ਭਾਰਤੀ ਹਰ ਰੋਜ਼ 5 ਘੰਟੇ ਕਰ ਰਹੇ ਬਰਬਾਦ: ਵੀਡੀਓ, ਗੇਮਿੰਗ, ਅਤੇ ਸੋਸ਼ਲ ਮੀਡੀਆ ਨਾਲ ਹੋ ਰਿਹਾ ਇਹ ਨੁਕਸਾਨ
Smartphone Addiction: ਇੱਕ ਰਿਪੋਰਟ ਦੇ ਮੁਤਾਬਕ ਭਾਰਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਆਪਣੇ ਸਮਾਰਟਫੋਨ 'ਤੇ ਬਿਤਾ ਰਹੇ ਹਨ। ਇਹ ਕਿਹਾ ਜਾਂਦਾ ਹੈ ਕਿ ਭਾਰਤੀ ਉਪਭੋਗਤਾ ਹਰ ਰੋਜ਼ (ਔਸਤਨ) ਸੋਸ਼ਲ ਮੀਡੀਆ, ਗੇਮਿੰਗ ਅਤੇ ਵੀਡੀਓ ਸਟ੍ਰੀਮਿੰਗ 'ਤੇ ਲਗਭਗ 5 ਘੰਟੇ ਬਿਤਾ ਰਹੇ ਹਨ। ਇਹ ਦਰਸਾਉਂਦਾ ਹੈ ਕਿ ਕਿਵੇਂ ਕਿਫਾਇਤੀ ਇੰਟਰਨੈੱਟ ਨੇ ਡਿਜੀਟਲ ਪਹੁੰਚ ਨੂੰ ਵਧਾਇਆ ਹੈ।

ਭਾਰਤ ਵਿੱਚ 1.2 ਬਿਲੀਅਨ ਤੋਂ ਵੱਧ ਸਮਾਰਟਫੋਨ ਉਪਭੋਗਤਾ ਤੇ 950 ਮਿਲੀਅਨ ਇੰਟਰਨੈਟ ਉਪਭੋਗਤਾ ਹਨ। ਇਨ੍ਹਾਂ ਇੰਟਰਨੈੱਟ ਉਪਭੋਗਤਾਵਾਂ ਨੂੰ 12 ਸੈਂਟ ਪ੍ਰਤੀ ਗੀਗਾਬਾਈਟ (GB) ਦੀ ਦਰ ਨਾਲ ਕਿਫਾਇਤੀ ਇੰਟਰਨੈੱਟ ਪਹੁੰਚ ਮਿਲਦੀ ਹੈ। ਸਸਤੇ ਸਮਾਰਟਫੋਨ ਅਤੇ ਘੱਟ ਕੀਮਤ ਵਾਲੇ ਇੰਟਰਨੈੱਟ ਪੈਕਾਂ ਦੇ ਨਾਲ, ਦੇਸ਼ ਵਿੱਚ ਡਿਜੀਟਲਾਈਜ਼ੇਸ਼ਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇੰਟਰਨੈੱਟ ਦੀ ਆਸਾਨ ਪਹੁੰਚ ਨੇ ਭਾਰਤੀਆਂ ਨੂੰ ਆਪਣੇ ਫ਼ੋਨਾਂ ਦਾ ਆਦੀ ਬਣਾ ਦਿੱਤਾ ਹੈ, ਜਿਸ ਕਾਰਨ ਲੋਕ ਘੰਟਿਆਂਬੱਧੀ ਆਪਣੇ ਫ਼ੋਨਾਂ ਨੂੰ ਦੇਖਦੇ ਰਹਿੰਦੇ ਹਨ।
ਗਲੋਬਲ ਮੈਨੇਜਮੈਂਟ ਕੰਸਲਟੈਂਸੀ EY ਦੀ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਭਾਰਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਆਪਣੇ ਸਮਾਰਟਫੋਨ ‘ਤੇ ਬਿਤਾ ਰਹੇ ਹਨ। ਇਹ ਕਿਹਾ ਜਾਂਦਾ ਹੈ ਕਿ ਭਾਰਤੀ ਉਪਭੋਗਤਾ ਹਰ ਰੋਜ਼ (ਔਸਤਨ) ਸੋਸ਼ਲ ਮੀਡੀਆ, ਗੇਮਿੰਗ ਅਤੇ ਵੀਡੀਓ ਸਟ੍ਰੀਮਿੰਗ ‘ਤੇ ਲਗਭਗ 5 ਘੰਟੇ ਬਿਤਾ ਰਹੇ ਹਨ। ਇਹ ਦਰਸਾਉਂਦਾ ਹੈ ਕਿ ਕਿਵੇਂ ਕਿਫਾਇਤੀ ਇੰਟਰਨੈੱਟ ਨੇ ਡਿਜੀਟਲ ਪਹੁੰਚ ਨੂੰ ਵਧਾਇਆ ਹੈ।
ਡਿਜੀਟਲ ਪਲੇਟਫਾਰਮਾਂ ਨੇ ਟੈਲੀਵਿਜ਼ਨ ਨੂੰ ਪਿੱਛੇ ਛੱਡਿਆ
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਡਿਜੀਟਲ ਪਲੇਟਫਾਰਮਾਂ ਦੀ ਵਧਦੀ ਗਿਣਤੀ ਨੇ ਪਹਿਲੀ ਵਾਰ ਟੈਲੀਵਿਜ਼ਨ ਨੂੰ ਪਛਾੜ ਕੇ ਭਾਰਤ ਦੇ ਮੀਡੀਆ ਤੇ ਮਨੋਰੰਜਨ ਉਦਯੋਗ ਦਾ ਸਭ ਤੋਂ ਵੱਡਾ ਹਿੱਸਾ ਬਣ ਗਿਆ ਹੈ। 2024 ਵਿੱਚ ਇਸ ਦੀ ਲਾਗਤ 2.5 ਟ੍ਰਿਲੀਅਨ ਰੁਪਏ ($29.1 ਬਿਲੀਅਨ) ਸੀ। ਇਸ ਦੌਰਾਨ ਸੋਸ਼ਲ ਮੀਡੀਆ, ਵੀਡੀਓ ਸਟ੍ਰੀਮਿੰਗ ਤੇ ਗੇਮਿੰਗ ਨੇ ਵੀ ਭਾਰਤੀਆਂ ਦੇ ਸਕ੍ਰੀਨ ਸਮੇਂ ‘ਤੇ ਦਬਦਬਾ ਬਣਾਇਆ ਹੈ, ਲਗਭਗ 70 ਫੀਸਦ ਹਰ ਰੋਜ਼ ਔਸਤਨ 5 ਘੰਟੇ ਫੋਨ ‘ਤੇ ਬਿਤਾਉਂਦੇ ਹਨ।
ਰਿਪੋਰਟ ਦੇ ਮੁਤਾਬਕ ਰੋਜ਼ਾਨਾ ਮੋਬਾਈਲ ਸਕ੍ਰੀਨ ਸਮੇਂ ਵਿੱਚ ਭਾਰਤ ਇੰਡੋਨੇਸ਼ੀਆ ਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। ਦੇਸ਼ ਵਿੱਚ ਉਪਭੋਗਤਾਵਾਂ ਦੁਆਰਾ ਬਿਤਾਇਆ ਗਿਆ ਕੁੱਲ ਸਮਾਂ 2024 ਵਿੱਚ ਵਧ ਕੇ 1.1 ਟ੍ਰਿਲੀਅਨ ਘੰਟੇ ਹੋਣ ਦੀ ਉਮੀਦ ਹੈ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਬਾਜ਼ਾਰ ਬਣ ਜਾਵੇਗਾ। ਭਾਰਤੀਆਂ ਦੀ ਵੱਧਦੀ ਔਨਲਾਈਨ ਮੌਜੂਦਗੀ ਨੇ ਮੇਟਾ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵਿਚਕਾਰ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਮੁਕੇਸ਼ ਅੰਬਾਨੀ ਤੇ ਐਲੋਨ ਮਸਕ ਵੀ ਇਸ ਮੁਕਾਬਲੇ ਦਾ ਹਿੱਸਾ ਹਨ।