AI Generated Video : ਮਹਾਂਕੁੰਭ ਵਿੱਚ ਡੁਬਕੀ ਲਗਾਉਣ ਪੰਹੁਚੇ ਐਲੋਨ ਮਸਕ ਤੋਂ ਲੈ ਕੇ ਟਰੰਪ, AI Video ਨੇ ਸੋਸ਼ਲ ਮੀਡੀਆ ‘ਤੇ ਮਚਾ ਦਿੱਤੀ ਹਲਚਲ
AI Generated Video : ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਮਹਾਂਕੁੰਭ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਹੁਣ ਤੱਕ ਕਰੋੜਾਂ ਲੋਕ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ ਪਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਨੂੰ ਦੇਖਣ ਵਾਲਾ ਵੀ ਹੈਰਾਨ ਰਹਿ ਜਾਵੇਗਾ।
ਮਹਾਂਕੁੰਭ ਮੇਲਾ 13 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਹੈ ਕਿ 45 ਦਿਨਾਂ ਵਿੱਚ 40 ਕਰੋੜ ਤੋਂ ਵੱਧ ਸ਼ਰਧਾਲੂ ਇਸ ਵਿੱਚ ਸ਼ਾਮਲ ਹੋਣਗੇ। ਇਸ ਵਾਰ ਵਿਦੇਸ਼ੀ ਸ਼ਰਧਾਲੂ ਵੀ ਵੱਡੀ ਗਿਣਤੀ ਵਿੱਚ ਮਹਾਂਕੁੰਭ ਮੇਲੇ ਵਿੱਚ ਪਹੁੰਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ 3 ਕਰੋੜ ਤੋਂ ਵੱਧ ਲੋਕਾਂ ਨੇ ਡੁਬਕੀ ਲਗਾਈ। ਇਸ ਵੇਲੇ, ਮਹਾਕੁੰਭ ਮੇਲੇ ਦਾ ਇੱਕ AI ਦੁਆਰਾ ਤਿਆਰ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ, ਦੁਨੀਆ ਭਰ ਦੇ ਮਸ਼ਹੂਰ ਹਸਤੀਆਂ ਨੂੰ ਮਹਾਂਕੁੰਭ ਮੇਲੇ ਵਿੱਚ ਦਿਖਾਇਆ ਗਿਆ ਹੈ। ਏਆਈ ਵੀਡੀਓ ਵਿੱਚ, ਐਲੋਨ ਮਸਕ, ਡੋਨਾਲਡ ਟਰੰਪ, ਮੈਸੀ, ਕ੍ਰਿਸਟੀਆਨੋ ਰੋਨਾਲਡੋ, ਵਿਲ ਸਮਿਥ, ਰਿਸ਼ੀ ਸੁਨਕ, ਜ਼ੇਂਦਿਆ, ਟੌਮ ਹੌਲੈਂਡ, ਜੌਨ ਸੀਨਾ ਅਤੇ ਜਸਟਿਨ ਟਰੂਡੋ ਵਰਗੇ ਮਸ਼ਹੂਰ ਹਸਤੀਆਂ ਮਹਾਂਕੁੰਭ ਮੇਲੇ ਵਿੱਚ ਪਵਿੱਤਰ ਡੁਬਕੀ ਲਗਾਉਂਦੇ ਦਿਖਾਈ ਦੇ ਰਹੇ ਹਨ।
ਯੂਜ਼ਰਸ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਐਲੋਨ ਮਸਕ ਪਹਿਲੇ ਸ਼ਖਸ ਹਨ ਜਿਨ੍ਹਾਂ ਨੂੰ ਸੰਗਮ ਵਿੱਚ ਇਸ਼ਨਾਨ ਕਰਦੇ ਦਿਖਾਇਆ ਗਿਆ ਹੈ।
View this post on Instagram
ਇਹ ਵੀ ਪੜ੍ਹੋ
ਪਰ ਵੀਡੀਓ ਵਿੱਚ ਅਸਲ ਹੈਰਾਨੀ ਅੰਤ ਵਿੱਚ ਹੈ ਜਿੱਥੇ ਸੋਸ਼ਲ ਮੀਡੀਆ ਯੂਜ਼ਰਸ ਦੀ ਪਸੰਦੀਦਾ ‘ਮੇਲੋਡੀ’ ਯਾਨੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵੀ ਮਹਾਂਕੁੰਭ ਮੇਲੇ ਵਿੱਚ ਦਿਖਾਈ ਦੇ ਰਹੇ ਹਨ। ਇਹ ਵੀਡੀਓ ਇੰਸਟਾਗ੍ਰਾਮ ਹੈਂਡਲ ਆਰਟੀਫੀਸ਼ੀਅਲਬੁੱਧੀ ‘ਤੇ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ – ‘ਮਹਾਕੁੰਭ ਪ੍ਰਯਾਗਰਾਜ ਵਿਖੇ ਮਸ਼ਹੂਰ ਹਸਤੀਆਂ’। ਇਸਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ- Harsha Richhariya: ਮਹਾਂਕੁੰਭ ਵਿੱਚ ਪ੍ਰਸਿੱਧ ਹੋਣ ਤੋਂ ਲੈ ਕੇ ਮੈਦਾਨ ਛੱਡਣ ਦੇ ਇਰਾਦੇ ਤੱਕ, ਜਾਣੋਂ ਸੁੰਦਰ ਸਾਧਵੀ ਨੇ ਕੀ-ਕੀ ਕਿਹਾ?
ਨਾਲ ਹੀ, ਵੀਡੀਓ ਨੂੰ ਹੁਣ ਤੱਕ 6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ – ਇਹ ਇੱਕ ਮਾਸਟਰਪੀਸ ਹੈ, ਬਹੁਤ ਵਧੀਆ ਬਣਾਇਆ ਗਿਆ ਹੈ। ਇੱਕ ਹੋਰ ਨੇ ਲਿਖਿਆ: ਮਸਕ ਜ਼ਰੂਰ ਐਡੀਟਰ ਦੀ ਭਾਲ ਕਰ ਰਿਹਾ ਹੋਵੇਗਾ।