Shocking News: ਮੈਟਰੋ ‘ਚ ਔਰਤ ਦੇ ਬੈਗ ‘ਚੋਂ ਨਿਕਲਣ ਲੱਗੇ ਜ਼ਿੰਦਾ ਕੇਕੜੇ, ਮਚ ਗਈ ਹਫੜਾ-ਦਫੜੀ

Updated On: 

01 Oct 2024 15:01 PM IST

Shocking News: ਮੈਟਰੋ ਦੇ ਅੰਦਰ ਇਕ ਮਹਿਲਾ ਯਾਤਰੀ ਦੇ ਬੈਗ 'ਚੋਂ ਜ਼ਿੰਦਾ ਕੇਕੜੇ ਨਿਕਲਣ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਮਹਿਲਾ ਦਾ ਬੈਗ ਫੱਟਦਾ ਹੈ ਅਤੇ ਉਸ 'ਚੋਂ ਕੇਕੜੇ ਨਿਕਲਣ ਲੱਗ ਜਾਂਦੇ ਹਨ, ਜਿਸ ਨੂੰ ਦੇਖ ਕੇ ਕੋਚ 'ਚ ਹਫੜਾ-ਦਫੜੀ ਦਾ ਮਾਹੌਲ ਹੋ ਜਾਂਦਾ ਹੈ। ਲੋਕ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ।

Shocking News: ਮੈਟਰੋ ਚ ਔਰਤ ਦੇ ਬੈਗ ਚੋਂ ਨਿਕਲਣ ਲੱਗੇ ਜ਼ਿੰਦਾ ਕੇਕੜੇ, ਮਚ ਗਈ ਹਫੜਾ-ਦਫੜੀ

ਮੈਟਰੋ 'ਚ ਔਰਤ ਦੇ ਬੈਗ 'ਚੋਂ ਨਿਕਲਣ ਲੱਗੇ ਜਿੰਦਾ ਕੇਕੜੇ, ਮਚ ਗਈ ਹਫੜਾ-ਦਫੜੀ

Follow Us On

ਚਲਦੀ ਮੈਟਰੋ ਦੇ ਅੰਦਰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਮਹਿਲਾ ਯਾਤਰੀ ਦੇ ਬੈਗ ‘ਚੋਂ ਜ਼ਿੰਦਾ ਕੇਕੜੇ ਨਿਕਲੇ ਅਤੇ ਬਾਹਰ ਨਿਕਲਣ ਲੱਗੇ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਲੋਕ ਕੇਕੜੇ ਨੂੰ ਦੇਖ ਕੇ ਡਰ ਜਾਂਦੇ ਹਨ। ਇਹ ਹੈਰਾਨ ਕਰਨ ਵਾਲੀ ਘਟਨਾ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਵਾਪਰੀ ਹੈ, ਜਿੱਥੇ ਸਬਵੇਅ ‘ਚ ਇਕ ਔਰਤ ਦਾ ਪੇਪਰ ਬੈਗ ਫਟ ਗਿਆ ਅਤੇ ਕਈ ਸਮੁੰਦਰੀ ਜੀਵ ਉਸ ‘ਚੋਂ ਬਾਹਰ ਡਿੱਗ ਗਏ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਭੀੜ-ਭੜੱਕੇ ਵਾਲੇ ਮੈਟਰੋ ਕੋਚ ‘ਚ ਬੈਗ ‘ਚੋਂ ਕੇਕੜੇ ਨਿਕਲਣ ਲੱਗਦੇ ਹਨ ਤਾਂ ਔਰਤ ਡਰ ਕੇ ਛਾਲ ਮਾਰ ਕੇ ਸਿੱਧਾ ਦਰਵਾਜ਼ੇ ਵੱਲ ਭੱਜਦੀ ਹੈ। ਹਾਲਾਂਕਿ, ਨੇੜੇ ਖੜ੍ਹਾ ਇੱਕ ਵਿਅਕਤੀ, ਜੋ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ, ਤੁਰੰਤ ਔਰਤ ਦੀ ਮਦਦ ਲਈ ਅੱਗੇ ਆਇਆ, ਕਿਉਂਕਿ ਬੈਗ ਵਿੱਚੋਂ ਹੋਰ ਕੇਕੜੇ ਨਿਕਲਣ ਲੱਗੇ ਸੀ।

ਇਸ ਤੋਂ ਬਾਅਦ ਕਈ ਯਾਤਰੀ ਮਦਦ ਲਈ ਅੱਗੇ ਆਏ ਅਤੇ ਮਹਿਲਾ ਨੂੰ ਕੇਕੜੇ ਰੱਖਣ ਲਈ ਹੋਰ ਬੈਗ ਦੇ ਦਿੱਤਾ। ਵੀਡੀਓ ‘ਚ ਔਰਤ ਨੂੰ ਟੁੱਟੇ ਹੋਏ ਬੈਗ ‘ਚ ਕੇਕੜਿਆਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ। ਉਸੇ ਸਮੇਂ, ਦੋ ਹੋਰ ਯਾਤਰੀ ਧਿਆਨ ਨਾਲ ਕੇਕੜਿਆਂ ਨੂੰ ਨਵੇਂ ਬੈਗ ਵਿੱਚ ਰੱਖਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @subwaycreatures ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ ਹੈ, ਟਰੇਨ ‘ਚ ਜ਼ਿੰਦਾ ਕੇਕੜਿਆਂ ਨਾਲ ਭਰਿਆ ਬੈਗ ਟੁੱਟ ਗਿਆ ਅਤੇ ਫਿਰ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 7 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ।

ਇਹ ਵੀ ਪੜ੍ਹੋ- 2 ਸਾਲ ਦਾ ਬੱਚਾ ਹੈ Cars ਦਾ Expert, ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ Brilliant Kid

ਇਕ ਯੂਜ਼ਰ ਨੇ ਕਮੈਂਟ ਕੀਤਾ, ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਅੰਕਲ ਇਕ ਕੇਕੜਾ ਹੱਥ ਵਿੱਚ ਫੜੀ ਬੈਠਾ ਹੈ, ਜਿਸ ਦੇ ਮੱਥੇ ‘ਤੇ ਨਾ ਤਾਂ ਕੋਈ ਝੁਰੜੀ ਹੈ ਅਤੇ ਨਾ ਹੀ ਕੋਈ ਐਕਸਪ੍ਰੈਸ਼ਨ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ਜਹਾਜ਼ ‘ਚ ਸੱਪ ਅਤੇ ਟਰੇਨ ‘ਚ ਕੇਕੜੇ, ਇਹ ਹੀ ਤਾਂ ਦੇਖਣਾ ਬਾਕੀ ਸੀ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਮੈਨੂੰ ਸਮਝ ਨਹੀਂ ਆ ਰਿਹਾ ਕਿ ਪੇਪਰ ਵਿੱਚ ਜ਼ਿੰਦਾ ਕੇਕੜੇ ਕੌਣ ਰੱਖਦਾ ਹੈ।