ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪ੍ਰੀ-ਡਾਇਬੀਟੀਜ਼ ਵਿੱਚ ਸਰੀਰ ਵਿੱਚ ਦਿਖਦੇ ਹਨ ਕਿਹੜੇ ਲੱਛਣ, ਕਿਵੇਂ ਕਰੀਏ ਕੰਟਰੋਲ

ਸ਼ੂਗਰ ਹੋਣ ਤੋਂ ਪਹਿਲਾਂ, ਵਿਅਕਤੀ ਪ੍ਰੀ-ਡਾਇਬੀਟੀਜ਼ ਸਟੇਜ ਵਿੱਚ ਹੁੰਦਾ ਹੈ। ਜੇਕਰ ਕੋਈ ਵਿਅਕਤੀ ਇਸ ਸਟੇਜ 'ਤੇ ਬਿਮਾਰੀ ਦੀ ਪਛਾਣ ਕਰਕੇ ਲਾਈਫ-ਸਟਾਈਲ ਬਦਲ ਲੈਂਦਾ ਹੈ, ਤਾਂ ਸ਼ੂਗਰ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਅਤੇ ਆਪਣੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਜਲਦੀ ਹੀ ਸ਼ੂਗਰ ਹੋ ਸਕਦੀ ਹੈ।

ਪ੍ਰੀ-ਡਾਇਬੀਟੀਜ਼ ਵਿੱਚ ਸਰੀਰ ਵਿੱਚ ਦਿਖਦੇ ਹਨ ਕਿਹੜੇ ਲੱਛਣ, ਕਿਵੇਂ ਕਰੀਏ ਕੰਟਰੋਲ
ਪ੍ਰੀ-ਡਾਇਬੀਟੀਜ਼ ਵਿੱਚ ਸਰੀਰ ਵਿੱਚ ਦਿਖਦੇ ਹਨ ਕਿਹੜੇ ਲੱਛਣ
Follow Us
tv9-punjabi
| Updated On: 01 Apr 2025 14:46 PM

ਸ਼ੂਗਰ ਦਾ ਖ਼ਤਰਾ ਹਰ ਸਾਲ ਵਧ ਰਿਹਾ ਹੈ। ਇਹ ਬਿਮਾਰੀ ਤੇਜ਼ੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਸ਼ੂਗਰ ਹੋਣ ਤੋਂ ਪਹਿਲਾਂ, ਵਿਅਕਤੀ ਪ੍ਰੀ-ਡਾਇਬਟੀਜ ਸਟੇਜ ਵਿੱਚ ਹੁੰਦਾ ਹੈ। ਯਾਨੀ ਕਿ ਸ਼ੂਗਰ ਤੋਂ ਪਹਿਲਾਂ ਦੀ ਸਥਿਤੀ, ਡਾਕਟਰ ਕਹਿੰਦੇ ਹਨ ਕਿ ਪ੍ਰੀ-ਡਾਇਬੀਟੀਜ਼ ਦੇ ਕੁਝ ਲੱਛਣ ਜ਼ਰੂਰ ਦਿਖਾਈ ਦਿੰਦੇ ਹਨ। ਜੇਕਰ ਇਨ੍ਹਾਂ ਦੀ ਪਛਾਣ ਸਮੇਂ ਸਿਰ ਕਰਕੇ ਇਨ੍ਹਾਂ ਨੂੰ ਕੰਟਰੋਲ ਕਰ ਲਿਆ ਜਾਵੇ, ਤਾਂ ਇਸ ਬਿਮਾਰੀ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਪ੍ਰੀ-ਡਾਇਬੀਟੀਜ਼ ਵਿੱਚ ਕਿਹੜੇ ਲੱਛਣ ਦਿਖਾਈ ਦਿੰਦੇ ਹਨ।

ਪ੍ਰੀ-ਡਾਇਬੀਟੀਜ਼ ਵਿੱਚ ਥਕਾਵਟ ਇੱਕ ਆਮ ਲੱਛਣ ਹੈ, ਕਿਉਂਕਿ ਸਰੀਰ ਵਿੱਚ ਸ਼ੂਗਰ ਦਾ ਪੱਧਰ ਜਿਆਦਾ ਹੋਣ ਤੇ ਐਨਰਜੀ ਦੀ ਕਮੀ ਹੋ ਸਕਦੀ ਹੈ। ਭਾਰ ਵਧਣਾ ਪ੍ਰੀ-ਡਾਇਬੀਟੀਜ਼ ਦਾ ਇੱਕ ਆਮ ਲੱਛਣ ਹੈ, ਕਿਉਂਕਿ ਸਰੀਰ ਵਿੱਚ ਸ਼ੂਗਰ ਦੇ ਉੱਚ ਪੱਧਰ ਭਾਰ ਵਧਣ ਦਾ ਕਾਰਨ ਬਣ ਸਕਦੇ ਹਨ। ਜੇਕਰ ਤੁਹਾਡਾ ਭਾਰ ਲਗਾਤਾਰ ਵਧ ਰਿਹਾ ਹੈ ਤਾਂ ਆਪਣੇ ਸ਼ੂਗਰ ਲੈਵਲ ਦੀ ਜਾਂਚ ਸ਼ੁਰੂ ਕਰੋ। ਇਸ ਦੇ ਲਈ, ਦਿਨ ਵਿੱਚ ਘੱਟੋ-ਘੱਟ ਦੋ ਵਾਰ ਸ਼ੂਗਰ ਲੈਵਲ ਦੀ ਜਾਂਚ ਕਰੋ। ਜੇਕਰ ਇਹ ਵੱਧ ਜਾਵੇ ਤਾਂ ਡਾਕਟਰ ਦੀ ਸਲਾਹ ਲਓ।

ਪਿਆਸ ਲੱਗਣਾ ਅਤੇ ਪਿਸ਼ਾਬ ਜਿਆਦਾ ਆਉਣਾ

ਜੇਕਰ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਅਤੇ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ, ਤਾਂ ਇਹ ਵੀ ਸਰੀਰ ਵਿੱਚ ਪ੍ਰੀ-ਡਾਇਬੀਟੀਜ਼ ਦਾ ਲੱਛਣ ਹੈ। ਸਰੀਰ ਵਿੱਚ ਸ਼ੂਗਰ ਦਾ ਪੱਧਰ ਵਧਣ ਕਾਰਨ ਪਿਆਸ ਜ਼ਿਆਦਾ ਲੱਗਦੀ ਹੈ। ਇਸ ਨਾਲ ਪਿਸ਼ਾਬ ਵੀ ਜ਼ਿਆਦਾ ਆਉਂਦਾ ਹੈ। ਸਕਿਨ ਦੀਆਂ ਸਮੱਸਿਆਵਾਂ ਪ੍ਰੀ-ਡਾਇਬੀਟੀਜ਼ ਦਾ ਇੱਕ ਆਮ ਲੱਛਣ ਹਨ। ਜੇਕਰ ਤੁਹਾਨੂੰ ਅਜਿਹੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਇਸ ਮਾਮਲੇ ਵਿੱਚ ਲਾਪਰਵਾਹੀ ਨਾ ਵਰਤੋ। ਕਿਉਂਕਿ ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਅਤੇ ਆਪਣੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਜਲਦੀ ਹੀ ਸ਼ੂਗਰ ਹੋ ਸਕਦੀ ਹੈ।

ਪ੍ਰੀ-ਡਾਇਬੀਟੀਜ਼ ਨੂੰ ਕਿਵੇਂ ਕਰੀਏ ਕੰਟਰੋਲ

ਜੇਕਰ ਤੁਹਾਡੇ ਸਰੀਰ ਵਿੱਚ ਪ੍ਰੀ-ਡਾਇਬੀਟੀਜ਼ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਸਭ ਤੋਂ ਪਹਿਲਾਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲੋ। ਆਪਣੀ ਖੁਰਾਕ ਵਿੱਚੋਂ ਮਿਠਾਈਆਂ, ਆਟਾ ਅਤੇ ਫਾਸਟ ਫੂਡ ਹਟਾਓ। ਆਪਣੀ ਖੁਰਾਕ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਸ਼ਾਮਲ ਕਰੋ। ਦਾਲਾਂ ਖਾਓ। ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਅਤੇ ਫਲ ਸ਼ਾਮਲ ਕਰੋ। ਜ਼ਿਆਦਾ ਕਣਕ ਖਾਣ ਤੋਂ ਬਚੋ ਅਤੇ ਮਿਸ਼ਰਤ ਅਨਾਜ ਖਾਣਾ ਸ਼ੁਰੂ ਕਰੋ। ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰੋ ਅਤੇ ਮਾਨਸਿਕ ਤਣਾਅ ਨਾ ਲਓ।