VIDEO: ਸਫਾਰੀ ਘੁਮੰਣ ਆਏ ਸੈਲਾਨੀਆਂ ਦੇ ਪਿੱਛੇ ਪਿਆ Hippo, ਗੱਡੀ ‘ਤੇ ਕੀਤਾ ਹਮਲਾ
Viral Video: ਤੁਸੀਂ ਅਰਸਰ ਸੋਸ਼ਲ ਮੀਡੀਆ 'ਤੇ ਹਿਪੋਪੋਟੇਮਸ ਦੀਆਂ ਕਈ ਕਿਊਟ ਵੀਡੀਓਜ਼ ਦੇਖੀਆਂ ਹੋਣਗੀਆਂ। ਜਿਨ੍ਹਾਂ ਨੂੰ ਲੋਕਾਂ ਵੱਲੋਂ ਵੱਡੇ ਪੱਧਰ ਤੇ ਸ਼ੇਅਰ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜੰਗਲ ਸਫਾਰੀ ਘੁਮੰਣ ਜਾ ਰਹੇ ਸੈਲਾਨੀਆਂ ਦੇ ਇੱਕ ਸਮੂਹ 'ਤੇ ਗੁੱਸੇ ਵਿੱਚ ਆਏ ਹਿਪੋਪੋਟੇਮਸ ਨੇ ਹਮਲਾ ਕਰ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ 'ਤੇ ਸ਼ੇਅਰ ਕੀਤੀ ਗਈ ਹੈ।
ਕਲਪਨਾ ਕਰੋ ਕਿ ਤੁਸੀਂ ਇੱਕ ਜੰਗਲ ਸਫਾਰੀ ‘ਤੇ ਗਏ ਹੋ ਅਤੇ ਇੱਕ ਜੰਗਲੀ ਜਾਨਵਰ ਤੁਹਾਡੀ ਕਾਰ ‘ਤੇ ਹਮਲਾ ਕਰਦਾ ਹੈ। ਜਾਹਿਰ ਹੈ ਕੋਈ ਵੀ ਇਸ ਬਾਰੇ ਸੋਚ ਕੇ ਬਹੁਤ ਡਰ ਜਾਵੇਗਾ। ਅਜਿਹਾ ਹੀ ਕੁਝ ਉਨ੍ਹਾਂ ਸੈਲਾਨੀਆਂ ਨਾਲ ਹੋਇਆ ਜੋ ਦੱਖਣੀ ਅਫਰੀਕਾ ਦੇ ਮਨਯੋਨੀ ਪ੍ਰਾਈਵੇਟ ਗੇਮ ਰਿਜ਼ਰਵ ‘ਚ ਡ੍ਰੀਮ ਸਫਾਰੀ ‘ਤੇ ਗਏ ਸਨ। ਜਿੱਥੇ ਉਨ੍ਹਾਂ ਦੀ ਕਾਰ ‘ਤੇ ਗੁੱਸੇ ‘ਚ ਆਏ ਹਿਪੋਪੋਟੇਮਸ ਨੇ ਹਮਲਾ ਕਰ ਦਿੱਤਾ। ਸੈਲਾਨੀਆਂ ਨੇ ਇਸ ਹਮਲੇ ਨੂੰ ਆਪਣੇ ਕੈਮਰਿਆਂ ‘ਚ ਕੈਦ ਕਰ ਲਿਆ। ਜਿਸ ਨੂੰ ਯੂਟਿਊਬ ‘ਤੇ ਲੇਟੈਸਟ ਸਾਈਟਿੰਗਜ਼ ਨਾਂ ਦੇ ਚੈਨਲ ‘ਤੇ ਸ਼ੇਅਰ ਕੀਤਾ ਗਿਆ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਹਿਪੋਪੋਟੇਮਸ ਜੰਗਲੀ ਰਸਤੇ ‘ਤੇ ਘੁੰਮ ਰਿਹਾ ਹੈ। ਫਿਰ ਸਫਾਰੀ ਲਈ ਗਏ ਸੈਲਾਨੀਆਂ ਦੀ ਕਾਰ ਉਸ ਦੇ ਨੇੜੇ ਆ ਗਈ। ਜਿਸ ਕਾਰਨ ਹਿਪੋਪੋਟੇਮਸ ਗੁੱਸੇ ਵਿਚ ਆ ਗਿਆ ਅਤੇ ਸੈਲਾਨੀਆਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਗੁੱਸੇ ਵਿੱਚ ਆਏ ਹਿਪੋਪੋਟੇਮਸ ਨੂੰ ਦੇਖ ਕੇ ਟੂਰਿਸਟ ਕਾਰ ਦਾ ਡਰਾਈਵਰ ਡਰ ਗਿਆ ਅਤੇ ਕਾਰ ਨੂੰ ਰਿਵਰਸ ‘ਤੇ ਭਜਾਉਣ ਲੱਗਾ। ਪਰ ਹਿਪੋਪੋਟੇਮਸ ਗੁੱਸੇ ਨਾਲ ਉਨ੍ਹਾਂ ਦੇ ਪਿੱਛੇ ਗਿਆ ਅਤੇ ਉਨ੍ਹਾਂ ਦੇ ਵਾਹਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਅਜਿਹਾ ਪਲ ਵੀ ਆਇਆ ਜਦੋਂ ਹਿਪੋਪੋਟੇਮਸ ਆਪਣਾ ਮੂੰਹ ਖੋਲ੍ਹ ਕੇ ਇੱਕ ਸੈਲਾਨੀ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਪਰ ਖੁਸ਼ਕਿਸਮਤੀ ਇਹ ਰਹੀ ਕਿ ਟੂਰਿਸਟ ਗਾਈਡ ਅਤੇ ਗੱਡੀ ਦੇ ਡਰਾਈਵਰ ਬਹੁਤ ਤਜਰਬੇਕਾਰ ਸਨ ਅਤੇ ਉਨ੍ਹਾਂ ਨੇ ਤੇਜ਼ੀ ਨਾਲ ਗੱਡੀ ਮੋੜ ਦਿੱਤੀ ਅਤੇ ਗੱਡੀ ਭਜਾਉਣ ਲੱਗੇ। ਹਿਪੋਪੋਟੇਮਸ ਨੂੰ ਇੰਨਾ ਨੇੜੇ ਦੇਖ ਕੇ ਸੈਲਾਨੀ ਡਰ ਦੇ ਮਾਰੇ ਚੀਕ ਪਏ। ਕਿਸੇ ਤਰ੍ਹਾਂ ਸੈਲਾਨੀਆਂ ਨੇ ਆਪਣੇ ਆਪ ਨੂੰ ਉਸ ਹਿੱਪੋਪੋਟੇਮਸ ਤੋਂ ਬਚਾਇਆ। ਜਿਸ ਤੋਂ ਬਾਅਦ ਹਿੱਪੋ ਵਾਪਸ ਜੰਗਲ ਵੱਲ ਚਲਾ ਗਿਆ।
ਇਹ ਵੀ ਪੜ੍ਹੋ- ਵ੍ਹੀਲਚੇਅਰ ਤੇ ਬੈਠ ਕੇ ਪਿਤਾ ਨੇ ਧੀ ਨਾਲ ਦਿੱਤੀ ਸ਼ਾਨਦਾਰ ਡਾਂਸ Performance
ਇਸ ਵੀਡੀਓ ਦੇ ਕੈਪਸ਼ਨ ‘ਚ ਘਟਨਾ ਬਾਰੇ ਕੁਝ ਜਾਣਕਾਰੀ ਵੀ ਦਿੱਤੀ ਗਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਟੂਰਿਸਟ ਗਾਈਡ ਸੈਂਡੀਸੋ ਦੀ ਅਗਵਾਈ ਵਿਚ ਕੈਥਰੀਨ ਗਿਲਸਨ, ਸਟੀਵ, ਰਿਚਰਡ ਟੇਚਮੈਨ ਅਤੇ ਉਨ੍ਹਾਂ ਦੇ ਕੁਝ ਕਰੀਬੀ ਦੋਸਤਾਂ ਨਾਲ ਇਹ ਘਟਨਾ ਵਾਪਰੀ। ਜਿੱਥੇ ਸੈਲਾਨੀਆਂ ਨੂੰ ਜੰਗਲੀ ਜੀਵਾਂ ਦੇ ਮਨਮੋਹਕ ਨਜ਼ਾਰਾ ਦੇਖਣ ਦੀ ਉਮੀਦ ਸੀ। ਜਿੱਥੇ ਉਨ੍ਹਾਂ ਦਾ ਸਾਹਮਣਾ ਮੌਤ ਨਾਲ ਹੋ ਗਿਆ। ਕੈਪਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਸੈਲਾਨੀਆਂ ਦੇ ਦਿਨ ਦੀ ਸ਼ੁਰੂਆਤ ਸ਼ਾਨਦਾਰ ਨਜ਼ਾਰੇ ਨਾਲ ਹੋਈ ਸੀ। ਜਿੱਥੇ ਉਨ੍ਹਾਂ ਨੇ ਇੱਕ ਚੀਤਾ ਅਤੇ ਉਸਦੇ ਤਿੰਨ ਸ਼ਾਵਕਾਂ ਨੂੰ ਝੂਰਦੇ ਹੋਏ ਦੇਖਿਆ। ਪਰ ਜਿਵੇਂ ਹੀ ਉਹ ਰਿਜ਼ਰਵ ਵਿੱਚ ਨਦੀ ਦੇ ਨਾਲ ਇੱਕ ਅੰਨ੍ਹੇ ਮੋੜ ‘ਤੇ ਪਹੁੰਚੇ, ਉਨ੍ਹਾਂ ਦਾ ਉਤਸ਼ਾਹ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਡਰ ਵਿੱਚ ਬਦਲ ਗਿਆ। ਜਦੋਂ ਇੱਕ ਬਹੁਤ ਵੱਡਾ ਹਿਪੋਪੋਟੇਮਸ ਆ ਕੇ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਦਾ ਨਜ਼ਾਰਾ ਤੁਸੀਂ ਵੀਡੀਓ ‘ਚ ਦੇਖਿਆ ਹੋਵੇਗਾ।