Ajab-Gajab : ਮੁਲਾਜਮਾਂ ਨੇ ਪੂਰਾ ਨਹੀਂ ਕੀਤਾ ਟਾਰਗੇਟ ਤਾਂ ‘ਬੌਸ’ ਨੇ ਦਿੱਤੀ ਕੱਚਾ ਕਰੇਲਾ ਖਾਣ ਦੀ ਸਜ਼ਾ, ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਤਿੱਖੇ ਕਮੇਂਟ
Trending News: ਚੀਨ ਵਿੱਚ ਮੁਲਾਜ਼ਮਾਂ ਨੂੰ ਅਣੋਖੀਆਂ ਸਜਾਵਾਂ ਦੇਣ ਦੀਆਂ ਖ਼ਬਰਾਂ ਸਾਹਮਣੇ ਆਉਂਦਿਆਂ ਹੀ ਰਹਿੰਦੀਆਂ ਹਨ। ਕਦੇ ਟਾਰਗੇਟ ਪੂਰਾਹੋਣ 'ਤੇ ਮੁਲਾਜ਼ਮਾਂ ਨੂੰ ਇਕ ਦੂਜੇ ਨੂੰ ਥੱਪੜ ਮਾਰਣ ਦੀ ਸਜ਼ਾ ਅਤੇ ਕਦੇ ਸੜਕ 'ਤੇ ਗੋਡਿਆਂ ਭਾਰ ਹੋ ਕੇ ਘੁੰਮਣ ਦੀਆਂ ਸਜਾਵਾਂ ਵੀ ਖੂਬ ਸੁੱਰਖੀਆਂ ਵਿੱਚ ਰਹੀਆਂ ਹਨ।
ਚੀਨ ਵਿੱਚ ਮੁਲਾਜ਼ਮਾਂ ਵੱਲੋਂ ਮਿੱਥਿਆ ਟਾਰਗੇਟ ਪੂਰਾ ਨਾ ਕਰਨ ‘ਤੇ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਅਣੋਖੀ ਸਜ਼ਾ ਦਿੱਤੀ। ਇਸ ਸਜਾ ਦੀਆਂ ਤਸਵੀਰਾਂ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਲੋਕ ਕੰਪਨੀ ਦੀ ਜੰਮ ਕੇ ਆਲੋਚਨਾ ਵੀ ਕਰ ਰਹੇ ਹਨ। ਐਸਸੀਐਮਪੀ ਦੀ ਰਿਪੋਰਟ ਦੇ ਅਨੁਸਾਰ, ਇਹ ਪੂਰਾ ਮਾਮਲਾ ਐਜੂਕੇਸ਼ਨ ਅਤੇ ਟ੍ਰੇਨਿੰਗ ਕੰਪਨੀ Suzhou Danao Fangchengshi Information Consulting ਨਾਂ ਦੀ ਕੰਪਨੀ ਤੋਂ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਟੀਚਾ ਪੂਰਾ ਨਾ ਕਰਨ ਦੀ ਸਜ਼ਾ ਵਜੋਂ ਦਰਜਨਾਂ ਮੁਲਾਜ਼ਮਾਂ ਨੂੰ ਕੱਚਾ ਕਰੇਲਾ ਖਾਣ ਲਈ ਮਜਬੂਰ ਕੀਤਾ ਪਿਆ।
ਚੀਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ‘ਚ ਕਈ ਮੁਲਾਜ਼ਮ ਕੌੜਾ ਅਤੇ ਕੱਚਾ ਕਰੇਲਾ ਖਾਂਦੇ ਨਜ਼ਰ ਆ ਰਹੇ ਹਨ। ਕੰਪਨੀ ਨੇ ਇਸ ਨੂੰ ‘ਰਿਵਾਰਡ ਐਂਡ ਪਨਿਸ਼ਮੈਂਟ ਸਕੀਮ’ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁਲਾਜ਼ਮਾਂ ਨੇ ਖੁਦ ਇਸ ਦੀ ਸਹਿਮਤੀ ਦਿੱਤੀ ਸੀ। ਇੱਕ ਕਰਮਚਾਰੀ ਨੇ ਵੀਡੀਓ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਜਦੋਂ ਕਿ ਕੰਪਨੀ ਦੇ ਬੁਲਾਰੇ ਨੇ ਕਿਹਾ- ਕੋਈ ਵੀ ਕੌੜਾ ਕਰੇਲਾ ਨਹੀਂ ਖਾਣਾ ਚਾਹੁੰਦਾ। ਅਜਿਹੇ ‘ਚ ਅਗਲੀ ਵਾਰ ਉਹ ਸਖਤ ਮਿਹਨਤ ਕਰਨਗੇ ਅਤੇ ਟਾਰਗੇਟ ਅਚੀਵ ਕਰਨਗੇ।
ਇਸ ਦੌਰਾਨ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ਕਰਮਚਾਰੀਆਂ ਨੂੰ ਅਜਿਹੀ ਸਜ਼ਾ ਦੇਣ ਲਈ ਨਾ ਸਿਰਫਚੀਨ ਸਗੋਂ ਦੂਜੇ ਦੇਸ਼ਾਂ ਦੇ ਲੋਕ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਸਕੂਲ ਦੇ ਦਿਨਾਂ ਵਿੱਚ ਅਜਿਹੀਆਂ ਸਜ਼ਾਵਾਂ ਸੁਣਨ ਨੂੰ ਮਿਲਦੀਆਂ ਸਨ, ਹੁਣ ਕੰਪਨੀ ਵਾਲਿਆਂ ਨੇ ਵੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦਕਿ ਦੂਜੇ ਨੇ ਲਿਖਿਆ- ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਹੁਣ ਇਨ੍ਹਾਂ ਤੇ ਸ਼ਿਕੰਜਾ ਕੱਸਣ ਦਾ ਸਮਾਂ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ