Video:ਜਨੂਨ ਹੈ ਜਾਂ ਮਜ਼ਬੂਰੀ? ਚਲਦੇ ਸਕੂਟਰ ‘ਤੇ ਪੜ੍ਹਦਾ ਦਿਖਿਆ ਬੱਚਾ, ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਬਹਿਸ
Trending News:ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਵਿੱਚ ਕੋਈ ਸਕੂਟੀ ਤੇ ਬੈਠ ਕੇ ਆਫਿਸ ਦਾ ਕੰਮ ਕਰਦਾ ਨਜ਼ਰ ਆਉਂਦਾ ਹੈ ਤਾਂ ਕੋਈ ਜੋਮੈਟੋ ਵਾਲਾ ਫੋਨ ਵਿੱਚ ਪੜ੍ਹਾਈ ਨਾਲ ਜੁੜੀ ਵੀਡੀਓ ਦੇਖਦਾ ਦਿਖਾਈ ਦਿੰਦਾ ਹੈ। ਹਾਲ ਹੀ ਵਿੱਚ ਅਜਿਹਾ ਹੀ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਕ ਔਰਤ ਆਪਣੇ ਦੋਵੇਂ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਸਕੂਟਰੀ ਦੇ ਪਿੱਛੇ ਬੈਠਾ ਬੱਚਾ ਪੜ੍ਹਾਈ ਕਰਦਾ ਨਜ਼ਰ ਆ ਰਿਹਾ ਹੈ।
ਚੱਲਦੀ ਸਕੂਟਰੀ 'ਤੇ ਪੜ੍ਹਾਈ ਕਰਦਾ ਨਜ਼ਰ ਆਇਆ ਬੱਚਾ, ਵੀਡੀਓ ਦੇਖ ਸ਼ੁਰੂ ਹੋਈ ਬਹਿਸ
ये बच्चा एक दिन ज़रूर… अपनी माँ का नाम रौशन करेगा…😜🤣 pic.twitter.com/oaLNrzzNcH
— HasnaZarooriHai🇮🇳 (@HasnaZaruriHai) April 16, 2024
ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ
ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਜੋਸ਼ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਨਾਮ ਰੋਸ਼ਨ ਕਰੇਗਾ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ, ਪਰ ਜੇਕਰ ਗਲਤੀ ਨਾਲ ਇਹ ਡਿੱਗ ਗਿਆ ਤਾਂ ਇਹ ਖੁਦ ਰੋਸ਼ਨ ਹੋ ਜਾਵੇਗਾ, ਇਹ ਮਾਤਾ-ਪਿਤਾ ਦਾ ਕਸੂਰ ਹੈ, ਫਿਰ ਬੈਠ ਕੇ ਰੋਣਗੇ।” ਇਕ ਹੋਰ ਯੂਜ਼ਰ ਨੇ ਲਿਖਿਆ, ”ਹੈਰਾਨੀਜਨਕ” ਇਕ ਹੋਰ ਯੂਜ਼ਰ ਨੇ ਲਿਖਿਆ, ”ਬੱਚੇ ਦੇ ਜ਼ਜ਼ਬੇ ਨੂੰ ਸਲਾਮ।
Follow Us
