ਇਹ ਕਿਹੋ ਜਿਹਾ ਟਰੈਂਡ? ਦਿੱਲੀ ਮੈਟਰੋ ‘ਚ ਕਪਲ ਨੇ ਕਰ ਦਿੱਤੀ ਅਜਿਹੀ ਘਿਨੌਣੀ ਹਰਕਤ, ਦੇਖਦੇ ਹੀ ਲੋਕਾਂ ਨੂੰ ਹੋਣ ਲੱਗੀ ਉਲਟੀ!

Published: 

03 Jan 2024 18:19 PM

ਦਿੱਲੀ ਮੈਟਰੋ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ, ਜਿਸ ਨੇ ਲੋਕਾਂ ਦਾ ਦਿਮਾਗ਼ ਖਰਾਬ ਕਰ ਦਿੱਤਾ ਹੈ। ਦਰਅਸਲ, ਇਸ ਵੀਡੀਓ 'ਚ ਇਕ ਜੋੜਾ ਮੈਟਰੋ 'ਚ ਬੈਠਾ ਆਪਣੀ ਜੁੱਤੀ 'ਚ ਕੋਲਡ ਡਰਿੰਕ ਪਾ ਕੇ ਪਾਈਪ 'ਚੋਂ ਪੀਂਦਾ ਨਜ਼ਰ ਆ ਰਿਹਾ ਹੈ। ਇਸ ਘਿਨਾਉਣੇ ਨਜ਼ਾਰਾ ਨੂੰ ਦੇਖ ਕੇ ਲੋਕਾਂ ਨੂੰ ਉਲਟੀ ਵਰਗੀ ਫੀਲਿੰਗ ਹੋਣ ਲੱਗ ਪਈ ਹੈ।

ਇਹ ਕਿਹੋ ਜਿਹਾ ਟਰੈਂਡ? ਦਿੱਲੀ ਮੈਟਰੋ ਚ ਕਪਲ ਨੇ ਕਰ ਦਿੱਤੀ ਅਜਿਹੀ ਘਿਨੌਣੀ ਹਰਕਤ, ਦੇਖਦੇ ਹੀ ਲੋਕਾਂ ਨੂੰ ਹੋਣ ਲੱਗੀ ਉਲਟੀ!
Follow Us On

ਅੱਜ ਕੱਲ੍ਹ ਮੈਟਰੋ ਜਾਂ ਰੇਲ ਗੱਡੀਆਂ ਵਿੱਚ ਵੀਡੀਓ ਅਤੇ ਰੀਲਾਂ ਬਣਾਉਣਾ ਇੱਕ ਟਰੈਂਡ ਬਣ ਗਿਆ ਹੈ। ਜਿਸਨੂੰ ਵੇਖੋ ਉਹ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਦੇ ਕੋਈ ਨੱਚਦਾ ਤੇ ਕਦੇ ਕੋਈ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਅਜੀਬੋ-ਗਰੀਬ ਕੰਮ ਕਰਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਕਈ ਲੋਕ ਇਸ ਮਾਮਲੇ ਨੂੰ ਲੈ ਕੇ ਬੁਰੀ ਤਰ੍ਹਾਂ ਟ੍ਰੋਲ ਵੀ ਹੋ ਜਾਂਦੇ ਹਨ। ਅੱਜਕਲ ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਇੱਕ ਜੋੜੇ ਦੀ ਇੱਕ ਵੀਡੀਓ ਦੀ ਚਰਚਾ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ ‘ਚ ਹਨ। ਦਿੱਲੀ ਮੈਟਰੋ ਦੇ ਅੰਦਰ ਜੋੜੇ ਅਜਿਹੇ ਅਜੀਬੋ-ਗਰੀਬ ਕੰਮ ਕਰਦੇ ਨਜ਼ਰ ਆ ਰਹੇ ਹਨ ਕਿ ਨਾ ਸਿਰਫ ਲੋਕ ਗੁੱਸੇ ਨਾਲ ਭਰ ਗਏ ਹਨ ਸਗੋਂ ਉਨ੍ਹਾਂ ਨੂੰ ਉਲਟੀ ਵਰਗ੍ਹੀ ਫੀਲਿੰਗ ਵੀ ਆ ਰਹੀ ਹੈ।

ਦਰਅਸਲ, ਇਹ ਜੋੜਾ ਆਪਣੀ ਜੁੱਤੀ ਵਿੱਚ ਕੋਲਡ ਡਰਿੰਕ ਪਾ ਕੇ ਪਾਈਪ ਰਾਹੀਂ ਪੀਂਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲੜਕਾ-ਲੜਕੀ ਦਿੱਲੀ ਮੈਟਰੋ ‘ਚ ਬੈਠੇ ਹਨ। ਇਸ ਦੌਰਾਨ ਲੜਕੇ ਨੇ ਆਪਣੀ ਇੱਕ ਜੁੱਤੀ ਲਾਹ ਕੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਜਦਕਿ ਲੜਕੀ ਦੇ ਹੱਥ ਵਿੱਚ ਕੋਲਡ ਡਰਿੰਕ ਦੀ ਬੋਤਲ ਹੈ। ਫਿਰ ਲੜਕੀ ਜੁੱਤੀ ਦੇ ਅੰਦਰ ਕੋਈ ਕੋਲਡ ਡਰਿੰਕ ਪਾਉਂਦੀ ਹੈ, ਜਿਸ ਤੋਂ ਬਾਅਦ ਲੜਕਾ ਉਸ ਵਿਚ ਪਾਈਪ ਪਾ ਦਿੰਦਾ ਹੈ ਅਤੇ ਕੋਲਡ ਡਰਿੰਕ ਪੀਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਲੜਕੀ ਵੀ ਅਜਿਹੀ ਘਿਣੌਨੀ ਹਰਕਤ ਕਰਦੀ ਨਜ਼ਰ ਆ ਰਹੀ ਹੈ। ਕੋਲਡ ਡ੍ਰਿੰਕ ਪੀਣ ਦੇ ਵੱਖ-ਵੱਖ ਤਰੀਕੇ ਤਾਂ ਤੁਸੀਂ ਜ਼ਰੂਰ ਦੇਖੇ ਹੋਣਗੇ, ਪਰ ਸ਼ਾਇਦ ਹੀ ਤੁਸੀਂ ਅਜਿਹਾ ਤਰੀਕਾ ਦੇਖਿਆ ਹੋਵੇਗਾ ਕਿ ਕੋਈ ਜੁੱਤੀ ‘ਚ ਪਾ ਕੇ ਕੋਲਡ ਡਰਿੰਕ ਪੀਂਦਾ ਹੋਵੇ। ਇਹ ਬਹੁਤ ਹੀ ਘਿਣਾਉਣੀ ਹਰਕਤ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ rkramaad_009 ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1.6 ਮਿਲੀਅਨ ਯਾਨੀ 16 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਹਨ।

ਇਕ ਯੂਜ਼ਰ ਨੇ ਗੁੱਸੇ ‘ਚ ਲਿਖਿਆ ਹੈ, ‘ਕਸੂਰ ਤੁਹਾਡਾ ਨਹੀਂ, ਮੇਰਾ ਹੈ, ਜੋ ਮੈਂ ਇੰਸਟਾਗ੍ਰਾਮ ਆਨ ਕਰ ਲਿਆ, ਉਥੇ ਹੀ ਇਕ ਹੋਰ ਯੂਜ਼ਰ ਨੇ ਮਜ਼ਾਕ ‘ਚ ਲਿਖਿਆ ਹੈ ਕਿ ‘ਕੋਲਡ ਡਰਿੰਕਸ ਪੀਣ ਦਾ ਤਰੀਕਾ ਥੋੜਾ ਕੈਜ਼ੁਅਲ ਹੈ’। ਜਦਕਿ ਇੱਕ ਯੂਜ਼ਰ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਸ ਨੇ ਜੁੱਤੀ ਦੇ ਅੰਦਰ ਇੱਕ ਗਲਾਸ ਰੱਖਿਆ ਹੋਵੇ ਅਤੇ ਉਸ ਵਿੱਚ ਕੋਲਡ ਡਰਿੰਕ ਪੀ ਰਿਹਾ ਹੋਵੇ।