Viral Video: ਲਾੜਾ-ਲਾੜੀ ਨੇ ਭਰੀ ਅਜਿਹੀ ਹਵਾਈ ਉਡਾਣ… VIDEO ਦੇਖ ਕੇ ਲੋਕ ਲੈ ਰਹੇ ਮਜ਼ੇ

Updated On: 

27 Aug 2024 11:03 AM

Viral Video: ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਜਿਹੀ ਕ੍ਰੀਏਟੀਵੀਟੀ ਦਿਖਾਈ ਗਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ। ਵੀਡੀਓ ਲਾੜਾ-ਲਾੜੀ ਦਾ ਹੈ ਜਿਸ ਵਿੱਚ ਲਾੜੀ ਵਿਦਾਈ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੀ ਹੈ। ਉੱਥੇ ਲਾੜਾ ਇਕ ਵੱਡੇ ਰਾਕੇਟ ਨੂੰ ਹੱਥ ਵਿੱਚ ਫੜ ਕੇ ਖੜਾ ਹੈ। ਦੋਵੇਂ ਰਾਕੇਟ 'ਤੇ ਬੈਠ ਕੇ ਉੱਥੋਂ ਚਲੇ ਜਾਂਦੇ ਹਨ।

Viral Video: ਲਾੜਾ-ਲਾੜੀ ਨੇ ਭਰੀ ਅਜਿਹੀ ਹਵਾਈ ਉਡਾਣ... VIDEO ਦੇਖ ਕੇ ਲੋਕ ਲੈ ਰਹੇ ਮਜ਼ੇ

ਲਾੜਾ-ਲਾੜੀ ਨੇ ਭਰੀ ਅਜਿਹੀ ਹਵਾਈ ਉਡਾਣ, ਦੇਖ ਕੇ ਹਾਸਾ ਨਹੀਂ ਰੁਕੇਗਾ

Follow Us On

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਤਰ੍ਹਾਂ ਦੇ ਵੀਡੀਓ ਅਤੇ ਕੰਟੈਂਟ ਦੇਖਣ ਨੂੰ ਮਿਲਦੇ ਹਨ। ਇਕ ਪਾਸੇ ਤਾਂ ਲੋਕ ਅਜਿਹੇ ਵੀਡੀਓ ਬਣਾਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਤਾਰੀਫ ਕਰਦਾ ਹੈ, ਉਥੇ ਹੀ ਦੂਜੇ ਪਾਸੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਉਨ੍ਹਾਂ ਨੇ ਅਜਿਹਾ ਵੀਡੀਓ ਕਿਉਂ ਬਣਾਇਆ ਹੈ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਤਰ੍ਹਾਂ ਦੀ ਹੋਰ ਵੀਡੀਓ ਸ਼ਾਇਦ ਹੀ ਤੁਸੀਂ ਪਹਿਲਾਂ ਦੇਖੀ ਹੋਵੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕਿਹੜੀ Creativity ਦਿਖਾਈ ਦਿੱਤੀ।

ਵੀਡੀਓ ‘ਚ ਸ਼ਾਨਦਾਰ ਐਡੀਟਿੰਗ ਦੇਖਣ ਨੂੰ ਮਿਲੀ ਜੋ ਹੁਣ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਲਾੜਾ ਇੱਕ ਵੱਡੇ ਰਾਕੇਟ ਬੰਬ ਦੇ ਉੱਪਰ ਖੜ੍ਹਾ ਹੈ। ਉਦੋਂ ਹੀ ਪਿੱਛੇ ਤੋਂ ਲਾੜੀ ਆ ਕੇ ਉਸੇ ਬੰਬ ‘ਤੇ ਖੜ੍ਹੀ ਹੋ ਜਾਂਦੀ ਹੈ। ਪਿੱਛੇ ਕਈ ਰਿਸ਼ਤੇਦਾਰ ਖੜ੍ਹੇ ਦਿਖਾਈ ਦਿੰਦੇ ਹਨ। ਇੱਕ ਵਿਅਕਤੀ ਆ ਕੇ ਉਸ ਬੰਬ ਨੂੰ ਅੱਗ ਲਾ ਦਿੰਦਾ ਹੈ। ਇਸ ਤੋਂ ਬਾਅਦ ਵੀਡੀਓ ‘ਚ ਐਡੀਟਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਲਾੜਾ-ਲਾੜੀ ਉਸ ਰਾਕੇਟ ਬੰਬ ਨਾਲ ਹਵਾਈ ਸਫਰ ਕਰਦੇ ਦਿਖਾਈ ਦਿੰਦੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਮੁਰਗੀ ਦੇ ਬੱਚਿਆਂ ਨਾਲ ਖੇਡ ਰਹੀ ਕਿਊਟ ਬੱਚੀ ਦਾ ਵੀਡੀਓ ਦੇਖ ਕੇ ਬਣ ਜਾਵੇਗਾ ਦਿਨ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @TheFigen_ ਨਾਮ ਦੇ ਖਾਤੇ ਨਾਲ ਸਾਂਝਾ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਅਦਭੁਤ ਰਚਨਾਤਮਕਤਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 42 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਅਸੀਂ ਭਾਰਤੀ ਹੀ ਅਜਿਹਾ ਕੰਮ ਕਰ ਸਕਦੇ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਕੀ ਤੁਸੀਂ ਮੈਨੂੰ ਹਨੀਮੂਨ ‘ਤੇ ਚੰਦਰਮਾ ‘ਤੇ ਲੈ ਜਾਣ ਦਾ ਵਾਅਦਾ ਕੀਤਾ ਸੀ? ਤੀਜੇ ਯੂਜ਼ਰ ਨੇ ਲਿਖਿਆ- ਵਾਹ, ਇਹ ਮਜ਼ੇਦਾਰ ਵੀਡੀਓ ਹੈ।