਹਰ ਆ ਜਾਂਦੇ ਹਨ। 22 ਸੈਕਿੰਡ ਦੀ ਇਸ ਵੀਡੀਓ ਵਿੱਚ ਦੋਵਾਂ ਨੌਜਵਾਨਾਂ ਦੀ ਬੇਵਸੀ ਦੇਖੀ ਜਾ ਸਕਦੀ ਹੈ।