Shocking Video: 'ਤੇਰਾ ਬਾਪ ਦਿੰਦਾ ਹੈ ਗੈਸ? ਆਟੋ ਚਾਲਕ ਨੇ ਕੁੜੀ ਨੂੰ ਮਾਰਿਆ ਜੋਰਦਾਰ ਥੱਪੜ', VIDEO ਵਾਇਰਲ | bengaluru-girs-harassed-by-auto-driver-over-ride-cancellation-video-goes-viral- users comments more detail in punjabi Punjabi news - TV9 Punjabi

Shocking Video: ‘ਤੇਰਾ ਬਾਪ ਦਿੰਦਾ ਹੈ ਗੈਸ? ਆਟੋ ਚਾਲਕ ਨੇ ਕੁੜੀ ਨੂੰ ਮਾਰਿਆ ਜੋਰਦਾਰ ਥੱਪੜ’, VIDEO ਵਾਇਰਲ

Published: 

05 Sep 2024 16:30 PM

Auto Driver Misbehaved Girls Viral Video: ਹੈਰਾਨ ਕਰਨ ਵਾਲਾ ਇਹ ਮਾਮਲਾ ਬੇਂਗਲੁਰੂ ਦਾ ਹੈ। ਵਾਇਰਲ ਹੋਈ ਵੀਡੀਓ 'ਚ ਆਟੋ ਚਾਲਕ ਲੜਕੀ 'ਤੇ ਹੱਥ ਚੁੱਕਦਾ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ 'ਓਲਾ' ਵਰਗੀਆਂ ਰਾਈਡ-ਸ਼ੇਅਰਿੰਗ ਕੰਪਨੀਆਂ 'ਤੇ ਵੀ ਸਵਾਲ ਉਠਾ ਰਹੇ ਹਨ ਕਿ ਕੀ ਉਹ ਆਪਣੇ ਡਰਾਈਵਰਾਂ ਦੇ ਬੈਕਗ੍ਰਾਊਂਡ ਦੀ ਸਹੀ ਢੰਗ ਨਾਲ ਜਾਂਚ ਕਰਦੀਆਂ ਹਨ ਜਾਂ ਨਹੀਂ।

Shocking Video: ਤੇਰਾ ਬਾਪ ਦਿੰਦਾ ਹੈ ਗੈਸ? ਆਟੋ ਚਾਲਕ ਨੇ ਕੁੜੀ ਨੂੰ ਮਾਰਿਆ ਜੋਰਦਾਰ ਥੱਪੜ, VIDEO ਵਾਇਰਲ

ਆਟੋ ਚਾਲਕ ਨੇ ਕੁੜੀ ਨੂੰ ਮਾਰਿਆ ਥੱਪੜ', ਵੇਖੋ VIDEO

Follow Us On

ਇਹ ਘਟਨਾ ਬੇਹੱਦ ਚਿੰਤਾਜਨਕ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪੈਦਾ ਕਰਦੀ ਹੈ। ਮਾਮਲਾ ਬੇਂਗਲੁਰੂ ਦਾ ਹੈ, ਜਿੱਥੇ ਇਕ ਆਟੋ ਚਾਲਕ ਦੋ ਲੜਕੀਆਂ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਹੱਥੋਪਾਈ ਤੇ ਨਿੱਤਰ ਆਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਈਡ ਕੈਂਸਿਲ ਕਰਨ ਤੋਂ ਬਾਅਦ ਆਟੋ ਚਾਲਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਇਕ ਲੜਕੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਗੁੱਸੇ ‘ਚ ਹਨ।

ਵਾਇਰਲ ਹੋ ਰਹੀ ਵੀਡੀਓ ਮੁਤਾਬਕ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਰਾਈਡ ਕੈਂਸਲ ਕਰਨ ‘ਤੇ ਆਟੋ ਚਾਲਕ ਨੇ ਕੁੜੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਹੁਣ ਬੈਂਗਲੁਰੂ ਪੁਲਿਸ ਤੋਂ ਆਟੋ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।

‘ਤੇਰਾ ਬਾਪ ਦਿੰਦਾ ਹੈ ਗੈਸ?’

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਆਟੋ ਚਾਲਕ ਦੂਜੇ ਆਟੋ ‘ਚ ਬੈਠੀਆਂ ਲੜਕੀਆਂ ਨਾਲ ਉੱਚੀ ਆਵਾਜ਼ ‘ਚ ਗੱਲ ਕਰ ਰਿਹਾ ਹੈ। ਇਸ ਦੌਰਾਨ ਲੜਕੀਆਂ ਕਹਿੰਦੀਆਂ ਹਨ ਕਿ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਇਸ ‘ਤੇ ਆਟੋ ਚਾਲਕ ਗੁੱਸੇ ‘ਚ ਕਹਿੰਦਾ ਹੈ, ‘ਗੈਸ ਤੇਰਾ ਬਾਪ ਦਿੰਦਾ ਹੈ ਕੀ?’ ਤਾਂ ਇਕ ਲੜਕੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਦੁਰਵਿਵਹਾਰ ਕਰਦਾ ਰਿਹਾ ਤਾਂ ਉਹ ਪੁਲਿਸ ਨੂੰ ਸ਼ਿਕਾਇਤ ਕਰੇਗੀ।

ਹੈਰਾਨੀ ਦੀ ਗੱਲ ਇਹ ਹੈ ਕਿ ਆਟੋ ਚਾਲਕ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਮਾਮਲੇ ਨੂੰ ਹਲਕੇ ਵਿੱਚ ਲੈਂਦਿਆਂ ਕਿਹਾ, ਹਾਂ ਤਾਂ ਪੁਲਿਸ ਕੋਲ ਜਾਉ। ਵੀਡੀਓ ‘ਚ ਲੜਕੀ ਨੂੰ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਰਾਈਡ ਕੈਂਸਿਲ ਕਰਕੇ ਉਸ ਨੇ ਕਿਹੜੀ ਗਲਤੀ ਕੀਤੀ ਹੈ। ਤੁਸੀਂ ਵੀ ਤਾਂ ਸਾਡੀ ਰਾਈਡ ਕੈਂਸਿਲ ਕਰਦੇ ਹੋ। ਇਸ ਤੋਂ ਬਾਅਦ ਆਟੋ ਚਾਲਕ ਲੜਕੀ ਨੂੰ ਥੱਪੜ ਮਾਰ ਦਿੰਦਾ ਹੈ। ਫਿਰ ਕੁਝ ਹੀ ਦੇਰ ਵਿਚ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ।

ਇੱਥੇ ਦੇਖੋ ਵੀਡੀਓ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ‘ਓਲਾ’ ਵਰਗੀਆਂ ਰਾਈਡ-ਸ਼ੇਅਰਿੰਗ ਕੰਪਨੀਆਂ ‘ਤੇ ਵੀ ਸਵਾਲ ਉਠਾ ਰਹੇ ਹਨ ਕਿ ਕੀ ਉਹ ਆਪਣੇ ਡਰਾਈਵਰਾਂ ਦੀ ਬੈਕਗ੍ਰਾਊਂਡ ਦੀ ਠੀਕ ਤਰ੍ਹਾਂ ਨਾਲ ਜਾਂਚ ਕਰਦੇ ਹਨ ਜਾਂ ਨਹੀਂ। ਲੋਕ ਬੈਂਗਲੁਰੂ ਪੁਲਿਸ ਤੋਂ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।

Exit mobile version