ਖੇਤੀ ਤੋਂ ਲੈ ਕੇ ਰੁਜ਼ਗਾਰ ਤੱਕ ਘਰ ਬੈਠੇ ਲਵੋ ਹਰ ਇੱਕ ਜਾਣਕਾਰੀ, ਸਰਕਾਰ ਨੇ ਸੁਪਰ ਐਪ ਦਾ ਕੀਤਾ ਐਲਾਨ
ਗੂਗਲ ਫਾਰ ਇੰਡੀਆ ਈਵੈਂਟ ਦੌਰਾਨ ਇੱਕ ਸੁਪਰ ਐਪ ਦਾ ਐਲਾਨ ਕੀਤਾ ਗਿਆ ਹੈ। ਇਸ ਐਪ ਨੂੰ ਆਮ ਲੋਕਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਸਰਕਾਰੀ ਸਕੀਮਾਂ, ਖੇਤੀ, ਰੁਜ਼ਗਾਰ ਸਮੇਤ ਕਈ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਐਪ ਦੀ ਖ਼ਾਸ ਗੱਲ ਇਹ ਹੈ ਕਿ ਇਹ 13 ਵੱਖ-ਵੱਖ ਭਾਸ਼ਾਵਾਂ 'ਚ ਮੌਜ਼ੂਦ ਹੈ। ਆਓ ਇਸ ਖ਼ਬਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਾਂ।

ਗੂਗਲ (Google) ਫਾਰ ਇੰਡੀਆ ਈਵੈਂਟ ਦੌਰਾਨ ਕੇਂਦਰੀ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਐਂਡ ਟੈਕਨੋਲੋਜੀ (ਆਈ. ਟੀ.) ਮੰਤਰੀ ਅਸ਼ਵਿਨੀ ਵੈਸ਼ਨਵ ਵੀ ਮੌਜੂਦ ਸਨ। ਇਸ ਈਵੈਂਟ ਦੌਰਾਨ ਕਈ ਵੱਡੇ ਐਲਾਨ ਕੀਤੇ ਗਏ। ਗੂਗਲ ਨੇ ਐਲਾਨ ਕੀਤਾ ਹੈ ਕਿ ਐਕਸਿਸ ਮਾਈ ਇੰਡੀਆ ਦੇ ਨਾਲ ਮਿਲ ਕੇ ਅਸੀਂ ਆਮ ਲੋਕਾਂ ਲਈ ਇੱਕ ਸੁਪਰ ਐਪ ਤਿਆਰ ਕੀਤਾ ਹੈ।
ਸੁਪਰ ਐਪ ਵਿੱਚ ਲੌਗਇਨ ਕਰਨ ਲਈ, ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਹ ਐਪ ਲੋਕਾਂ ਨੂੰ ਸਰਕਾਰੀ ਸਕੀਮਾਂ ਅਤੇ ਹੋਰ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਗੂਗਲ ਕਲਾਊਡ ਦੀ ਏਆਈ ਤਕਨੀਕ ਦੀ ਵਰਤੋਂ ਕਰੇਗੀ।
ਐਪ ਦੀਆਂ ਵਿਸ਼ੇਸ਼ਤਾਵਾਂ
ਐਕਸਿਸ ਮਾਈ ਇੰਡੀਆ ਅਤੇ ਗੂਗਲ ਦੁਆਰਾ ਤਿਆਰ ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਸ ਐਪ ਵਿੱਚ ਤੁਹਾਨੂੰ ਵੌਇਸ ਐਕਟੀਵੇਟਿਡ ਪਰਸਨਲ ਅਸਿਸਟੈਂਟ ਦੀ ਸਹੂਲਤ ਮਿਲੇਗੀ। ਇੰਨਾ ਹੀ ਨਹੀਂ ਇਸ ਐਪ ਰਾਹੀਂ ਤੁਹਾਨੂੰ ਆਯੁਸ਼ਮਾਨ ਭਾਰਤ, ਖੇਤੀ, ਸਰਕਾਰੀ ਯੋਜਨਾਵਾਂ ਅਤੇ ਰੁਜ਼ਗਾਰ ਸਮੇਤ ਕਈ ਚੀਜ਼ਾਂ ਬਾਰੇ ਜਾਣਕਾਰੀ ਮਿਲੇਗੀ।
Super app a announced.
This digital platform has the power to empower more than a billion people🇮🇳. pic.twitter.com/k7hjW8FCJI— Ashwini Vaishnaw (@AshwiniVaishnaw) October 20, 2023
ਉਦਾਹਰਣ ਦੇ ਲਈ, ਇਸ ਐਪ ਦੀ ਮਦਦ ਨਾਲ ਕੋਈ ਵੀ ਇਹ ਪਤਾ ਲਗਾ ਸਕਦਾ ਹੈ ਕਿ ਆਯੁਸ਼ਮਾਨ ਭਾਰਤ ਦੇ ਕਿਹੜੇ ਹਸਪਤਾਲ ਮੇਰੇ ਨੇੜੇ ਹਨ? ਜਾਂ ਖੇਤੀ ਕਰਨ ਵਾਲੇ ਕਿਸਾਨ ਇਸ ਐਪ ਤੋਂ ਪੁੱਛ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਫਸਲਾਂ ਲਈ ਐਮਐਸਪੀ ਕਿੱਥੋਂ ਮਿਲੇਗਾ। ਨਾਲ ਹੀ ਇਸ ਦੀ ਜਾਣਕਾਰੀ ਮਿਲੇਗੀ ਕਿ ਆਪਣੇ ਬੇਟੇ ਜਾ ਬੇਟੀ ਦੀ ਪੜ੍ਹਾਈ ਆਦਿ ਲਈ ਕਿਹੜੀ ਸਰਕਾਰੀ ਸਕੀਮ ਲੈ ਸਕਦੇ ਹਨ।
13 ਭਾਸ਼ਾਵਾਂ ‘ਚ ਹੋਵੇਗਾ ਐਪ
ਇਹ ਐਪ Axis My India ਅਤੇ Google Cloud ਤੋਂ AI ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਕਿ ਇਸ ਨੂੰ ਖਾਸ ਬਣਾਉਂਦੀ ਹੈ। ਇਸ ਐਪ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸੁਪਰ ਐਪ ਨੂੰ ਮਲਟੀ-ਲੈਂਗਵੇਜ ਸਪੋਰਟ ਨਾਲ ਲਾਂਚ ਕੀਤਾ ਗਿਆ ਹੈ। ਇਸ ਐਪ ਨੂੰ ਆਮ ਲੋਕਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ, ਇਸ ਲਈ ਤੁਹਾਨੂੰ ਇਸ ਐਪ ਵਿੱਚ 13 ਵੱਖ-ਵੱਖ ਭਾਸ਼ਾਵਾਂ ਵਿੱਚ ਸਹਾਇਤਾ ਮਿਲੇਗੀ। ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਐਪ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਚਲਾ ਸਕੋਗੇ।