Viral Video: ਜ਼ਰਦਾ ਮਿਲਾਇਆ, ਮਾਰੀ ਫੱਕੀ… ਵਿਆਹ ਵਾਲੇ ਦਿਨ ਗੁਟਖਾ ਖਾਂਦੀ ਨਜ਼ਰ ਆਈ ਲਾੜੀ
ਕੁੜੀਆਂ ਦਾ ਆਪਣੇ ਵਿਆਹਾਂ ਵਾਲੇ ਦਿਨ ਗੁਟਖਾ ਖਾਣ ਦੇ ਵੀਡੀਓਜ਼ ਪਹਿਲਾਂ ਵੀ ਬਹੁਤ ਵਾਰ ਵਾਇਰਲ ਹੋ ਚੁੱਕੇ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਲਾੜੀ ਆਪਣੇ ਸੁੰਦਰ ਲਹਿੰਗੇ ਅਤੇ ਗਹਿਣੇ ਪਾ ਕੇ ਬੈਠੀ ਹੈ। ਉਸ ਦੇ ਆਲੇ-ਦੁਆਲੇ ਹੋਰ ਵੀ ਲੋਕ ਮੌਜੂਦ ਹਨ। ਪਰ ਵਿਆਹ ਦੀਆਂ ਰਸਮਾਂ ਦੌਰਾਨ ਬਿਨਾਂ ਕਿਸੇ ਝਿਜਕ ਦੇ ਲਾੜੀ ਗੁਟਖਾ ਖਾਦੀ ਦਿਖਾਈ ਦੇ ਰਹੀ ਹੈ।
ਵਿਆਹਾਂ ਨਾਲ ਸਬੰਧਤ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਸਾਨੂੰ ਹਾਸੇ ਅਤੇ ਮਸਤੀ ਦੇ ਪਲ ਦੇਖਣ ਨੂੰ ਮਿਲਦੇ ਹਨ, ਅਤੇ ਕਈ ਵਾਰ Emotional ਡਰਾਮਾ। ਹਾਲ ਹੀ ਵਿੱਚ, ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿੱਥੇ ਇੱਕ ਗੁਟਖਾ ਖਾਣ ਵਾਲੀ ਦੁਲਹਨ ਆਪਣੇ ਵਿਆਹ ਵਾਲੇ ਦਿਨ ਵੀ ਗੁਟਖਾ ਖਾਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਅਤੇ ਮੌਕਾ ਮਿਲਦੇ ਫੱਕਾ ਮਾਰ ਲਿਆ। ਦੁਲਹਨ ਦੀ ਇਹ ਹਰਕਤ ਕੈਮਰੇ ਵਿੱਚ ਕੈਦ ਹੋ ਗਈ। ਇਹ ਇਸ ਸਮੇਂ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਕਮੈਂਟ ਕਰ ਰਹੇ ਹਨ ਕਿ ਘੱਟੋ ਘੱਟ ਉਸਨੂੰ ਅੱਜ ਇਹ ਨਹੀਂ ਖਾਣਾ ਚਾਹੀਦਾ ਸੀ।
ਲਾੜੀ ਨੇ ਵਿਆਹ ਵਾਲੇ ਦਿਨ ਵੀ ਖਾਧਾ ਗੁਟਖਾ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਵਿਆਹ ਦੀਆਂ ਰਸਮਾਂ ਦੇ ਵਿਚਕਾਰ ਗੁਟਖਾ ਕੱਢਦੀ ਹੈ Packet ਫਾੜਦੀ ਹੈ ਅਤੇ ਉਸ ਵਿੱਚ ਜ਼ਰਦਾ ਮਿਲਾਉਂਦੀ ਹੈ। ਇਸ ਤੋਂ ਬਾਅਦ ਉਹ ਗੁਟਖਾ ਦੇ ਫੱਕਾ ਮਾਰਦੀ ਹੈ। ਫਿਰ ਉਹ ਕੈਮਰੇ ਵੱਲ ਵੇਖਦੇ ਹੋਏ ਮੁਸਕਰਾਉਣ ਲੱਗਦੀ ਹੈ। ਲਾੜੀ ਦੀਆਂ ਇਹ ਸਾਰੀਆਂ ਹਰਕਤਾਂ ਕੈਮਰੇ ਵਿੱਚ ਕੈਦ ਹੋ ਰਹੀ ਹੁੰਦੀ ਹੈ। ਵਿਆਹ ਵਿੱਚ ਲਾੜੀ ਦੇ ਗੁਟਖਾ ਖਾਣ ਦੇ ਇਸ ਬੋਲਡ ਅੰਦਾਜ਼ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।
ਇਸ ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @studentgyaan ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਲੱਖਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਬਹੁਤ ਸਾਰੇ ਲੋਕਾਂ ਨੇ ਵੀਡੀਓ ‘ਤੇ ਮਜ਼ੇਦਾਰ ਕਮੈਂਟਸ ਕੀਤੇ ਹਨ ਅਤੇ ਆਪਣੇ ਦੋਸਤਾਂ ਨੂੰ ਟੈਗ ਕੀਤਾ ਹੈ ਅਤੇ ਲਿਖਿਆ ਹੈ, “ਰੱਬਾ, ਮੇਰੇ ਦੋਸਤ ਨੂੰ ਇਸ ਤਰ੍ਹਾਂ ਦੀ ਪਤਨੀ ਦੇਣਾ।” ਇੱਕ ਯੂਜ਼ਰ ਨੇ ਵੀਡੀਓ ‘ਤੇ ਲਿਖਿਆ, “ਵਿਆਹ ਹੁੰਦਾ ਰਹੇਗਾ, ਪਹਿਲਾਂ ਗੁਟਖਾ ਜ਼ਰੂਰੀ ਹੈ।” ਇੱਕ ਹੋਰ ਨੇ ਲਿਖਿਆ, “ਦੀਦੀ, ਤੁਹਾਨੂੰ ਵਿਆਹ ਵਾਲੇ ਦਿਨ ਤਾਂ ਛੱਡ ਦੇਣਾ ਚਾਹੀਦਾ ਸੀ।”
ਸਿਹਤ ਲਈ ਹਾਨੀਕਾਰਕ
ਭਾਰਤ ਵਿੱਚ ਗੁਟਖਾ ਅਤੇ ਤੰਬਾਕੂ ਖਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹ ਇੱਕ ਆਮ ਪਰ ਗੰਭੀਰ ਸਮੱਸਿਆ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਗੁਟਖਾ ਖਾਣ ਨਾਲ ਮੂੰਹ ਦਾ ਕੈਂਸਰ, ਦੰਦਾਂ ਦੀਆਂ ਸਮੱਸਿਆਵਾਂ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਸਾਨ੍ਹ ਨੇ ਅਚਾਨਕ ਨੌਜਵਾਨ ਤੇ ਕੀਤਾ ਜੋਰਦਾਰ ਅਟੈਕ, ਸ਼ਖਸ ਇੰਝ ਉੱਠਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ!
Disclaimer : ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਸੋਸ਼ਲ ਮੀਡੀਆ ਪੋਸਟਾਂ ‘ਤੇ ਅਧਾਰਤ ਹੈ। TV9 ਪੰਜਾਬੀ ਕਿਸੇ ਵੀ ਤਰ੍ਹਾਂ ਦੇ ਦਾਅਵੇ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ।
