VIDEO: ਲੰਦਨ ‘ਚ ਵੀ ਮਿਲਦਾ ਹੈ ਬਿਹਾਰੀ ਸਮੋਸਾ, ਚਟਕਾਰੇ ਲੈ ਕੇ ਖਾਂਦੇ ਹਨ ਵਿਦੇਸ਼ੀ, ਕੀਮਤ ਜਾਣ ਉੱਡ ਜਾਣਗੇ ਹੋਸ਼

Updated On: 

22 Sep 2025 11:26 AM IST

Viral Video: ਭਾਰਤੀ ਖਾਣੇ ਨੇ ਦੁਨੀਆ ਭਰ 'ਚ ਆਪਣੀ ਪਛਾਣ ਬਣਾ ਲਈ ਹੈ, ਜਿੱਥੇ ਭਾਰਤ ਦੇ ਕੋਨੇ-ਕੋਨੇ 'ਚ ਮਿਲਣ ਵਾਲਾ ਸਮੋਸਾ ਵੀ ਸ਼ਾਮਲ ਹੈ। ਹੁਣ ਸਮੋਸਾ ਲੰਦਨ 'ਚ ਵੀ ਮਿਲਣ ਲਗਾ ਹੈ ਤੇ ਉਹ ਵੀ ਬਿਹਾਰੀ ਸਮੋਸਾ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਸਮੋਸੇ ਦੀ ਹੈਰਾਨ ਕਰ ਦੇਣ ਵਾਲੀ ਕੀਮਤ ਦੱਸੀ ਗਈ ਹੈ।

VIDEO: ਲੰਦਨ ਚ ਵੀ ਮਿਲਦਾ ਹੈ ਬਿਹਾਰੀ ਸਮੋਸਾ, ਚਟਕਾਰੇ ਲੈ ਕੇ ਖਾਂਦੇ ਹਨ ਵਿਦੇਸ਼ੀ, ਕੀਮਤ ਜਾਣ ਉੱਡ ਜਾਣਗੇ ਹੋਸ਼

Image Credit source: Instagram/biharisamosa.uk

Follow Us On

ਭਾਰਤੀ ਫਾਸਟ ਫੂਡ ਹੁਣ ਸਿਰਫ਼ ਭਾਰਤ ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਧੜੱਲੇ ਨਾਲ ਬਿਕ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ ਚ ਵੀ ਚਾਟ-ਸਮੋਸੇ ਵਰਗੀਆਂ ਚੀਜ਼ਾਂ ਨੂੰ ਪਸੰਦ ਕੀਤਾ ਜਾਂਦਾ ਹੈ । ਚਾਟ-ਸਮੋਸੇ ਦਾ ਸੁਆਦ ਹਰ ਜਗ੍ਹਾ ਲੋਕਾਂ ਦੀ ਜੀਭ ਤੇ ਚੜ੍ਹ ਚੁੱਕਿਆ ਹੈ, ਜਿਸ ਚ ਲੰਦਨ ਵੀ ਸ਼ਾਮਲ ਹੈ। ਇੱਥੇ ਦੀ ਸੜਕ ‘ਤੇ ਬਿਹਾਰੀ ਸਟਾਈਲ ਸਮੋਸਾ ਮਿਲਦਾ ਹੈ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੇ ਦੇ ਲੋਕ ਬਹੁਤ ਚਾਅ ਦੇ ਨਾਲ ਸਮੋਸੇ ਖਾਂਦੇ ਨਜ਼ਰ ਆਉਂਦੇ ਹਨ, ਉੱਥੇ ਹੀ ਹੈਰਾਨੀ ਉਸ ਵਕਤ ਜਿਆਦਾ ਹੋਈ, ਜਦੋਂ ਇੱਕ ਮਹਿਲਾ ਨੇ ਸਮੋਸੇ ਦੀ ਕੀਮਤ ਦੱਸੀ ।

ਇਹ ਵੀ ਦੇਖੋ :ਕੁੜੀ ਨੇ ਕੋਬਰਾ ਫੜਨ ਲਈ ਵਰਤਿਆ ਅਨੋਖਾ ਤਰੀਕਾ, ਲੋਕਾਂ ਨੂੰ ਕਰ ਦਿੱਤਾ ਹੈਰਾਨ

ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਲੰਦਨ ਚ ਮੌਜੂਦ ਇੱਕ ਦੁਕਾਨ ‘ਤੇ ਗਰਮਾ ਗਰਮ ਸੋਮੋਸੇ ਤਿਆਰ ਕੀਤੇ ਜਾ ਰਹੇ ਹਨ। ਇਸ ਦੁਕਾਨ ਦੇ ਨਾਮ ਹੈ ਘੰਟਾਵਾਲਾ ਬਿਹਾਰੀ ਸਮੋਸੇ ਵਾਲਾ। ਵੀਡੀਓ ਚ ਇੱਕ ਔਰਤ ਆਪਣੇ ਹੱਥਾਂ ਚ ਸੋਮੋਸੇ ਦੀ ਪਲੇਟ ਲੈ ਕੇ ਕਹਿੰਦੀ ਹੈ, ਇਹ ਲੰਦਨ ਦਾ ਬਿਹਾਰੀ 5 ਪਾਉਂਡ (ਕਰੀਬ 600 ਰੁਪਏ) ਚ ਦੋ ਸੋਮੋਸੇ ਵੇਚ ਕੇ ਲੰਦਨ ਚ ਵਾਇਰਲ ਹੋ ਰਿਹਾ ਹੈ ਤੇ ਵਿਦੇਸ਼ ਚ 5 ਪਾਉਂਡ ਦੇ 5 ਸਮੋਸੇ ਮਿਲਦੇ ਹਨ। ਕੀ ਖਾਸ ਗੱਲ ਹੈ ਇਸ ਸਮੋਸੇ ਚ? ਵੀਡਿਓ ਚ ਦਿਖਾਈਆਂ ਜਾਂਦਾ ਹੈ ਕਿ ਵਿਦੇਸ਼ੀ ਲੋਕ ਵੀ ਇੱਥੇ ਸਮੋਸਾ ਖਾਂਦੇ ਹਨ ਤੇ ਕਾਫੀ ਤਾਰੀਫ਼ ਕਰਕੇ ਵੀ ਜਾਂਦੇ ਹਨ। ਇੱਕ ਮਹਿਲਾ ਨੇ ਤਾਂ ਇਨ੍ਹਾਂ ਤੱਕ ਕਹਿ ਦਿੱਤਾ ਕਿ ਇਸ ਸਮੋਸੇ ਦੇ 5 ਪਾਉਂਡ ਤੇ ਕੀ 50 ਪਾਉਂਡ ਦੇ ਜਾਵਾਂ ।

80 ਲੱਖ ਵਾਰ ਦੇਖਿਆ ਗਿਆ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ biharisamosa.uk ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਹੁਣ ਤੱਕ 8 ਲੱਖ ਮਤਲਬ ਕਿ 80 ਲੱਖ ਵਾਰ ਦੇਖਿਆ ਗਿਆ ਹੈ । ਜਦਕਿ ਹੁਣ ਤੱਕ 3 ਲੱਖ 74 ਹਜ਼ਾਰਾਂ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨਸ ਵੀ ਦਿੱਤੇ ਹਨ।

ਵੀਡੀਓ ਦੇਖੋ

ਵੀਡੀਓ ਦੇਖ ਤੇ ਸਮਸੇ ਦੀ ਕੀਮਤ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਹੈਰਾਨ ਰਹਿ ਗਏ ਤੇ ਫਨੀ ਕਮੈਂਟਸ ਕਰਨ ਲਗੇ। ਕਿਸੇ ਨੇ ਲਿਖਿਆ ਕਿ ਇਨ੍ਹੇ ਚ ਤਾਂ ਸਾਰੇ ਮੁਹੱਲੇ ਨੂੰ ਸਮੋਸਾ ਖਵਾ ਦਵਾਂਗੇ, ਤੇ ਕਿਸੇ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ, ‘ਹੁਣ ਸਮਝ ਆਇਆ ਕਿ ਆਨਆਰਆਈ (NRI) ਲੋਕਾਂ ਨੂੰ ਭਾਰਤ ਦਾ ਖਾਣਾ ਬਹੁੱਤ ਯਾਦ ਆਉਂਦਾ ਹੈ ।

ਇਹ ਵੀ ਦੇਖੋ :Viral Video: ਇਸ ਤਰ੍ਹਾਂ ਬਣਾਈ ਜਾਂਦੀ ਟੈਨਿਸ ਬਾਲ , 22 ਕਰੋੜ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ