OMG! ਜਾਪਾਨ ਵਿੱਚ ਵੀ ਅਜਿਹਾ ਹੁੰਦਾ ਹੈ! ਦਿੱਲੀ ਮੈਟਰੋ ਵਾਂਗ ਠੂਸ-ਠੂਸ ਕੇ ਭਰੇ ਗਏ ਲੋਕ, ਮੁਲਾਜ਼ਮਾਂ ਦੇ ਛੁੱਟੇ ਪਸੀਨੇ

Published: 

08 Nov 2023 13:09 PM

Viral Video: ਰਸ਼ ਆਵਰਸ ਵਿੱਚ ਤੁਸੀਂ ਦਿੱਲੀ ਮੈਟਰੋ ਵਿੱਚ ਭਿਆਨਕ ਭੀੜ ਦੇਖੀ ਹੀ ਹੋਵੇਗੀ, ਪਰ ਕੀ ਤੁਸੀਂ ਜਾਣਦੇ ਹੋ ਕਿ ਜਾਪਾਨ ਵਿੱਚ ਵੀ ਦਫ਼ਤਰਾਂ ਦੇ ਸਮੇਂ ਤੇ ਕੁਝ ਵਿੱਚ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਇੱਥੇ ਵੀ ਯਾਤਰੀ ਮੈਟਰੋ ਦੇ ਅੰਦਰ ਹੀ ਫਸੇ ਹੋਏ ਹਨ। ਯਕੀਨ ਨਹੀਂ ਆਉਂਦਾ ਤਾਂ ਇਹ ਵੀਡੀਓ ਵੇਖ ਲਵੋ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ traveljapan365 ਨਾਂ ਦੀ ਆਈਡੀ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 4 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

OMG! ਜਾਪਾਨ ਵਿੱਚ ਵੀ ਅਜਿਹਾ ਹੁੰਦਾ ਹੈ! ਦਿੱਲੀ ਮੈਟਰੋ ਵਾਂਗ ਠੂਸ-ਠੂਸ ਕੇ ਭਰੇ ਗਏ ਲੋਕ, ਮੁਲਾਜ਼ਮਾਂ ਦੇ ਛੁੱਟੇ ਪਸੀਨੇ
Follow Us On

ਜਾਪਾਨ ਦੁਨੀਆ ਦੇ ਸਭ ਤੋਂ ਉੱਨਤ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਇਸਦੀ ਤਕਨੀਕ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਲੋਕ ਆਮ ਤੌਰ ‘ਤੇ ਸੋਚਦੇ ਵੀ ਨਹੀਂ ਹਨ ਪਰ ਜਾਪਾਨ ‘ਚ ਲੋਕ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ। ਕਈ ਵਾਰ ਹੈਰਾਨੀਜਨਕ ਤਕਨੀਕ ਨੂੰ ਦੇਖ ਕੇ ਲੋਕ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜਾਪਾਨ ਹੁਣੇ ਹੀ 2050 ਵਿੱਚ ਰਹਿ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਬੱਸਾਂ ਅਤੇ ਟਰੇਨਾਂ ‘ਚ ਭਾਰਤ ਵਾਂਗ ਜ਼ਿਆਦਾ ਭੀੜ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇੱਥੋ ਦੀ ਮੈਟਰੋ ਵਿੱਚ ਭਾਰੀ ਭੀੜ ਦੇਖ ਕੇ ਲੋਕਾਂ ਨੂੰ ਦਿੱਲੀ ਮੈਟਰੋ ਦੀ ਯਾਦ ਆ ਗਈ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਦੇ ਬਾਕੀ ਦਰਵਾਜ਼ੇ ਬੰਦ ਹਨ, ਪਰ ਇੱਕ ਦਰਵਾਜ਼ਾ ਬੰਦ ਨਹੀਂ ਹੋ ਰਿਹਾ ਕਿਉਂਕਿ ਲੋੜ ਤੋਂ ਵੱਧ ਲੋਕ ਮੈਟਰੋ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ‘ਚ ਮੈਟਰੋ ਕਰਮਚਾਰੀ ਲੋਕਾਂ ਨੂੰ ਅੱਗੇ ਧੱਕਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਕਿਸੇ ਤਰ੍ਹਾਂ ਮੈਟਰੋ ਦੇ ਦਰਵਾਜ਼ੇ ਬੰਦ ਕੀਤੇ ਜਾ ਸਕਣ ਪਰ ਪਹਿਲਾਂ ਹੀ ਇੰਨੇ ਯਾਤਰੀ ਸਨ ਕਿ ਕਿਸੇ ਹੋਰ ਦੇ ਅੰਦਰ ਜਾਣ ਲਈ ਜਗ੍ਹਾ ਨਹੀਂ ਬਚੀ ਸੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੈਟਰੋ ਕਰਮਚਾਰੀ ਦਰਵਾਜ਼ੇ ਤੋਂ ਲੋਕਾਂ ਨੂੰ ਅੰਦਰ ਧੱਕ ਰਹੇ ਹਨ। ਇਸ ਦੌਰਾਨ ਉਹ ਯਾਤਰੀਆਂ ਨੂੰ ਇਹ ਵੀ ਸਮਝਾ ਰਹੇ ਹਨ ਕਿ ਉਹ ਅਗਲੀ ਮੈਟਰੋ ਫੜ ਲੈਣ, ਕਿਉਂਕਿ ਇੱਥੇ ਭੀੜ ਜ਼ਿਆਦਾ ਹੋ ਗਈ ਹੈ। ਕਾਫੀ ਮਿਹਨਤ ਤੋਂ ਬਾਅਦ ਮੈਟਰੋ ਕਰਮਚਾਰੀ ਦਰਵਾਜ਼ਾ ਬੰਦ ਕਰਨ ‘ਚ ਕਾਮਯਾਬ ਹੋ ਜਾਂਦੇ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।ਜਾਪਾਨ ‘ਚ ਜਿੱਥੇ ਦੁਨੀਆ ਭਰ ‘ਚ ਟੈਕਨਾਲੋਜੀ ਦੀ ਤਾਰੀਫ ਹੋ ਰਹੀ ਹੈ, ਉੱਥੇ ਹੀ ਮੈਟਰੋ ‘ਚ ਇੰਨੀ ਭੀੜ ਹੈ ਕਿ ਲੋਕਾਂ ਲਈ ਟਰੇਨ ‘ਚ ਚੜ੍ਹਨਾ ਮੁਸ਼ਕਿਲ ਹੋ ਗਿਆ ਹੈ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਜਾਪਾਨ ‘ਚ ਰਸ਼ ਆਵਰਸ ਕਿੰਨਾ ਬੂਰਾ ਹੋ ਸਕਦਾ ਹੈ?’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਟਰੇਨ ਨੂੰ ਰੋਕਣ ਦੀ ਕੋਸ਼ਿਸ਼ ‘ਚ ਸਾਰਾ ਸਮਾਂ ਬਰਬਾਦ ਹੋ ਗਿਆ, ਉਹ ਅਗਲੀ ਟਰੇਨ ਦਾ ਇੰਤਜ਼ਾਰ ਨਹੀਂ ਕਰ ਸਕਦੇ।’