VIDEO: ਇਨਸਾਨਾਂ ਵਾਂਗ ਪੌਟ ‘ਤੇ ਟਾਇਲਟ ਕਰਨ ਪਹੁੰਚਿਆ ਡਾਗੀ, ਕੁੱਤੇ ਦੀ ਸਮਝਦਾਰੀ ਤੇ ਫਿਦਾ ਹੋਈ ਜਨਤਾ

Updated On: 

15 Apr 2025 13:27 PM IST

Viral Video: ਕੁੱਤਿਆਂ ਦੀ ਗਿਣਤੀ ਸਭ ਤੋਂ ਵਫਾਦਾਰ ਅਤੇ ਸਿਆਣੇ ਜਾਨਵਰਾਂ ਵਿੱਚੋਂ ਹੁੰਦੀ ਹੈ। ਇਹ ਸਿਰਫ਼ ਕਹਿਣ ਵਾਲੀਆਂ ਗੱਲਾਂ ਨਹੀਂ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਕਈ ਵਾਰ ਦੇਖਣ ਨੂੰ ਮਿਲ ਚੁੱਕਿਆ ਹੈ। ਇਸ ਦਾ ਇਕ ਉਦਾਹਰਣ ਹਾਲ ਹੀ ਵਿੱਚ ਦੇਖਣ ਨੂੰ ਮਿਲੀਆ ਹੈ। ਜਿਸ ਵਿੱਚ ਕੁੱਤੇ ਦੀ ਸਮਝਦਾਰੀ ਅਤੇ Discipline ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

VIDEO: ਇਨਸਾਨਾਂ ਵਾਂਗ ਪੌਟ ਤੇ ਟਾਇਲਟ ਕਰਨ ਪਹੁੰਚਿਆ ਡਾਗੀ, ਕੁੱਤੇ ਦੀ ਸਮਝਦਾਰੀ ਤੇ ਫਿਦਾ ਹੋਈ ਜਨਤਾ
Follow Us On

ਇਹ ਸਿਰਫ਼ ਕਹਿਣ ਦੀਆਂ ਗੱਲਾਂ ਨਹੀਂ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਕਈ ਵਾਰ ਦੇਖਣ ਨੂੰ ਵੀ ਮਿਲਿਆ ਹੈ ਕਿ ਕੁੱਤੇ ਕਿੰਨੇ ਸਮਝਦਾਰ ਅਤੇ ਅਨੁਸ਼ਾਸਨ ਵਿੱਚ ਰਹਿੰਦੇ ਹਨ। ਇਸ ਦਾ ਇਕ ਉਦਾਹਰਣ ਹਾਲ ਹੀ ਵਿੱਚ ਦੇਖਣ ਨੂੰ ਮਿਲੀਆ ਹੈ। ਜਿਸ ਵਿੱਚ ਕੁੱਤੇ ਦੀ ਸਮਝਦਾਰੀ ਅਤੇ Discipline ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਯੂਜ਼ਰਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ ਇਕ ਟਾਈਲੇਟ ਦਾ ਹੈ ਜਿੱਤੇ ਇਕ ਪੋਟ ‘ਤੇ ਜਾਲ ਰੱਖਿਆ ਹੋਇਆ ਹੈ ਅਤੇ ਨਾਲ ਹੀ 3 ਪੋੜ੍ਹੀਆਂ ਬਣੀਆਂ ਹੋਇਆਂ ਹਨ। ਇਕ ਕੁੱਤੇ ਉਨ੍ਹਾਂ ਪੋੜ੍ਹੀਆਂ ‘ਤੇ ਚੜ੍ਹ ਕੇ ਪੋਟ ‘ਤੇ ਰੱਖੇ ਜਾਲ ਤੇ ਚੜ੍ਹਦਾ ਹੈ ਅਤੇ ਬਾਥਰੂਮ ਕਰਦਾ ਹੈ। ਜਿਵੇਂ ਉਸਦੇ Owner ਨੇ ਉਸ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਹੋਵੇ। ਜਿਸ ਦੀ ਬਹੁਤ ਚੰਗੀ ਤਰ੍ਹਾਂ ਉਹ ਪਾਲਣ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਇਕ ਬਹਿਸ ਵੀ ਛੇੜ ਦਿੱਤੀ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਮਾਲਕ ਆਲਸੀ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇਹ ਕਾਫੀ ਸਹੀ Idea ਹੈ।

ਇਹ ਵੀ ਪੜ੍ਹੋ- ਚੋਰੀ-ਛਿਪੇ ਕੁੜੀ ਦੀਆਂ ਲੱਤਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ ਸ਼ਖਸ, ਮੰਦਰ ਚ ਪਾਪ ਕਰਦੇ ਫੜਿਆ ਗਿਆ ਰੰਗੇ ਹੱਥੀਂ

ਸੋਸ਼ਲ ਮੀਡੀਆ ਤੇ ਵਾਇਰਲ ਇਸ ਕਿਊਟ ਵੀਡੀਓ ਨੂੰ ਹੁਣ ਤੱਕ 7.5M ਵਿਊਜ਼ ਮਿਲ ਚੁੱਕੇ ਹਨ ਜਦਕਿ 1.2k ਲੋਕਾਂ ਨੇ ਇਸ ‘ਤੇ ਕਮੈਂਟ ਕਰ ਆਪਣੀ ਰਾਏ ਦਿੱਤੀ ਹੈ। ਵੀਡੀਓ ਨੂੰ @Rainmaker1973 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਕ ਯੂਜ਼ਰ ਨੇ ਕਮੈਂਟ ਕੀਤਾ – ਸਿਆਣਾ ਕੁੱਤਾ। ਦੂਜੇ ਯੂਜ਼ਰ ਨੇ ਕਮੈਂਟ ਕੀਤਾ- ਕੁੱਤੇ ਬਹੁਤ ਹੀ ਪਿਆਰੇ ਜਾਨਵਰ ਹੁੰਦੇ ਹਨ। ਤੀਜ਼ੇ ਨੇ ਲਿਖਿਆ- ਬਹੁਤ Impressive ਵੀਡੀਓ ਹੈ।