Viral Video: ਵੱਜੇ ਢੋਲ…ਪਾਇਆ ਭੰਗੜਾ…ਫਾਜ਼ਿਲਕਾ ‘ਚ 118 ਸਾਲਾ ਔਰਤ ਨੂੰ ਸ਼ਾਨਦਾਰ ਤਰੀਕੇ ਨਾਲ ਦਿੱਤੀ ਗਈ ਅੰਤਿਮ ਵਿਦਾਈ
Viral News: ਫਾਜ਼ਿਲਕਾ ਦੇ ਪਿੰਡ ਘੁਬਾਇਆ ਵਿੱਚ ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਬਜ਼ੁਰਗ ਔਰਤ ਦੀ ਉਮਰ118 ਸਾਲਾ ਸੀ। 700-800 ਤੋਂ ਵੱਧ ਪਰਿਵਾਰਕ ਮੈਂਬਰਾਂ ਵਾਲੀ ਔਰਤ ਇੰਦਰੋ ਬਾਈ ਨੇ ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਆਪਣਾ ਅੰਤਿਮ ਵੋਟ ਭੁਗਤਾਇਆ ਸੀ। ਮ੍ਰਿਤਕ ਔਰਤ ਦੇ ਪੋਤੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾਦੀ ਦੀ ਇਹ ਇੱਛਾ ਸੀ ਕਿ ਜਦੋਂ ਵੀ ਉਨ੍ਹਾਂ ਦੀ ਮੌਤ ਹੋਵੇ ਤਾਂ ਢੋਲ ਵਜਾ ਕੇ ਧੂਮ-ਧਾਮ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇ।
ਫਾਜ਼ਿਲਕਾ ਦੇ ਪਿੰਡ ਘੁਬਾਇਆ ਵਿੱਚ 118 ਸਾਲਾ ਬਜ਼ੁਰਗ ਔਰਤ ਇੰਦਰੋ ਬਾਈ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦਾ 700-800 ਤੋਂ ਵੱਧ ਮੈਂਬਰਾਂ ਦਾ ਪਰਿਵਾਰ ਹੈ। ਉਨ੍ਹਾਂ ਨੇ ਇਸ ਲੋਕ ਸਭਾ ਚੋਣਾਂ ਦੌਰਾਨ ਆਪਣੀ ਆਖਰੀ ਵੋਟ ਪਾਈ ਸੀ । ਪਰਿਵਾਰ ਮੁਤਾਬਕ ਇੰਦਰੋ ਬਾਈ ਦੀ ਆਖ਼ਰੀ ਇੱਛਾ ਸੀ ਕਿ ਜਦੋਂ ਉਨ੍ਹਾਂ ਦੀ ਮੌਤ ਹੋਵੇ ਤਾਂ ਉਨ੍ਹਾਂ ਨੂੰ ਧੂੰਮਧਾਮ ਨਾਲ ਅੰਤਿਮ ਵਿਦਾਈ ਦਿੱਤੀ ਜਾਵੇ। ਜਿਸ ਲਈ ਉਨ੍ਹਾਂ ਦੇ ਪਰਿਵਾਰ ਨੇ ਪੂਰੇ ਪਿੰਡ ਵਿੱਚ ਜਲੂਸ ਕੱਢ ਕੇ ਢੋਲ ਵਜਾ ਕੇ ਅਤੇ ਭੰਗੜੇ ਪਾ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਹੈ।
ਫਾਜ਼ਿਲਕਾ ‘ਚ 118 ਸਾਲਾ ਬਜ਼ੁਰਗ ਔਰਤ ਦੀ ਮੌਤ; ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਏ ਸਨ। #Fazilka #Punjab pic.twitter.com/z4cQafe5Zw
— TV9 Punjab-Himachal Pradesh-J&K (@TV9Punjab) September 10, 2024
ਮ੍ਰਿਤਕ ਔਰਤ ਇੰਦਰੋ ਬਾਈ ਦੇ ਪੋਤਰੇ ਮਾਸਟਰ ਮੰਗਲ ਸਿੰਘ ਨੇ ਦੱਸਿਆ ਕਿ ਦਾਦੀ ਜੀ ਦੀ ਉੱਮਰ ਕਰੀਬ 118-120 ਸਾਲ ਸੀ। ਇਨ੍ਹਾਂ ਦਾ ਪਿੱਛੋਕੜ ਪਾਕਿਸਤਾਨ ਦਾ ਹੈ। ਮੇਰੇ ਪਿਤਾ ਜੀ ਦੱਸਦੇ ਸਨ ਕਿ ਇੰਦਰੋ ਰਾਏ ਸਿੱਖ ਪਿੰਡ ਦੀ ਰਹਿਣ ਵਾਲੀ ਸੀ। ਦਾਦੀ ਜੀ ਉੱਥੇ ਵਿਆਏ ਸੀ ਅਤੇ ਵੰਡ ਤੋਂ ਬਾਅਦ ਭਾਰਤ ਆ ਗਏ। ਉਨ੍ਹਾਂ ਦੇ ਨਾਲ ਸਾਡੀ ਵੱਡੀ ਭੁਆ ਜੀ ਵੀ ਸਨ। ਇਹ ਲੋਕ ਬਹੁਤ ਵੱਡੇ ਕਾਫਲੇ ਦੇ ਤੌਰ ‘ਤੇ ਪੰਜਾਬ ਆਏ ਸਨ। ਦਾਦੀ ਜੀ ਨੇ ਵੰਡ ਦਾ ਸਾਰਾ ਸਮਾਂ ਵੇਖਿਆ ਹੈ। ਸਾਡੇ ਲੂ-ਕੰਡੇ ਖੜ੍ਹੇ ਹੋ ਜਾਂਦੇ ਸਨ ਜਦੋਂ ਉਹ ਦੇਸ਼ ਦੀ ਵੰਡ ਦੀਆਂ ਕਹਾਣੀਆਂ ਸੁਣਾਉਂਦੇ ਸਨ। ਮਰਨ ਤੋਂ ਪਹਿਲਾਂ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਅੰਤਿਮ ਵਿਦਾਈ ਦਿੱਤੀ ਜਾਵੇ। ਕਿਉਂਕਿ ਸਾਰਾ ਪਰਿਵਾਰ ਰੱਬ ਦੀ ਦਇਆ ਨਾਲ ਚੰਗੇ ਕੰਮ-ਕਾਰਾਂ ਵਾਲਾ ਹੈ। ਸਾਡੇ ਪਰਿਵਾਰ ਵਿੱਚ 700-800 ਮੈਂਬਰ ਹਨ।
ਇਹ ਵੀ ਪੜ੍ਹੋ
ਬਜ਼ੁਰਗ ਔਰਤ ਦੇ ਪੋਤਰੇ ਨੇ ਦੱਸੀ ਉਨ੍ਹਾਂ ਦੀ ਆਖਰੀ ਇੱਛਾ- “ਕਿਹਾ ਮੈਨੂੰ ਖੁਸ਼ੀ-ਖੁਸ਼ੀਂ ਅੰਤਿਮ ਵਿਦਾਈ ਦਿੱਤੀ ਜਾਵੇ।” #Fazilka #Punjab pic.twitter.com/jWT5cj1JO2
— TV9 Punjab-Himachal Pradesh-J&K (@TV9Punjab) September 10, 2024
ਇਹ ਵੀ ਪੜ੍ਹੋ- ਸ਼ਖਸ ਨੇ ਕੀਤਾ ਸੋਲਰ ਪੈਨਲ ਨਾਲ ਅਨੋਖਾ ਜੁਗਾੜ, ਦੇਖ ਲੋਕ ਰਹਿ ਗਏ ਹੈਰਾਨ
ਪਿੰਡ ਵਾਲਿਆਂ ਨੇ ਵੀ ਇਸ ਮੌਕ ‘ਤੇ ਖੁਸ਼ੀ ਜਤਾਈ। pic.twitter.com/HMglJReHmo
— TV9 Punjab-Himachal Pradesh-J&K (@TV9Punjab) September 10, 2024
ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਮੌਕੇ ‘ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਸਾਡਾ ਪਿੰਡ ਬਹੁਤ ਖੁਸ਼ਕਿਸਮਤ ਹੈ ਜਿੱਥੇ ਇਨ੍ਹੇ ਵੱਡੇ ਬਜ਼ੁਰਗ ਬੈਠੇ ਸਨ। ਜਿਨ੍ਹਾਂ ਕਾਰਨ ਸਾਡਾ ਵੀ ਹੌਂਸਲਾ ਵੱਧਦਾ ਹੈ। ਮਾਤਾ ਜੀ ਤੋਂ ਬਾਅਦ ਇਕ ਹੋਰ ਸਾਡੇ ਬਜ਼ੁਰਗ ਹਨ ਜਿਨ੍ਹਾਂ ਦੀ ਉੱਮਰ 110 ਦੇ ਕਰੀਬ ਹੈ। ਪਿੰਡ ਦਾ ਰਿਵਾਜ਼ ਹੈ ਕਿ ਜੇਕਰ ਕੋਈ ਵੱਡੀ ਉੱਮਰ ਵਾਲਾ ਵਿਅਕਤੀ ਆਪਣਾ ਸਾਰਾ ਪਰਿਵਾਰ ਦੇਖਕੇ ਮਰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਨੱਚ-ਗਾ ਕੇ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ।