Viral Video: ਕੁੱਤੇ ਨਾਲ ਖੇਡਦੀ ਦਿਖਾਈ ਦਿੱਤੀ Dolphin, ਪਿਆਰੀ ਵੀਡੀਓ ਨੇ ਜਿੱਤੇ ਯੂਜ਼ਰਸ ਦੇ ਦਿਲ

tv9-punjabi
Updated On: 

15 Apr 2025 12:31 PM

Viral Video: ਜਾਨਵਰਾਂ ਦੀਆਂ ਬਹੁਤ ਪਿਆਰੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਨੂੰ ਖੁਸ਼ੀ ਹੁੰਦੀ ਹੈ। ਇਸੇ ਲੜੀ ਵਿੱਚ ਇਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਕ Dolphin ਅਤੇ ਕੁੱਤੇ ਦੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਤੁਹਾਨੂੰ ਵੀ ਕਾਫੀ ਪਸੰਦ ਆਵੇਗਾ।

Viral Video: ਕੁੱਤੇ ਨਾਲ ਖੇਡਦੀ ਦਿਖਾਈ ਦਿੱਤੀ Dolphin, ਪਿਆਰੀ ਵੀਡੀਓ ਨੇ ਜਿੱਤੇ ਯੂਜ਼ਰਸ ਦੇ ਦਿਲ
Follow Us On

ਸੋਸ਼ਲ ਮੀਡੀਆ ‘ਤੇ ਅਕਸਰ ਜਾਨਵਰਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਇਨ੍ਹਾਂ ਨੂੰ ਸ਼ੇਅਰ ਕਰਨ ਤੋਂ ਖੁੱਦ ਨੂੰ ਰੋਕ ਨਹੀਂ ਪਾਉਂਦੇ। ਕਿਸੇ ਵੀਡੀਓ ਵਿੱਚ ਬਾਂਦਰ ਲੋਕਾਂ ਦੀਆਂ ਐਨਕਾਂ ਲੈ ਕੇ ਭੱਜਦੇ ਨਜ਼ਰ ਆਉਂਦੇ ਹਨ ਤਾਂ ਕਿਸੇ ਵੀਡੀਓ ਵਿੱਚ ਖ਼ਤਰਨਾਕ ਜਾਨਵਰਾਂ ਦੀਆਂ ਹਰਕਤਾਂ ਵੀ ਦੇਖਣ ਨੂੰ ਮਿਲਦੀਆਂ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ 2 ਜਾਨਵਰਾਂ ਦੀ ਅਨੋਖੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਇਕ Dolphin ਅਤੇ ਕੁੱਤੇ ਦੀ ਦੋਸਤੀ ਦਿਖਾਈ ਦੇ ਰਹੀ ਹੈ। ਦੇਖਣ ਤੋਂ ਲੱਗ ਰਿਹਾ ਹੈ ਕੀ ਵੀਡੀਓ ਕਿਸੇ Beach ‘ਤੇ ਸ਼ੂਟ ਕੀਤਾ ਗਿਆ ਹੈ। ਜਿੱਥੇ ਇਕ ਕੁੱਤਾ ਆਪਣੀ ਮਾਲਕਿਣ ਨਾਲ ਮਸਤੀ ਕਰਨ ਗਿਆ ਹੈ। ਬੀਚ ਦੇ ਕਿਨਾਰੇ ਤੇ ਇਕ Dolphin ਦਿਖਾਈ ਦੇ ਰਹੀ ਹੈ। ਜਿਵੇਂ ਹੀ ਕੁੱਤਾ ਉਸ ਨੂੰ ਦੇਖਦਾ ਹੈ ਉਸ ਕੋਲ ਚਲਾ ਜਾਂਦਾ ਹੈ। ਉਹ ਦੋਵੇਂ ਫਿਰ ਇਕ-ਦੂਜੇ ਨਾਲ ਕਾਫੀ ਮਸਤੀ ਕਰਦੇ ਹਨ। ਫਿਰ ਕੁੱਤਾ ਵਾਪਿਸ ਆਪਣੀ Owner ਕੋਲ ਪਾਣੀ ਤੋਂ ਬਾਹਰ ਆ ਜਾਂਦਾ ਹੈ।

ਇਹ ਵੀ ਪੜ੍ਹੋ- Mike Singer ਨਹੀਂ ਇਹ ਹੈ Pipe Singer! ਸ਼ਖਸ ਦੀ ਸੁਰੀਲੀ ਆਵਾਜ਼ ਨੇ ਜਨਤਾ ਨੂੰ ਬਣਾਇਆ ਦੀਵਾਨਾ

ਇਸ ਅਨੋਖੀ ਅਤੇ ਖੂਬਸੂਰਤ ਦੋਸਤੀ ਦੀ ਵੀਡੀਓ ਨੂੰ ਐਕਸ ਦੇ ਇਕ ਅਕਾਊਂਟ @NatureisAmazing ਤੋਂ ਸ਼ੇਅਰ ਕੀਤਾ ਗਿਆ ਹੈ। ਪਿਆਰੀ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- (Dolphin is Giggling) ਡੌਲਫਿਨ ਹੱਸ ਰਹੀ ਹੈ। ਹੁਣ ਤੱਕ ਇਸ ਵੀਡੀਓ ਨੂੰ 249.1K ਵੀਡੀਓਜ਼ ਮਿਲ ਚੁੱਕੇ ਹਨ। ਇਹ ਵੀਡੀਓ ਕਿੱਥੇ ਅਤੇ ਕਦੋਂ ਸ਼ੂਟ ਕੀਤੀ ਗਈ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵਾਇਰਲ ਵੀਡੀਓ ਤੇ ਕਈ ਯੂਜ਼ਰਸ ਨੇ ਮਜ਼ੇਦਾਰ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਹੈ- ਵਾਹ, ਇਹ ਬਹੁਤ ਪਿਆਰੀ ਵੀਡੀਓ ਹੈ। ਕੁੱਤਾ ਅਤੇ ਡੌਲਫਿਨ ਇੱਕ ਦੂਜੇ ਨੂੰ Greet ਕਰ ਰਹੇ ਹਨ।