Viral: ਅਮੀਰ ਮੁੰਡਿਆਂ ਨੂੰ ਪਟਾਉਣ ਦੇ ਖ਼ਾਸ ਟਿਪਸ ਦਿੰਦੀ ਹੈ ਇਹ Female Love Guru

tv9-punjabi
Updated On: 

09 Apr 2025 11:04 AM

Viral Love Guru: ਇਹ ਔਰਤ ਇੰਟਰਨੈੱਟ 'ਤੇ Ququ Big Woman ਨਾਮ ਨਾਲ ਕਾਫੀ ਮਸ਼ਹੂਰ ਹਨ। ਉਹ ਔਰਤਾਂ ਨੂੰ ਸਿਖਾਉਂਦੀ ਹੈ ਕਿ ਅਮੀਰ ਮੁੰਡਿਆਂ ਨੂੰ ਕਿਵੇਂ ਆਕਰਸ਼ਿਤ ਕਰ ਕੇ ਕਿਵੇਂ ਉਨ੍ਹਾਂ ਨਾਲ ਵਿਆਹ ਕਰਵਾਉਣਾ ਹੈ। ਉਹ ਕੁੜੀਆਂ ਅਤੇ ਔਰਤਾਂ ਨੂੰ ਡੇਟਿੰਗ ਟਿਪਸ ਅਤੇ Guidance ਦਿੰਦੀ ਹੈ।

Viral: ਅਮੀਰ ਮੁੰਡਿਆਂ ਨੂੰ ਪਟਾਉਣ ਦੇ ਖ਼ਾਸ ਟਿਪਸ ਦਿੰਦੀ ਹੈ ਇਹ Female Love Guru
Follow Us On

ਇਨ੍ਹੀਂ ਦਿਨੀਂ Ququ Big Woman ਨਾਮ ਦੀ ਇਕ ‘ਲਵ ਗੁਰੂ’ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹੈ, ਜੋ ਕੁੜੀਆਂ ਨੂੰ ਅਮੀਰ ਮੁੰਡਿਆਂ ਨੂੰ ਪਟਾਉਣ ਦੇ ਟਿਪਸ ਦਿੰਦੀ ਹੈ। ਇਹ ਔਰਤ ਦੱਸਦੀ ਹੈ ਕਿ ਅਮੀਰ ਮੁੰਡਿਆਂ ਨਾਲ ਵਿਆਹ ਕਿਵੇਂ ਕਰਨਾ ਹੈ। ਬਦਲੇ ਵਿੱਚ ਔਰਤ ਚੰਗੀ ਰਕਮ ਵਸੂਲਦੀ ਹੈ ਅਤੇ ਉਸਦੇ ਇਹਨਾਂ ਟਿਪਸ ਦੀ ਬਦੌਲਤ, ਉਸਨੇ ਸਿਰਫ ਇੱਕ ਸਾਲ ਵਿੱਚ ਕਰੋੜਾਂ ਰੁਪਏ ਕਮਾ ਲਏ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇਕ ਰਿਪੋਰਟ ਦੇ ਅਨੁਸਾਰ, ਚੀਨ ਵਿੱਚ ਇਕ ਅਮੀਰ ਪਾਰਟਨਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਹੈ ਇਸ ਬਾਰੇ ਢੁਕਵੀਆਂ ਕਲਾਸਾਂ ਚੱਲ ਰਹੀਆਂ ਹਨ। ਇੱਥੇ (Le Chuanqu) ਨਾਮ ਦੀ ਇਕ ਸੋਸ਼ਲ ਮੀਡੀਆ Influencer ਕੁੜੀਆਂ ਅਤੇ ਔਰਤਾਂ ਨੂੰ ਅਮੀਰ ਆਦਮੀਆਂ ਨੂੰ ਪਟਾਉਣ ਅਤੇ ਉਨ੍ਹਾਂ ਨੂੰ ਉਸ ਨਾਲ ਵਿਆਹ ਕਰਨ ਲਈ ਮਨਾਉਣ ਦੇ ਤਰੀਕੇ ਸਿਖਾਉਂਦੀ ਹੈ। ਇਸ ਲਈ (Le Chuanqu) ਔਨਲਾਈਨ ਕਲਾਸਾਂ ਅਤੇ Workshops ਦਾ ਆਯੋਜਨ ਕਰਦਾ ਹੈ, ਜਿਨ੍ਹਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ।

ਇਹ ਔਰਤ ਇੰਟਰਨੈੱਟ ‘ਤੇ Ququ Big Woman ਨਾਮ ਨਾਲ ਕਾਫੀ ਫੈਮਸ ਹੈ। ਉਹ ਔਰਤਾਂ ਨੂੰ ਸਿਖਾਉਂਦੀ ਹੈ ਕਿ ਅਮੀਰ ਆਦਮੀਆਂ ਨੂੰ ਕਿਵੇਂ ਆਕਰਸ਼ਿਤ ਕਰਨਾ ਹੈ ਅਤੇ ਉਨ੍ਹਾਂ ਨਾਲ ਵਿਆਹ ਕਿਵੇਂ ਕਰਨਾ ਹੈ। ਉਹ ਕੁੜੀਆਂ ਅਤੇ ਔਰਤਾਂ ਨੂੰ ਡੇਟਿੰਗ ਟਿਪਸ ਦਿੰਦੀ ਹੈ ਅਤੇ ਨਾਲ ਹੀ ਇਸਦੀ ਪਲਾਨ ਕਰਨ ਲਈ Guidance ਵੀ ਦਿੰਦੀ ਹੈ। ਉਸਦੀ ਵਰਕਸ਼ਾਪ ਵਿੱਚ ਡੇਟਿੰਗ ਨਾਲ ਜੁੜੀ ਤਰ੍ਹਾਂ-ਤਰ੍ਹਾਂ ਦੇ ਨੁਸਖ਼ੇ ਦੱਸੇ ਜਾਂਦੇ ਹਨ।

ਰਿਪੋਰਟ ਦੇ ਅਨੁਸਾਰ, ਲੀ ਨੇ ਆਪਣੀਆਂ ਕਲਾਸਾਂ ਅਤੇ ਵਰਕਸ਼ਾਪਾਂ ਤੋਂ ਇੱਕ ਸਾਲ ਵਿੱਚ 142 ਮਿਲੀਅਨ ਯੂਆਨ (ਭਾਵ 167 ਕਰੋੜ ਰੁਪਏ ਤੋਂ ਵੱਧ) ਕਮਾਏ। ਹਾਲਾਂਕਿ, ਹਾਲ ਹੀ ਵਿੱਚ ਉਸ ‘ਤੇ ਟੈਕਸ ਚੋਰੀ ਦਾ ਦੋਸ਼ ਲਗਾਇਆ ਗਿਆ ਸੀ ਅਤੇ ਸ਼ੰਘਾਈ ਟੈਕਸੇਸ਼ਨ ਬਿਊਰੋ ਦੁਆਰਾ ਉਸ ‘ਤੇ 7.58 ਮਿਲੀਅਨ ਯੂਆਨ (ਲਗਭਗ 9 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- Gold Plated Ice Cream ਦੀ ਵੀਡੀਓ ਹੋ ਰਹੀ Viral, ਕੀਮਤ ਸੁਣ ਹੋ ਜਾਓਗੇ ਹੈਰਾਨ

QQ.com ਦੀ ਰਿਪੋਰਟ ਦੇ ਅਨੁਸਾਰ, ਲੀ ਨੇ ਧੋਖਾਧੜੀ ਨਾਲ ਨਿੱਜੀ ਕਿਰਤ ਨੂੰ ਕਾਰੋਬਾਰੀ ਆਮਦਨ ਵਜੋਂ ਪੇਸ਼ ਕੀਤਾ, ਇਸ ਤਰ੍ਹਾਂ ਟੈਕਸਾਂ ਤੋਂ ਬਚਿਆ। ਉਸਨੂੰ ਲੇਟ ਫੀਸ ਸਮੇਤ ਕੁੱਲ 7.58 ਮਿਲੀਅਨ ਯੂਆਨ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਕਿਹਾ ਜਾਂਦਾ ਹੈ ਕਿ ਲੀ ਅਕਸਰ ਆਪਣੇ ਗਾਹਕਾਂ ਨਾਲ ਕੋਡ ਸ਼ਬਦਾਂ ਵਿੱਚ ਗੱਲ ਕਰਦੀ ਸੀ। ਉਸਨੇ ‘ਅਮੀਰ’ ਜਾਂ ‘ਪੈਸਾ’ ਵਰਗੇ ਸਿੱਧੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ।