OMG: ‘ਤੂੰ ਨੇ ਮੁਝੇ ਬੁਲਾਇਆ ਸ਼ੇਰਾਵਾਲੀਏ…’, ਨਵਰਾਤਰੀ ਸ਼ੁਰੂ ਹੁੰਦੇ ਹੀ ਦਿੱਲੀ ਮੈਟਰੋ ‘ਚ ਭਜਨ, ਦਿਲ ਜਿੱਤ ਰਹੀ ਇਹ ਵੀਡੀਓ
Delhi Metro Viral Video: ਸੋਸ਼ਲ ਮੀਡੀਓ ਤੇ ਵਾਈਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਮੈਟਰੋ ਦੇ ਅੰਦਰ ਕੁਝ ਲੋਕ ਇਕੱਠੇ ਭਜਨ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ। 'ਤੂੰ ਨੇ ਮੁਜ਼ੇ ਬੁਲਾਇਆ ਸ਼ੇਰਾਵਾਲੀਏ' ਦੇ ਭਜਨ ਗਾਉਂਦੇ ਹੋਈ ਲੋਕ ਦਿਖਾਈ ਦੇ ਰਹੇ ਹਨ। ਆਸ-ਪਾਸ ਮੌਜੂਦ ਲੋਕ ਵੀ ਇਸ ਪਲ ਨੂੰ ਕੈਮਰੇ 'ਚ ਕੈਦ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ।
ਜਾਣੋ ਵੀਡੀਓ ‘ਚ ਕੀ ਹੈ ਖਾਸ
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਮੈਟਰੋ ਦੇ ਅੰਦਰ ਕੁਝ ਲੋਕ ਇਕੱਠੇ ਭਜਨ ਗਾਉਂਦੇ ਨਜ਼ਰ ਆ ਰਹੇ ਹਨ। ਉਹ ‘ਤੂੰ ਨੇ ਮੁਝੇ ਬੁਲਾਇਆ ਸ਼ੇਰਾਵਾਲੀਏ…’ ਗਾਉਂਦਾ ਨਜ਼ਰ ਆ ਰਿਹਾ ਹੈ। ਉਸ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਹਰ ਕੋਈ ਉਸ ਦਾ ਸਾਥ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਲੋਕ ਇਸ ਪਲ ਨੂੰ ਆਪਣੇ ਕੈਮਰੇ ‘ਚ ਕੈਦ ਕਰਦੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।ये भी दिल्ली मेट्रो का वीडियो है, जिसे देखके आपको गुस्सा नहीं खुशी होने वाली है
जय माता दी 🙏 pic.twitter.com/qY8NUaqne6 — Anchor Amandeep Kaur (@AnchorAmandeep) October 16, 2023
