Viral Video: ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਂਡ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

Published: 

26 Feb 2026 12:12 PM IST

Viral Video: ਤੁਸੀਂ ਜਿੱਥੇ ਵੀ ਜਾ ਰਹੇ ਹੋ, ਸਾਵਧਾਨੀ ਬਹੁਤ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਤੁਹਾਨੂੰ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਹੁਣ ਇਸ ਸਾਈਕਲ ਸਵਾਰ ਨੂੰ ਹੀ ਦੇਖ ਲਓ। ਉਹ ਇਕ ਦਮ ਨਿਡਰ ਹੋ ਕੇ ਸਾਂਡ ਕੋਲ ਪਹੁੰਚ ਗਿਆ, ਜਿਸਦੇ ਨਤੀਜੇ ਵਜੋਂ ਸਾਂਡ ਨੇ ਉਸ ਤੇ ਹਮਲਾ ਕੀਤਾ ਜਿਸ ਕਾਰਨ ਉਸਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਉਹ ਸ਼ਾਇਦ ਇਸ ਦਿਨ ਨੂੰ ਕਦੇ ਨਹੀਂ ਭੁੱਲੇਗਾ।

Viral Video: ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਂਡ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਂਡ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ

Follow Us On

ਅਵਾਰਾ ਜਾਨਵਰਾਂ ਦਾ ਮੂਡ ਕਦੋਂ ਬਦਲ ਜਾਵੇਗਾ, ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਉਹ ਕਿਸੇ ‘ਤੇ ਵੀ ਹਮਲਾ ਕਰ ਸਕਦੇ ਹਨ। ਖਾਸ ਕਰਕੇ ਸਾਂਡ ਹਮੇਸ਼ਾ ਆਪਣੇ ਗੁੱਸੇ ਵਿੱਚ ਰਹਿੰਦੇ ਹਨ। ਉਹ ਜਿਸ ਕਿਸੇ ਨੂੰ ਵੀ ਵੀ ਦੇਖਦੇ ਹਨ, ਉਸ ‘ਤੇ ਹਮਲਾ ਕਰ ਦਿੰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਾਈਕਲ ਸਵਾਰ ਨੂੰ ਅਚਾਨਕ ਇੱਕ ਗੁੱਸੇ ਵਿੱਚ ਆਏ ਸਾਂਡ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਸ ਤੋਂ ਬਾਅਦ ਜੋ ਕੁਝ ਵਾਪਰਦਾ ਹੈ ਉਹ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਾਂਡ ਤੋਂ ਹਮੇਸ਼ਾ ਦੂਰ ਰਹਿਣਾ ਹੀ ਸਭ ਤੋਂ ਵਧੀਆ ਹੈ।

ਇਹ ਵੀਡੀਓ ਇੱਕ ਪਹਾੜੀ ਇਲਾਕੇ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਮੀਲਾਂ ਤੱਕ ਇੱਕ ਸਾਂਡ ਤੋਂ ਇਲਾਵਾ ਕੋਈ ਹੋਰ ਦਿਖਾਈ ਨਹੀਂ ਦੇ ਰਿਹਾ ਹੁੰਦਾ ਹੈ। ਸਾਂਡ ਤੇਜ਼ੀ ਨਾਲ ਆਪਣੇ ਰਸਤੇ ਵਲ ਜਾ ਰਿਹਾ ਹੁੰਦਾ ਹੈ ਉਹਦੋਂ ਹੀ ਇੱਕ ਸਾਈਕਲ ਸਵਾਰ ਉਸ ਦੇ ਨੇੜੇ ਆ ਜਾਂਦਾ ਹੈ। ਫਿਰ ਕਿ ਸਾਂਡ ਉਸਨੂੰ ਦੇਖ ਕੇ ਭੜਕ ਜਾਂਦਾ ਹੈ ਅਤੇ ਜਿਵੇਂ ਹੀ ਉਹ ਨੇੜੇ ਆਉਂਦਾ ਹੈ ਉਹ ਉਸ ‘ਤੇ ਹਮਲਾ ਕਰ ਦਿੰਦਾ ਹੈ। ਸਾਂਡ ਦੇ ਹਮਲੇ ਕਾਰਨ ਸਾਈਕਲ ਸਵਾਰ ਡਿੱਗ ਪੈਂਦਾ ਹੈ, ਅਤੇ ਜਿਵੇਂ ਹੀ ਉਹ ਆਪਣਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਂਡ ਉਸ ‘ਤੇ ਦੁਬਾਰਾ ਹਮਲਾ ਕਰ ਦਿੰਦਾ ਹੈ ਅਤੇ ਉਸਨੂੰ ਚੁੱਕ ਕੇ ਸੁੱਟ ਦਿੰਦਾ ਹੈ। ਫਿਰ ਸਾਂਡ ਓਥੋਂ ਭੱਜ ਜਾਂਦਾ ਹੈ। ਇਸ ਪੂਰੀ ਘਟਨਾ ਨੂੰ ਕਿਸੇ ਨੇ ਮੋਬਾਈਲ ‘ਤੇ ਕੈਦ ਕਰ ਲਿਆ, ਜਿਸ ਨੂੰ ਦੇਖਦੇ ਹੀ ਇਹ ਜਲਦੀ ਵਾਇਰਲ ਹੋ ਗਿਆ ਹੈ।

ਸਾਂਡ ਨੇ ਸਾਈਕਲ ਸਵਾਰ ਨੂੰ ਚੁੱਕ ਕੇ ਸੁੱਟਿਆ

ਇਸ ਭਿਆਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @InsaneReality ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਦੀ ਕੈਪਸ਼ਨ ਸੀ, “ਸਾਈਕਲ ਸਵਾਰ ਨੂੰ ਪਤਾ ਚਲ ਗਿਆ ਕਿ ਸਾਂਡ ਨੂੰ ਰਸਤਾ ਦੇਣਾ ਕਿਉਂ ਜ਼ਰੂਰੀ ਹੁੰਦਾ ਹੈ।” ਇਸ 15 ਸਕਿੰਟ ਦੇ ਵੀਡੀਓ ਨੂੰ 49,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਇਹ ਸਾਈਕਲ ਸਵਾਰ ਜਾਨਵਰਾਂ ਤੋਂ ਵੀ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਨ।” ਇੱਕ ਹੋਰ ਨੇ ਟਿੱਪਣੀ ਕੀਤੀ, “ਸਾਈਕਲ ਸਵਾਰ ਜਾਂ ਤਾਂ ਨਸ਼ੇ ਵਿੱਚ ਸੀ ਜਾਂ ਖੁਦਕੁਸ਼ੀ ਕਰਨ ਗਿਆ ਸੀ।” ਕਈ ਯੂਜ਼ਰਸ ਨੇ ਇਹ ਵੀ ਟਿੱਪਣੀ ਕੀਤੀ, ਉਸਦੀ ਜਾਨ ਬਚ ਗਈ ਇਹ ਬਹੁਤ ਵਧੀਆ ਗੱਲ ਹੈ।”

ਵੀਡੀਓ ਇੱਥੇ ਦੇਖੋ