OMG: ਰੋਬੋਟ ਲਈ ਤਿਆਰ ਕੀਤਾ ਜਾ ਰਿਹਾ ਭੋਜਨ ਦੇਖ ਤੁਸੀਂ ਰਹਿ ਜਾਓਗੇ ਦੰਗ, ਇਹ ਵਾਇਰਲ ਵੀਡੀਓ ਵੇਖ ਉਡ ਜਾਣਗੇ ਤੁਹਾਡੇ ਹੋਸ਼

Updated On: 

03 Oct 2023 15:07 PM

ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਦਿਮਾਗ ਹੈਰਾਨ ਰਹਿ ਜਾਵੇਗਾ। ਵੀਡੀਓ 'ਚ ਇਕ ਵਿਅਕਤੀ ਰੋਬੋਟ ਲਈ ਖਾਣਾ ਬਣਾਉਂਦੇ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਰੋਬੋਟ ਲਈ ਭੋਜਨ, ਹਾਂ. ਯਕੀਨ ਨਹੀਂ ਆਉਂਦਾ ਤਾਂ ਇਹ ਵੀਡੀਓ ਦੇਖੋ।

OMG: ਰੋਬੋਟ ਲਈ ਤਿਆਰ ਕੀਤਾ ਜਾ ਰਿਹਾ ਭੋਜਨ ਦੇਖ ਤੁਸੀਂ ਰਹਿ ਜਾਓਗੇ ਦੰਗ, ਇਹ ਵਾਇਰਲ ਵੀਡੀਓ ਵੇਖ ਉਡ ਜਾਣਗੇ ਤੁਹਾਡੇ ਹੋਸ਼
Follow Us On

ਟ੍ਰੈਡਿੰਗ ਨਿਊਜ। ਹੁਣ ਤੱਕ ਤੁਸੀਂ ਰੋਬੋਟਸ ਨੂੰ ਸਿਰਫ ਖਾਣਾ ਪਰੋਸਦੇ ਜਾਂ ਬਣਾਉਂਦੇ ਹੀ ਦੇਖਿਆ ਹੋਵੇਗਾ ਪਰ ਸੋਸ਼ਲ ਮੀਡੀਆ ‘ਤੇ ਅੱਜਕਲ ਰੋਬੋਟ ਖਾਣਾ ਪਰੋਸਦੇ ਨਹੀਂ, ਸਗੋਂ ਉਨ੍ਹਾਂ ਲਈ ਤਿਆਰ ਕੀਤਾ ਜਾ ਰਿਹਾ ਖਾਣਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਦਿਮਾਗ ਹੈਰਾਨ ਰਹਿ ਜਾਵੇਗਾ। ਅਕਸਰ ਤੁਸੀਂ ਇੰਟਰਨੈੱਟ (Internet) ‘ਤੇ ਰੋਬੋਟ ਨਾਲ ਜੁੜੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਇਸ ਵੀਡੀਓ ‘ਚ ਕੀ ਖਾਸ ਹੈ, ਇਹ ਵੀਡੀਓ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਇਸ ਤਰ੍ਹਾਂ ਬਣਦਾ ਹੈ ਰੋਬੋਟ ਦਾ ਭੋਜਨ

ਤੁਸੀਂ ਦੁਨੀਆ ਭਰ ਦੇ ਕਈ ਅਜਿਹੇ ਰੈਸਟੋਰੈਂਟਾਂ ਬਾਰੇ ਸੁਣਿਆ ਹੋਵੇਗਾ, ਜਿੱਥੇ ਖਾਣਾ ਪਰੋਸਣ ਲਈ ਇਨਸਾਨਾਂ ਦੀ ਬਜਾਏ ਰੋਬੋਟ (Robot) ਦੀ ਮਦਦ ਲਈ ਜਾਂਦੀ ਹੈ ਪਰ ਹਾਲ ਹੀ ਵਿੱਚ ਵਾਇਰਲ ਹੋਈ ਇਸ ਵੀਡੀਓ ਵਿੱਚ ਇੱਕ ਵਿਅਕਤੀ ਰੋਬੋਟ ਲਈ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ, ਇੱਕ ਵਿਅਕਤੀ ਸਟੋਵ ਉੱਤੇ ਇੱਕ ਕੜਾਹੀ ਵਿੱਚ ਮਿਰਚਾਂ ਅਤੇ ਮਸਾਲਿਆਂ ਨਾਲ ਕੁਝ ਨਟ ਅਤੇ ਬੋਲਟਸ ਪਕਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਹਜ਼ਾਰਾਂ ਲੋਕ ਵੇਖ ਚੁੱਕੇ ਹਨ ਇਹ ਵੀਡੀਓ

ਸੋਸ਼ਲ ਮੀਡੀਆ (Social media) ‘ਤੇ ਵਾਇਰਲ ਹੋ ਰਹੀ ਇਸ ਮਜ਼ਾਕੀਆ ਵੀਡੀਓ ਨੂੰ ਦੇਖ ਕੇ ਯੂਜ਼ਰਸ ਅਜੀਬ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ਨੂੰ 88 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਪਸੰਦ ਕਰ ਚੁੱਕੇ ਹਨ। ਇਸ ‘ਤੇ ਯੂਜ਼ਰਸ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਡਰਾਉਣ ਵਾਲਾ ਸਮਾਂ ਆ ਰਿਹਾ ਹੈ।’ ਇਕ ਹੋਰ ਯੂਜ਼ਰ ਨੇ ਮਜ਼ਾਕ ਵਿਚ ਕਿਹਾ, ‘ਜਦੋਂ ਤੁਹਾਡਾ ਡਾਕਟਰ ਤੁਹਾਨੂੰ ਕਹਿੰਦਾ ਹੈ ਕਿ ਆਪਣੀ ਖੁਰਾਕ ਵਿਚ ਆਇਰਨ ਦੀ ਜ਼ਿਆਦਾ ਲੋੜ ਹੈ।’