Viral Video: ਜੰਗ ਦੇ ਸਾਏ ਤੋਂ 42 ਦਿਨਾਂ ਬਾਅਦ ਸਕੂਲ ਆਇਆ ਈਰਾਨੀ ਮਾਸੂਮ, ਜੱਫੀ ਪਾ ਕੇ ਰੋ ਪਏ ਦੋਸਤ

Updated On: 

07 May 2026 12:46 PM IST

ਰਾਦਿਨ ਨਾਮ ਦਾ ਇਹ ਬੱਚਾ 27 ਅਪ੍ਰੈਲ ਨੂੰ ਚੀਨ ਦੇ ਝੇਜਿਆਂਗ ਸੂਬੇ ਦੇ ਸ਼ਾਓਕਸਿੰਗ ਬੋਆ ਇੰਟਰਨੈਸ਼ਨਲ ਸਕੂਲ ਵਿੱਚ ਵਾਪਸ ਆਇਆ। ਉਹ ਆਪਣੇ ਪਰਿਵਾਰ ਨਾਲ 42 ਦਿਨਾਂ ਤੱਕ ਇਰਾਨ ਵਿੱਚ ਫਸਿਆ ਰਿਹਾ ਅਤੇ ਇਸ ਦੌਰਾਨ ਉਸਦਾ ਆਪਣੇ ਅਧਿਆਪਕਾਂ ਅਤੇ ਦੋਸਤਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਜਿਵੇਂ ਹੀ ਉਹ ਵਾਪਸ ਆਇਆ, ਉਸਦੇ ਦੋਸਤ ਉਸਨੂੰ ਗਲੇ ਲੱਗ ਕੇ ਰੋ ਪਏ।

Viral Video: ਜੰਗ ਦੇ ਸਾਏ ਤੋਂ 42 ਦਿਨਾਂ ਬਾਅਦ ਸਕੂਲ ਆਇਆ ਈਰਾਨੀ ਮਾਸੂਮ, ਜੱਫੀ ਪਾ ਕੇ ਰੋ ਪਏ ਦੋਸਤ

ਆਪਣੇ ਸਹਿਪਾਠੀਆਂ ਤੋਂ ਅਜਿਹਾ ਪਿਆਰ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਣਗੇ।

Viral Video: ਪੂਰਬੀ ਚੀਨ ਤੋਂ ਵਾਇਰਲ ਹੋਈ ਇੱਕ ਵੀਡੀਓ ਨੇ ਕਰੋੜਾਂ ਨੈਟੀਜ਼ਨਜ਼ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਇਹ ਕਹਾਣੀ ਹੈ 8 ਸਾਲਾ ਇਰਾਨੀ ਬੱਚੇ ਰਾਦਿਨ (Radin) ਦੀ, ਜੋ ਜੰਗ ਦੇ ਪਰਛਾਵੇਂ ਅਤੇ ਮੌਤ ਦੇ ਖੌਫ ਨੂੰ ਪਿੱਛੇ ਛੱਡ ਕੇ 42 ਦਿਨਾਂ ਬਾਅਦ ਆਪਣੇ ਸਕੂਲ ਵਾਪਸ ਆਇਆ ਹੈ। ਜਦੋਂ ਉਹ ਅਚਾਨਕ ਕਲਾਸ ਵਿੱਚ ਪਹੁੰਚਿਆ, ਤਾਂ ਉਸਦੇ ਦੋਸਤਾਂ ਦਾ ਪਿਆਰ ਦੇਖ ਕੇ ਪੂਰੀ ਦੁਨੀਆ ਭਾਵੁਕ ਹੋ ਗਈ।

ਰਾਦਿਨ ਦਾ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਚੀਨ ਦੇ ਝੇਜਿਆੰਗ ਸੂਬੇ ਵਿੱਚ ਰਹਿ ਰਿਹਾ ਹੈ। ਉਹ ਸ਼ਾਓਕਸਿੰਗ ਬੋਆ ਇੰਟਰਨੈਸ਼ਨਲ ਸਕੂਲ ਵਿੱਚ (Shaoxing Boya International School) ਵਿੱਚ ਪੜ੍ਹਦਾ ਹੈ। ਜਨਵਰੀ ਵਿੱਚ ਰਾਦਿਨ ਆਪਣੇ ਮਾਤਾ-ਪਿਤਾ ਨਾਲ ਇਰਾਨ ਗਿਆ ਸੀ। ਉਹਨਾਂ ਨੇ ਕੁਝ ਹਫ਼ਤਿਆਂ ਵਿੱਚ ਵਾਪਸ ਆਉਣਾ ਸੀ, ਪਰ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸੈਨਿਕ ਹਮਲਿਆਂ ਤੋਂ ਬਾਅਦ ਇਰਾਨ ਵਿੱਚ ਹਾਲਾਤ ਵਿਗੜ ਗਏ ਅਤੇ ਰਾਦਿਨ ਦਾ ਪਰਿਵਾਰ ਉੱਥੇ ਹੀ ਫਸ ਗਿਆ। ਅਗਲੇ 42 ਦਿਨਾਂ ਤੱਕ ਸਕੂਲ ਅਤੇ ਰਾਦਿਨ ਦੇ ਪਰਿਵਾਰ ਵਿਚਕਾਰ ਕੋਈ ਸੰਪਰਕ ਨਹੀਂ ਹੋ ਸਕਿਆ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, 27 ਅਪ੍ਰੈਲ ਨੂੰ, ਜਦੋਂ ਰਾਦਿਨ ਅਚਾਨਕ ਕਲਾਸਰੂਮ ਦੇ ਦਰਵਾਜ਼ੇ ‘ਤੇ ਪ੍ਰਗਟ ਹੋਇਆ, ਤਾਂ ਉੱਥੇ ਮੌਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਹੋਇਆ। ਦਰਅਸਲ, ਰਾਦਿਨ ਨੇ ਆਪਣੀ ਵਾਪਸੀ ਨੂੰ ਗੁਪਤ ਰੱਖਿਆ ਸੀ ਤਾਂ ਜੋ ਉਹ ਸਾਰਿਆਂ ਨੂੰ ਹੈਰਾਨ ਕਰ ਸਕੇ। ਵਾਇਰਲ ਕਲਿੱਪ ਵਿੱਚ, ਜਿਵੇਂ ਹੀ ਉਸਦੇ ਸਹਿਪਾਠੀਆਂ ਨੇ ਉਸਨੂੰ ਦੇਖਿਆ, ਪੂਰੀ ਕਲਾਸ ਉਸਨੂੰ ਜੱਫੀ ਪਾਉਣ ਲਈ ਦੌੜ ਪਈ। ਆਪਣੇ ਦੋਸਤ ਨੂੰ ਦੇਖਣ ਦੀ ਖੁਸ਼ੀ ਬੱਚਿਆਂ ਦੇ ਚਿਹਰਿਆਂ ‘ਤੇ ਸਾਫ਼ ਦਿਖਾਈ ਦੇ ਰਹੀ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ।

ਰਾਦਿਨ ਦੀ ਮਾਂ ਨੇ ਕਿਹਾ ਕਿ ਈਰਾਨ ਵਿੱਚ ਬਿਤਾਏ ਦੋ ਮਹੀਨੇ ਬਹੁਤ ਭਿਆਨਕ ਸਨ। ਜੰਗ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ। ਬੰਬ ਧਮਾਕਿਆਂ ਦੀਆਂ ਆਵਾਜ਼ਾਂ ਅਕਸਰ ਆਉਂਦੀਆਂ ਰਹਿੰਦੀਆਂ ਸਨ। ਉਨ੍ਹਾਂ ਨੇ ਕਿਹਾ ਅਸੀਂ ਬਸ ਜਲਦੀ ਤੋਂ ਜਲਦੀ ਚੀਨ ਵਾਪਸ ਜਾਣਾ ਚਾਹੁੰਦੇ ਸੀ ਕਿਉਂਕਿ ਰਾਦਿਨ ਦੇ ਦੋਸਤ ਅਤੇ ਉਸ ਦਾ ਭਵਿੱਖ ਹੈ।

ਅਧਿਆਪਕਾਂ ਨੇ ਯਾਦਾਂ ਨੂੰ ਸੀ ਸੰਭਾਲਿਆ

ਰਾਦਿਨ ਦੀ ਗੈਰਹਾਜ਼ਰੀ ਦੌਰਾਨ ਉਸਦੀ ਕਲਾਸ ਟੀਚਰ ਸੋਂਗ ਜਿਆਕਿੰਗ ਨੇ ਬੱਚਿਆਂ ਤੋਂ ਉਸ ਲਈ ਪੇਂਟਿੰਗਾਂ ਬਣਵਾਈਆਂ ਅਤੇ ਚਿੱਠੀਆਂ ਲਿਖਵਾਈਆਂ। ਇਨ੍ਹਾਂ ਯਾਦਾਂ ਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਰਾਦਿਨ ਦੇ ਵਾਪਸ ਆਉਣ ‘ਤੇ ਉਸਨੂੰ ਤੋਹਫ਼ੇ ਵਜੋਂ ਭੇਟ ਕੀਤਾ ਗਿਆ। ਉਸਦੇ ਇੱਕ ਦੋਸਤ ਐਰਿਕ ਨੇ ਉਤਸ਼ਾਹ ਨਾਲ ਕਿਹਾ, ਮੈਨੂੰ ਲੱਗਿਆ ਸੀ ਕਿ ਅਸੀਂ ਅਗਲੇ ਸੈਮੇਸਟਰ ਵਿੱਚ ਹੀ ਮਿਲਾਂਗੇ, ਚੱਲ ਫੁੱਟਬਾਲ ਖੇਡਦੇ ਹਾਂ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਭਾਵੁਕ ਪਲ

ਇਸ ਪੁਨਰ-ਮਿਲਨ ਦੀ ਵੀਡੀਓ ਨੂੰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਹਿਲਾਂ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਇੱਕ ਯੂਜ਼ਰਸ ਨੇ ਟਿੱਪਣੀ ਕੀਤੀ, “ਬੱਚੇ ਜੰਗ ਬਾਰੇ ਨਹੀਂ ਜਾਣਦੇ। ਉਹ ਸਿਰਫ਼ ਦੋਸਤੀ ਅਤੇ ਪਿਆਰ ਦੀ ਭਾਸ਼ਾ ਸਮਝਦੇ ਹਨ।”

ਹੁਣ ਦੇਖੋ ਵੀਡੀਓ

Follow Us