OMG! ਵਿਆਹ ‘ਚ ਨਹੀਂ ਮਿਲਿਆ ਪਨੀਰ ਤਾਂ ਦੋਵਾਂ ਧਿਰਾਂ ਵਿਚਾਲੇ ਚੱਲੀਆਂ ਕੁਰਸੀਆਂ, ਹੋਈ ਧੱਕਾ ਮੁੱਕੀ, ਵੀਡਿਓ ਵਾਇਰਲ

Updated On: 

24 Jul 2024 12:56 PM

ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਦੇ ਲੋਕ ਆਪਸ 'ਚ ਲੜ ਰਹੇ ਹਨ। ਦੋਵਾਂ ਧਿਰਾਂ ਦਰਮਿਆਨ ਕੁਰਸੀਆਂ ਚੱਲ ਰਹੀਆਂ ਹਨ। ਇਸ ਵੀਡੀਓ ਨੂੰ @gharkekalesh ਨਾਮ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

OMG! ਵਿਆਹ ਚ ਨਹੀਂ ਮਿਲਿਆ ਪਨੀਰ ਤਾਂ ਦੋਵਾਂ ਧਿਰਾਂ ਵਿਚਾਲੇ ਚੱਲੀਆਂ ਕੁਰਸੀਆਂ, ਹੋਈ ਧੱਕਾ ਮੁੱਕੀ, ਵੀਡਿਓ ਵਾਇਰਲ
Follow Us On

Wedding Viral Video: ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਨਾਲ ਜੁੜੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹਾਲ ਹੀ ‘ਚ ਇਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸ ਦੀ ਵਜ੍ਹਾ ਜਾਣ ਕੇ ਲੋਕ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ ਤਾਂ ਨਾਲ ਹੀ ਇਨ੍ਹਾਂ ਲੋਕਾਂ ਦੀ ਲੜਾਈ ਦੀ ਵਜ੍ਹਾ ਜਾਣ ਕੇ ਇਨ੍ਹਾਂ ਦਾ ਮਜ਼ਾਕ ਵੀ ਬਣਾ ਰਹੇ ਹਨ।

ਦਰਅਸਲ ਇਕ ਵਿਆਹ ‘ਚ ਮਟਰ ਪਨੀਰ ਦੀ ਡਿਸ਼ ‘ਚ ਪਨੀਰ ਨਾ ਮਿਲਣ ‘ਤੇ ਬਰਾਤੀ ਗੁੱਸੇ ‘ਚ ਆ ਗਏ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਰੱਜ ਕੇ ਕੁਰਸੀਆਂ ਚੱਲੀਆਂ। ਮਾਮਾਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਕੁਰਸੀਆਂ ਤੋਂ ਬਾਅਦ ਨੌਬਤ ਧੱਕਾ-ਮੁੱਕੀ ਅਤੇ ਹੱਥੋਪਾਈ ਤੱਕ ਪਹੁੰਚ ਗਈ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।