Whatsapp ਲੈ ਕੇ ਆਇਆ ਐਡਵਾਂਸਡ ਚੈਟ ਪ੍ਰਾਈਵੇਸੀ ਫੀਚਰ, ਹੁਣ ਕੋਈ ਨਹੀਂ ਕਰ ਸਕੇਗਾ ਤੁਹਾਡੀ Chats ਦਾ ਮਿਸਯੂਜ਼
Whatsapp ਨੇ ਐਡਵਾਂਸਡ ਚੈਟ ਪ੍ਰਾਈਵੇਸੀ ਨਾਮਕ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਯੂਜ਼ਰਸ, ਨੂੰ ਵਧੇਰੇ ਪ੍ਰਾਈਵੇਸੀ ਦੇਣਾ ਹੈ। ਇੱਥੇ ਜਾਣੋ ਕਿ ਇਸ ਫੀਚਰ ਨੂੰ ਚਾਲੂ ਕਰਨ ਨਾਲ ਤੁਹਾਨੂੰ ਕਿਹੜੇ ਫਾਇਦੇ ਮਿਲਣਗੇ... ਅਤੇ ਇਹ ਵੀ ਕਿ ਇਹ ਪ੍ਰਾਈਵੇਸੀ ਕੀ ਨਹੀਂ ਕਰ ਸਕਦਾ।

Whatsapp ਲੈ ਕੇ ਆਇਆ ਐਡਵਾਂਸਡ ਚੈਟ ਪ੍ਰਾਈਵੇਸੀ ਫੀਚਰ
Whatsapp Advanced Chat Privacy Feature: WhatsApp ਨੇ 23 ਅਪ੍ਰੈਲ ਨੂੰ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸਦਾ ਨਾਮ ਐਡਵਾਂਸਡ ਚੈਟ ਪ੍ਰਾਈਵੇਸੀ ਹੈ। ਇਸਦਾ ਉਦੇਸ਼ ਯੂਜ਼ਰਸ ਨੂੰ ਵਧੇਰੇ ਪ੍ਰਾਈਵੇਸੀ ਦੇਣਾ ਹੈ, ਭਾਵੇਂ ਇਹ ਵਨ-ਟੂ-ਵਨ ਚੈਟ ਹੋਵੇ ਜਾਂ ਗਰੁੱਪ ਚੈਟ। ਇਸ ਫੀਚਰ ਨੂੰ ਚਾਲੂ ਕਰਨ ਨਾਲ, ਕੋਈ ਵੀ ਤੁਹਾਡੀ ਚੈਟ ਨੂੰ ਬਾਹਰ ਐਕਸਪੋਰਟ ਨਹੀਂ ਕਰ ਸਕੇਗਾ। ਆਓ ਅਸੀਂ ਤੁਹਾਨੂੰ ਇਸ ਫੀਚਰ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ, ਇਹ ਕਿਵੇਂ ਕੰਮ ਕਰੇਗਾ ਅਤੇ ਤੁਸੀਂ ਇਸਨੂੰ ਕਿਵੇਂ ਵਰਤ ਸਕਦੇ ਹੋ। ਪਰ ਕੀ ਪ੍ਰਾਈਵੇਸੀ ਫੀਚਰ ਪ੍ਰਦਾਨ ਕਰਕੇ, ਕੀ WhatsApp ਖੁਦ ਤੁਹਾਡਾ ਡੇਟਾ ਬਾਹਰ ਸ਼ੇਅਰ ਕਰ ਸਕੇਗਾ?
ਨਵੇਂ ਫੀਚਰ ਦੇ ਫਾਇਦੇ
- ਜੇਕਰ ਤੁਸੀਂ ਇਸ ਨਵੇਂ ਫੀਚਰ ਨੂੰ ਆਨ ਕਰਦੇ ਹੋ, ਤਾਂ ਦੂਜਾ ਵਿਅਕਤੀ ਤੁਹਾਡੇ ਦੁਆਰਾ ਆਪਣੇ ਫੋਨ ਵਿੱਚ ਭੇਜੀਆਂ ਗਈਆਂ ਮੀਡੀਆ ਫਾਈਲਸ ਨੂੰ ਆਟੋਮੈਟਿਕਲੀ ਡਾਊਨਲੋਡ ਨਹੀਂ ਕਰ ਸਕੇਗਾ।
- ਤੁਹਾਡੇ ਮੈਸੇਜ AI ਫੀਚਰਸ ਲਈ ਨਹੀਂ ਵਰਤੇ ਜਾ ਸਕਣਗੇ।
- ਹਾਲਾਂਕਿ, ਇਹ ਫੀਚਰ ਕਿਸੇ ਨੂੰ ਵੀ ਸਕ੍ਰੀਨਸ਼ਾਟ ਲੈਣ ਤੋਂ ਨਹੀਂ ਰੋਕ ਸਕੇਗਾ।
- WhatsApp ਦਾ ਮੰਨਣਾ ਹੈ ਕਿ ਇਹ ਫੀਚਰ ਉਨ੍ਹਾਂ ਗਰੁੱਪਸ ਲਈ ਖਾਸ ਤੌਰ ‘ਤੇ ਫਾਇਦੇਮੰਦ ਹੋਵੇਗਾ ਜਿੱਥੇ ਤੁਸੀਂ ਸਾਰੇ ਮੈਂਬਰਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਪਰ ਗੱਲਬਾਤ ਸੰਵੇਦਨਸ਼ੀਲ ਹੁੰਦੀ ਹੈ। ਜਿਵੇਂ ਕਿ ਸਿਹਤ ਨਾਲ ਜੁੜਿਆ ਸਪੋਰਟ ਗਰੁੱਪ
ਕਿਵੇਂ ਹੋਵੇਗਾ ਆਨ?
ਇਸ ਫੀਚਰ ਨੂੰ ਚਾਲੂ ਕਰਨ ਲਈ, ਤੁਹਾਨੂੰ ਸਿਰਫ਼ ਚੈਟ ਦਾ ਨਾਮ ਟੈਪ ਕਰਨਾ ਹੈ, ਫਿਰ Advanced Chat Privacy ਆਪਸ਼ਨ ‘ਤੇ ਟੈਪ ਕਰਨਾ ਹੈ। WhatsApp ਨੇ ਕਿਹਾ ਹੈ ਕਿ ਇਹ ਉਸਦਾ ਪਹਿਲਾ ਵਰਜਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰੋਟੇਕਸ਼ਨ ਜੋੜਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ
ਇਹ ਫੀਚਰ ਕਿਵੇਂ ਕੰਮ ਨਹੀਂ ਕਰ ਪਾਵੇਗਾ
- ਇਹ ਸੈਟਿੰਗ ਪੂਰੀ ਤਰ੍ਹਾਂ ਤੁਹਾਡੇ ਫ਼ੋਨ ‘ਤੇ ਲਾਗੂ ਹੁੰਦੀ ਹੈ। ਇਸ ਨਾਲ WhatsApp ਦੇ ਸਰਵਰ ਜਾਂ Meta ਨਾਲ ਡੇਟਾ ਸ਼ੇਅਰਿੰਗ ‘ਤੇ ਕੋਈ ਅਸਰ ਨਹੀਂ ਪੈਂਦਾ।
- ਇਸਦਾ ਮਤਲਬ ਹੈ ਕਿ ਕੋਈ ਵੀ ਤੁਹਾਡੇ ਮੈਸੇਜੇਸ ਤੱਕ ਪਹੁੰਚ ਜਾਂ ਪੜ੍ਹ ਨਹੀਂ ਸਕਦਾ, ਪਰ ਤੁਹਾਡਾ ਫ਼ੋਨ ਨੰਬਰ, ਟਾਈਮ, ਡਿਵਾਈਸ ਦੀ ਜਾਣਕਾਰੀ ਅਤੇ ਯੂਜ਼ ਕਰਨ ਦਾ ਤਰੀਕਾ ਜਿਵੇਂ ਡੇਟਾ ਅਜੇ ਵੀ Meta ਨਾਲ ਸ਼ੇਅਰ ਕੀਤਾ ਜਾਂਦਾ ਹੈ।
- ਤੁਹਾਨੂੰ ਅਜੇ ਵੀ WhatsApp ਦੀ ਪ੍ਰਾਈਵੇਸੀ ਪਾਲਿਸੀ ਨੂੰ ਮੰਣਨਾ ਪਵੇਗਾ, ਜਿਸ ਵਿੱਚ Meta ਦੇ ਹੋਰਨਾ ਪਲੇਟਫਾਰਸਮ ਦੇ ਨਾਲ ਡੇਟਾ ਸ਼ੇਅਰਿੰਗ ਦੀ ਗੱਲ ਹੁੰਦੀ ਹੈ। ਖਾਸ ਕਰਕੇ ਯੂਰਪ ਤੋਂ ਬਾਹਰ, ਜਿੱਥੇ ਨਿਯਮ ਥੋੜੇ ਢਿੱਲੇ ਹੁੰਦੇ ਹਨ।