Delhi Results: AAP ਦਾ ਸਾਥ ਦੇਣ ਪਹੁੰਚੇ ਕੇਜਰੀਵਾਲ ਦੇ ਛੋਟੇ Fan, ਪਹੁੰਚੇ ‘ਆਪ’ ਮੁਖੀ ਦੇ ਘਰ

tv9-punjabi
Updated On: 

08 Feb 2025 09:41 AM

Kejriwal Little Fan: 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨੌਜਵਾਨ ਸਮਰਥਕ ਅਵਿਆਨ ਤੋਮਰ, ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਵਾਂਗ ਪਹਿਰਾਵਾ ਪਾ ਕੇ ਉਨ੍ਹਾਂ ਦੇ ਨਿਵਾਸ 'ਤੇ ਪਹੁੰਚੇ।ਲੋਕ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਜਿੱਥੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਲਈ ਬੱਚੇ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ।

Delhi Results: AAP ਦਾ ਸਾਥ ਦੇਣ ਪਹੁੰਚੇ ਕੇਜਰੀਵਾਲ ਦੇ ਛੋਟੇ Fan, ਪਹੁੰਚੇ  ਆਪ ਮੁਖੀ ਦੇ ਘਰ

Pic Credit: ANI

Follow Us On

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ ਲਈ, ਇੱਕ ਬੱਚਾ ਉਨ੍ਹਾਂ ਦੇ ਘਰ ਉਨ੍ਹਾਂ ਵਰਗੇ ਕੱਪੜੇ ਪਾ ਕੇ ਪਹੁੰਚਿਆ। ਬੱਚੇ ਦਾ ਨਾਮ ਅਵਯਾਨ ਤੋਮਰ ਹੈ। ਬੱਚੇ ਦੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਘੁੰਮ ਰਹੀ ਹੈ। ਵੀਡੀਓ ਵਿੱਚ, ਬੱਚੇ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਦੇ ਸਾਹਮਣੇ ਦੇਖਿਆ ਜਾ ਸਕਦਾ ਹੈ ਜੋ ਬਿਲਕੁਲ ਉਨ੍ਹਾਂ ਵਰਗਾ ਦਿਖਾਈ ਦੇ ਰਿਹਾ ਹੈ। ਮੂੰਹ ‘ਤੇ ਨਕਲੀ ਮੁੱਛਾਂ ਵਾਲਾ ਅਤੇ ਰਸਮੀ ਕਮੀਜ਼ ਅਤੇ ਪੈਂਟ ਪਹਿਨਿਆ ਹੋਇਆ ਬੱਚਾ ਬਿਲਕੁਲ ਜੂਨੀਅਰ ਕੇਜਰੀਵਾਲ ਵਰਗਾ ਲੱਗਦਾ ਹੈ। ਇੰਝ ਲੱਗਦਾ ਹੈ ਜਿਵੇਂ ਅਰਵਿੰਦ ਕੇਜਰੀਵਾਲ ਆਪਣੇ ਬਚਪਨ ਵਿੱਚ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ।

ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਬੱਚੇ ਨੂੰ ਜੂਨੀਅਰ ਕੇਜਰੀਵਾਲ ਕਹਿਣਾ ਸ਼ੁਰੂ ਕਰ ਦਿੱਤਾ। ਲੋਕ ਇਸ ਛੋਟੇ ਬੱਚੇ ਵਿੱਚ ਕੇਜਰੀਵਾਲ ਦੀ ਛਵੀ ਝਲਕਦੀ ਹੋਈ ਦਿਖ ਰਹੀ ਹੈ। ਲੋਕ ਵੀਡੀਓ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਜਿੱਥੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਲਈ ਬੱਚੇ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੇ ਵੀ ਬੱਚੇ ਨੂੰ ਟ੍ਰੋਲ ਕੀਤਾ। ਲੋਕਾਂ ਨੇ ਬੱਚੇ ਨੂੰ ਸਲਾਹ ਦਿੱਤੀ ਕਿ ਹੁਣ ਤਾਂ ਠੀਕ ਹੈ ਪਰ ਜਦੋਂ ਤੁਸੀਂ ਵੱਡੇ ਹੋਵੇਂਗੇ ਤਾਂ ਤੁਹਾਨੂੰ ਕੇਜਰੀਵਾਲ ਵਰਗਾ ਨਹੀਂ ਬਣਨਾ। ਜਦੋਂ ਕਿ ਕਈਆਂ ਨੇ ਇਸਨੂੰ ਜਨਤਕ ਸਟੰਟ ਕਿਹਾ ਕਿ ਇਹ ਬੱਚਾ ਕਿਸੇ ਪਾਰਟੀ ਵਰਕਰ ਦਾ ਬੇਟਾ ਹੋਵੇਗਾ।

ਇਹ ਵੀ ਪੜ੍ਹੋ- Pipes ਵਿੱਚ ਜੰਮਿਆ ਰੇਤਾ ਕੱਢਣ ਲਈ ਸ਼ਖਸ ਨੇ ਲਗਾਇਆ ਅਜਿਹਾ ਜੁਗਾੜ, ਦੇਖ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਨੇ 70 ਸੀਟਾਂ ਤੇ ਚੋਣਾਂ ਲੜੀਆਂ ਹਨ। ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਸੰਕੇਤ ਦਿੱਤਾ ਸੀ ਕਿ ਭਾਜਪਾ ਨੂੰ ਬਹੁਮਤ ਮਿਲੇਗਾ। ਜਦੋਂ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰ ਸਿਰਫ਼ 28-30 ਸੀਟਾਂ ਮਿਲਣ ਦੀ ਉਮੀਦ ਹੈ। ਅੱਜ ਯਾਨੀ 8 ਫਰਵਰੀ ਨੂੰ ਦਿੱਲੀ ਦੀਆਂ 70 ਸੀਟਾਂ ਦੀ ਸਥਿਤੀ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗ ਜਾਵੇਗਾ ਕੀ ਕੌਣ ਜਿੱਤੇਗਾ । ਵਾਇਰਲ ਹੋ ਰਹੀ ਵੀਡੀਓ ਨੂੰ ਨਿਊਜ਼ Agency ANI ਨੇ ਸ਼ੇਅਰ ਕੀਤਾ ਹੈ।