PM ਮੋਦੀ ਆਪਣੇ ਜਨਮ ਦਿਨ 'ਤੇ ਕੀ ਕਰਨਗੇ, ਇਹ ਹੈ ਪੂਰਾ ਸ਼ਡਿਊਲ

17-09- 2024

TV9 Punjabi

Author: Ramandeep Singh

ਪ੍ਰਧਾਨ ਮੰਤਰੀ ਦਾ ਜਨਮ ਦਿਨ

ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 74ਵਾਂ ਜਨਮ ਦਿਨ ਮਨਾ ਰਹੇ ਹਨ।

ਇਸ ਮੌਕੇ 'ਤੇ ਪੀਐਮ ਮੋਦੀ ਉੜੀਸਾ ਦੇ ਭੁਵਨੇਸ਼ਵਰ ਜਾਣਗੇ ਅਤੇ ਕਈ ਯੋਜਨਾਵਾਂ ਨੂੰ ਹਰੀ ਝੰਡੀ ਦੇਣਗੇ।

ਪ੍ਰਧਾਨ ਮੰਤਰੀ ਦਾ ਪੂਰਾ ਸ਼ਡਿਊਲ

ਪੀਐਮ ਮੋਦੀ ਆਪਣੇ ਜਨਮ ਦਿਨ ਮੌਕੇ ਸਵੇਰੇ ਭੁਵਨੇਸ਼ਵਰ ਜਾਣਗੇ।

ਭੁਵਨੇਸ਼ਵਰ ਦਾ ਦੌਰਾ ਕਰਨਗੇ

ਪੀਐਮ ਮੋਦੀ ਔਰਤਾਂ ਲਈ ਤਿਆਰ ਸੁਭਦਰਾ ਯੋਜਨਾ ਦੀ ਸ਼ੁਰੂਆਤ ਕਰਨਗੇ।

ਸੁਭਦਰਾ ਯੋਜਨਾ ਦੀ ਸ਼ੁਰੂਆਤ

ਇਸ ਯੋਜਨਾ ਤਹਿਤ 21 ਤੋਂ 60 ਸਾਲ ਦੀ ਉਮਰ ਦੀਆਂ ਲਗਭਗ 1 ਕਰੋੜ ਔਰਤਾਂ ਨੂੰ ਪੰਜ ਸਾਲ ਤੱਕ ਹਰ ਸਾਲ 10,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਔਰਤਾਂ ਨੂੰ ਮਦਦ ਮਿਲੇਗੀ

ਔਰਤਾਂ ਨੂੰ ਵਿੱਤੀ ਸਹਾਇਤਾ ਲਈ ਇਹ ਰਾਸ਼ੀ ਰੱਖੜੀ ਅਤੇ ਮਹਿਲਾ ਦਿਵਸ ਮੌਕੇ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।

ਰਕਮ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ

ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ 'ਤੇ ਭਾਜਪਾ ਸੇਵਾ ਪਖਵਾੜਾ ਸ਼ੁਰੂ ਕਰ ਰਹੀ ਹੈ, ਜੋ ਮਹਾਤਮਾ ਗਾਂਧੀ ਦੀ ਜਯੰਤੀ 2 ਅਕਤੂਬਰ ਤੱਕ ਜਾਰੀ ਰਹੇਗੀ।

ਸੇਵਾ ਪਖਵਾੜਾ ਸ਼ੁਰੂ ਹੋਵੇਗਾ

ਕਿੰਨੀ ਪੜ੍ਹੀ-ਲਿਖੀ ਹੈ ਆਤਿਸ਼ੀ?