Emotional Video: ਛੋਟੇ ਨੂੰ ਪਹਿਲੀ ਵਾਰ ਫੌਜ ਦੀ ਵਰਦੀ ‘ਚ ਦੇਖ ਕੇ ਭਾਵੁਕ ਹੋਇਆ ਵੱਡਾ ਭਰ੍ਹਾ, ਪਿਆਰ ਦੇਖ ਕੇ ਆ ਜਾਣਗੇ ਹੰਝੂ

Published: 

27 Mar 2026 12:35 PM IST

Brother Emotion Viral Video: ਇਸ ਵੀਡੀਓ ਨੂੰ @askrajeshsahu ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਸਟੋਰੀ ਲਿੱਖੇ ਜਾਣ ਤੱਕ ਇਸ ਵੀਡੀਓ ਨੂੰ ਵੱਡੀ ਗਿਣਤੀ ਵਿੱਚ ਵਿਊਜ ਅਤੇ ਲਾਈਕ ਮਿਲ ਚੁੱਕੇ ਹਨ ਅਤੇ ਨਾਲ ਹੀ ਸੈਂਕੜੇ ਲੋਕਾਂ ਨੇ ਕੁਮੈਂਟ ਕਰਕੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ।

Emotional Video: ਛੋਟੇ ਨੂੰ ਪਹਿਲੀ ਵਾਰ ਫੌਜ ਦੀ ਵਰਦੀ ਚ ਦੇਖ ਕੇ ਭਾਵੁਕ ਹੋਇਆ ਵੱਡਾ ਭਰ੍ਹਾ, ਪਿਆਰ ਦੇਖ ਕੇ ਆ ਜਾਣਗੇ ਹੰਝੂ

X@askrajeshsahu

ਕਹਿੰਦੇ ਹਨ ਕਿ ਛੋਟੇ ਭੈਣ ਭਰਾਵਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਦੇਖ ਕੇ ਨਾ ਸਿਰਫ ਮਾਂ-ਬਾਪ ਖੁਸ਼ ਹੁੰਦੇ ਹਨ, ਸਗੋਂ ਵੱਡੇ ਭਰ੍ਹਾ-ਭੈਣਾਂ ਲਈ ਵੀ ਇਹ ਕਿਸੇ ਸੁਪਨੇ ਦੇ ਪੂਰਾ ਹੋਣ ਵਾਂਗ ਹੁੰਦਾ ਹੈ। ਇਹ ਖੁਸ਼ੀ ਉਸ ਵੇਲ੍ਹੇ ਹੋਰ ਵੀ ਦੁਗਣੀ ਹੋ ਜਾਂਦੀ ਹੈ, ਜਦੋਂ ਵੱਡੇ ਭਰ੍ਹਾ ਨੇ ਛੋਟੇ ਨੂੰ ਕਾਮਯਾਬ ਬਣਾਉਣ ਵਿੱਚ ਆਪਣੀ ਜੀ-ਜਾਨ ਲਗਾ ਦਿੱਤੀ ਹੋਵੇ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੋ ਭਰਾਵਾਂ ਦਾ ਪਿਆਰ ਅਤੇ ਇਮੋਸ਼ਨਲ ਬੰਧਨ ਬਹੁਤ ਹੀ ਗੂੜ੍ਹਾ ਦਿਖਾਈ ਦੇ ਰਿਹਾ ਹੈ।

ਵੀਡੀਓ ਦੀ ਸ਼ੁਰੂਆਤ ਵਿੱਚ ਨਜਰ ਆਉਂਦਾ ਹੈ ਕਿ ਇੱਕ ਨੌਜਵਾਨ ਫੌਜ ਦੀ ਵਰਦੀ ਪਾ ਕੇ ਸਾਹਮਣੇ ਆਮ ਕਪੜਿਆਂ ਵਿੱਚ ਖੜੇ ਇੱਕ ਸ਼ਖਸ ਨੂੰ ਸਲਾਮ ਠੋਕ ਰਿਹਾ ਹੈ। ਪਹਿਲੀ ਨਜਰੇ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਆਪਣੇ ਸੀਨੀਅਰ ਨੂੰ ਸਲਾਮ ਮਾਰ ਰਿਹਾ ਹੋਵੇ, ਪਰ ਅਗਲੇ ਕੁਝ ਹੀ ਪਲਾਂ ਵਿੱਚ ਸੱਚਾਈ ਸਾਹਮਣੇ ਆ ਜਾਂਦੀ ਹੈ। ਜਵਾਨ ਦੇ ਸਾਹਮਣੇ ਖੜਾ ਸ਼ਖਸ ਉਸਦਾ ਸੀਨੀਅਰ ਨਹੀਂ, ਸਗੋਂ ਵੱਡਾ ਭਰ੍ਹਾ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਹਨ। ਛੋਟਾ ਭਰ੍ਹਾ ਜਦੋਂ ਬਿਲਕੁੱਲ ਉਸਦੇ ਨੇੜੇ ਆ ਜਾਉਂਦਾ ਹੈ ਤਾਂ ਉਹ ਰੋਣ ਲੱਗ ਪੈਂਦਾ ਹੈ। ਦਰਅਸਲ, ਉਹ ਪਹਿਲੀ ਵਾਰ ਆਪਣੇ ਭਰ੍ਹਾ ਨੂੰ ਫੌਜ ਦੀ ਵਰਦੀ ਵਿੱਚ ਦੇਖ ਰਿਹਾ ਹੈ ਅਤੇ ਉਸਦੀ ਕਾਮਯਾਬੀ ਦੇਖ ਕੇ ਖੁਦ ਤੇ ਕਾਬੂ ਨਹੀਂ ਰੱਖ ਸਕਿਆ।

ਛੋਟਾ ਭਰ੍ਹਾ ਵੀ ਵੱਡੇ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਰਿਹਾ ਹੈ। ਨੇੜੇ ਆ ਕੇ ਉਹ ਆਪਣੀ ਫੌਜ ਦੀ ਟੋਪੀ ਜਾਂ ਪਗੜੀ ਉਸਦੇ ਸਿਰ ਤੇ ਰੱਖ ਦਿੰਦਾ ਹੈ ਅਤੇ ਉਸਨੂੰ ਉੱਤੇ ਚੁੱਕ ਲੈਂਦਾ ਹੈ। ਵੱਡਾ ਭਰ੍ਹਾ ਇਸ ਦੌਰਾਨ ਇਨ੍ਹਾਂ ਜਿਆਦਾ ਭਾਵੁਕ ਹੋ ਜਾਂਦਾ ਹੈ ਕਿ ਉਹ ਜ਼ਾਰ-ਜ਼ਾਰ ਰੋਣ ਲੱਗ ਪੈਂਦਾ ਹੈ ਅਤੇ ਥੱਲੇ ਉੱਤਰ ਕੇ ਛੋਟੇ ਨੂੰ ਚੁੰਮਣ ਲੱਗਦਾ ਹੈ।

ਇਹ ਸੀਨ ਇੰਨ੍ਹਾ ਜਿਆਦਾ ਇਮੋਸ਼ਨਲ ਹੈ ਕਿ ਦੇਖਣ ਵਾਲੇ ਵੀ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਹਨ। ਵੱਡੀ ਗਿਣਤੀ ਵਿੱਚ ਇਸ ਵੀਡੀਓ ਤੇ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇੱਕ ਯੂਜਰ ਨੇ ਲਿੱਖਿਆ – ਇਸ ਵੀਡੀਓ ਨੇ ਤਾਂ ਮੈਨੂੰ ਹਿਲਾ ਹੀ ਦਿੱਤਾ ਹੈ, ਮੈਨੂੰ ਆਪਣੇ ਭਰ੍ਹਾ-ਭੈਣਾਂ ਦੀ ਯਾਦ ਆ ਗਈ ਹੈ। ਦੂਜੇ ਨੇ ਲਿੱਖਿਆ – ਮੇਰਾ ਛੋਟਾ ਭਰ੍ਹਾ ਵੀ ਛੇਤੀ ਹੀ ਕਾਮਯਾਬ ਹੋਵੇਗਾ ਅਤੇ ਇਹ ਦਿਨ ਉਸਦੀ ਜਿੰਦਗੀ ਵਿੱਚ ਵੀ ਆਵੇਗਾ। ਇੱਕ ਹੋਰ ਨੇ ਲਿੱਖਿਆ – ਇਸ ਵੀਡੀਓ ਨੇ ਮੇਰਾ ਦਿਲ ਛੁਹ ਲਿਆ ਹੈ।

ਹੁਣ ਵੇਖੋ ਵੀਡੀਓ

Follow Us