ਰੇਲਵੇ ਦੀ ਇਹ ਸੁਪਰ ਐਪ ਦੇਵੇਗੀ ਸਾਰੀ ਜਾਣਕਾਰੀ, ਟਿਕਟ, ਫੂਡ ਤੇ ਸ਼ਿਕਾਇਤਾਂ ਹੋਣਗੀਆਂ ਇੱਕ ਜਗ੍ਹਾ
ਰੇਲ ਟਿਕਟ ਬੁਕਿੰਗ ਲਈ ਆਈਆਰਸੀਟੀਸੀ, ਭੋਜਨ ਲਈ ਆਈਆਰਸੀਟੀਸੀ ਕੇਟਰਿੰਗ ਅਤੇ ਫੀਡਬੈਕ ਜਾਂ ਸਹਾਇਤਾ ਲਈ ਰੇਲ ਮਦਦ ਵਰਗੀਆਂ ਐਪਾਂ ਦੀ ਜ਼ਰੂਰਤ ਸੀ, ਪਰ ਜਦੋਂ ਰੇਲਵੇ ਦੀ ਇਹ ਸੁਪਰ ਐਪ ਲਾਂਚ ਕੀਤੀ ਗਈ ਤਾਂ ਇਨ੍ਹਾਂ ਸੇਵਾਵਾਂ ਦੇ ਨਾਲ-ਨਾਲ ਇਸ ਐਪ ਦੀ ਮਦਦ ਨਾਲ ਕਈ ਹੋਰ ਸੇਵਾਵਾਂ ਵੀ ਉਪਲਬਧ ਹੋਣਗੀਆਂ।
ਭਾਰਤੀ ਰੇਲਵੇ ਤੇਜ਼ੀ ਨਾਲ ਹਾਈਟੈਕ ਬਣ ਰਹੀ ਹੈ, ਪਹਿਲਾਂ ਵੰਦੇ ਭਾਰਤ ਐਕਸਪ੍ਰੈਸ ਅਤੇ ਹੁਣ ਰੇਲਵੇ ਸੁਪਰ ਐਪ ਲਾਂਚ ਕਰਨ ਜਾ ਰਿਹਾ ਹੈ। ਇਸ ਐਪ ਦੀ ਮਦਦ ਨਾਲ ਰੇਲਵੇ ਦੀਆਂ ਵੱਖ-ਵੱਖ ਸੇਵਾਵਾਂ ਇਕ ਪਲੇਟਫਾਰਮ ‘ਤੇ ਯਾਤਰੀਆਂ ਨੂੰ ਉਪਲਬਧ ਹੋਣਗੀਆਂ।
ਹੁਣ ਤੱਕ ਰੇਲ ਟਿਕਟਾਂ ਦੀ ਬੁਕਿੰਗ ਲਈ ਆਈਆਰਸੀਟੀਸੀ, ਭੋਜਨ ਲਈ ਆਈਆਰਸੀਟੀਸੀ ਕੇਟਰਿੰਗ ਅਤੇ ਫੀਡਬੈਕ ਜਾਂ ਸਹਾਇਤਾ ਲਈ ਰੇਲ ਮਦਦ ਵਰਗੀਆਂ ਐਪਾਂ ਦੀ ਲੋੜ ਹੁੰਦੀ ਸੀ, ਪਰ ਜਦੋਂ ਰੇਲਵੇ ਦੀ ਇਹ ਸੁਪਰ ਐਪ ਲਾਂਚ ਹੋਵੇਗੀ ਤਾਂ ਇਨ੍ਹਾਂ ਸੇਵਾਵਾਂ ਦੇ ਨਾਲ-ਨਾਲ ਇਸ ‘ਤੇ ਕਈ ਹੋਰ ਸੇਵਾਵਾਂ ਵੀ ਉਪਲਬਧ ਹੋਣਗੀਆਂ।
ਕਿਵੇਂ ਦੀ ਹੋਵੇਗੀ ਸੁਪਰ ਐਪ?
ਹੁਣ ਤੱਕ ਆਨਲਾਈਨ ਟਿਕਟਾਂ ਬੁੱਕ ਕਰਨ ਲਈ IRCTC ਐਪ ਦੀ ਮਦਦ ਲਈ ਜਾਂਦੀ ਹੈ ਅਤੇ ਟਰੇਨ ਨੂੰ ਟਰੈਕ ਕਰਨ ਲਈ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਐਪ ਦੀ ਮਦਦ ਲੈਣੀ ਪੈਂਦੀ ਹੈ। ਸ਼ਿਕਾਇਤ ਲਈ 139 ਨੰਬਰ ਡਾਇਲ ਕਰਨਾ ਹੁੰਦਾ ਹੈ। ਅਜਿਹੇ ‘ਚ ਰੇਲਵੇ ਦੇ ਸੁਪਰ ਐਪ ਰਾਹੀਂ ਇਹ ਸਾਰੀਆਂ ਸੇਵਾਵਾਂ ਇਕ ਜਗ੍ਹਾ ‘ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਰੇਲਵੇ ਲਈ ਸੁਪਰ ਐਪ ਤਿਆਰ ਕਰਨ ਵਾਲੀ ਸੰਸਥਾ ਸੀਆਰਆਈਐਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਈਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਦੇ ਸੁਪਰ ਐਪ ਰਾਹੀਂ ਪਲੇਟਫਾਰਮ ਟਿਕਟਾਂ, ਰੇਲਗੱਡੀ ਦਾ ਸਮਾਂ ਅਤੇ ਹੋਰ ਕਈ ਸੇਵਾਵਾਂ ਇੱਕੋ ਥਾਂ ‘ਤੇ ਉਪਲਬਧ ਹੋਣਗੀਆਂ। ਜਾਣਕਾਰੀ ਮੁਤਾਬਕ ਫਿਲਹਾਲ CRIS ਅਤੇ IRCTC ਦੇ ਰਲੇਵੇਂ ਦਾ ਕੰਮ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ CRIS ਭਾਰਤੀ ਰੇਲਵੇ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ।
ਮੌਜੂਦਾ ਪ੍ਰਬੰਧ ਕੀ ਹਨ?
ਫਿਲਹਾਲ ਰੇਲਵੇ ਯਾਤਰੀਆਂ ਨੂੰ ਵੱਖ-ਵੱਖ ਐਪਸ ਅਤੇ ਵੈੱਬਸਾਈਟਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਕਿ ਟਿਕਟਾਂ ਲਈ ਆਈਆਰਸੀਟੀਸੀ, ਕੇਟਰਿੰਗ ਲਈ ਆਈਆਰਸੀਟੀਸੀ ਈਕੈਟਰਿੰਗ, ਫੀਡਬੈਕ ਜਾਂ ਸਹਾਇਤਾ ਲਈ ਰੇਲ ਮਦਦ, ਅਣਰਿਜ਼ਰਵਡ ਟਿਕਟਾਂ ਲਈ ਯੂਟੀਐਸ ਅਤੇ ਟਰੇਨ ਨੂੰ ਟਰੈਕ ਕਰਨ ਲਈ NTES ਐਪ ਦਾ ਇਸਤੇਮਾਲ ਕਰਨਾ ਪੈਂਦਾ ਹੈ।