ਘਰ, ਦਫਤਰ ਅਤੇ ਦੁਕਾਨ ਦੀ ਲੋਕੇਸ਼ਨ ਪਾਓ Google Maps ਤੇ, ਬਹੁਤ ਹੀ ਸੌਖਾ ਹੈ ਤਰੀਕਾ | google-maps-add-home-address-shop-business-location-on-navigation-app-full detail in punjabi Punjabi news - TV9 Punjabi

ਘਰ, ਦਫਤਰ ਅਤੇ ਦੁਕਾਨ ਦੀ ਲੋਕੇਸ਼ਨ ਪਾਓ Google Maps ‘ਤੇ, ਬਹੁਤ ਹੀ ਸੌਖਾ ਹੈ ਤਰੀਕਾ

Updated On: 

08 Jul 2024 13:42 PM

Add Address in Google Maps: ਗੂਗਲ ਮੈਪਸ 'ਤੇ ਆਪਣੇ ਘਰ, ਦਫਤਰ ਜਾਂ ਦੁਕਾਨ ਦਾ ਪਤਾ ਜੋੜਨਾ ਬਹੁਤ ਆਸਾਨ ਹੈ। ਇਹ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ, ਕਿਉਂਕਿ ਗਾਹਕਾਂ ਲਈ ਤੁਹਾਡੀ ਦੁਕਾਨ ਜਾਂ ਦਫ਼ਤਰ ਨੂੰ ਲੱਭਣਾ ਆਸਾਨ ਹੋ ਜਾਵੇਗਾ। ਜੇਕਰ ਤੁਸੀਂ ਵੀ ਗੂਗਲ ਮੈਪਸ 'ਤੇ ਆਪਣਾ ਪਤਾ ਜੋੜਨਾ ਚਾਹੁੰਦੇ ਹੋ, ਤਾਂ ਇੱਥੇ ਦੱਸੇ ਗਏ ਤਰੀਕੇ ਨੂੰ ਫਾਲੋ ਕਰੋ।

ਘਰ, ਦਫਤਰ ਅਤੇ ਦੁਕਾਨ ਦੀ ਲੋਕੇਸ਼ਨ ਪਾਓ Google Maps ਤੇ, ਬਹੁਤ ਹੀ ਸੌਖਾ ਹੈ ਤਰੀਕਾ

Pic Credit: Tv9hindi.com

Follow Us On

Add Business Address in Google Maps: ਅੱਜ ਦੇ ਡਿਜੀਟਲ ਯੁੱਗ ਵਿੱਚ, ਗੂਗਲ ਮੈਪਸ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਜਦੋਂ ਅਸੀਂ ਕਿਸੇ ਅਣਜਾਣ ਜਗ੍ਹਾ ‘ਤੇ ਜਾਂਦੇ ਹਾਂ ਤਾਂ ਗੂਗਲ ਮੈਪਸ ਸਾਡਾ ਸਾਥੀ ਬਣ ਜਾਂਦਾ ਹੈ। ਇਸਦੀ ਨੈਵੀਗੇਸ਼ਨ ਸੇਵਾ ਤੁਹਾਨੂੰ ਕਿਸੇ ਵੀ ਸਥਾਨ ਤੱਕ ਪਹੁੰਚਣ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨਾਲ ਆਪਣੇ ਕਾਰੋਬਾਰ ਨੂੰ ਵੀ ਪ੍ਰਮੋਟ ਕਰ ਸਕਦੇ ਹੋ। ਗੂਗਲ ਮੈਪਸ ਤੁਹਾਨੂੰ ਤੁਹਾਡੇ ਘਰ, ਦਫਤਰ ਅਤੇ ਦੁਕਾਨ ਦਾ ਪਤਾ ਜੋੜਨ ਦੀ ਪਰਮਿਸ਼ਨ ਦਿੰਦਾ ਹੈ। ਜੇਕਰ ਤੁਹਾਡੀ ਦੁਕਾਨ ਜਾਂ ਦਫ਼ਤਰ ਦਾ ਪਤਾ Google Maps ‘ਤੇ ਹੈ, ਤਾਂ ਗਾਹਕਾਂ ਲਈ ਤੁਹਾਡਾ ਪਤਾ ਲੱਭਣਾ ਆਸਾਨ ਹੋ ਜਾਂਦਾ ਹੈ।

ਜਦੋਂ ਤੁਸੀਂ ਕਿਤੇ ਬਾਹਰ ਹੁੰਦੇ ਹੋ, ਤਾਂ ਤੁਹਾਨੂੰ ਘਰ ਪਹੁੰਚਣ ਲਈ Google Maps ‘ਤੇ ਆਪਣੇ ਘਰ ਦਾ ਪਤਾ ਦਰਜ ਕਰਨਾ ਪੈਂਦਾ ਹੈ। ਪਰ ਜੇਕਰ ਤੁਸੀਂ ਗੂਗਲ ਮੈਪ ‘ਤੇ ਆਪਣੇ ਘਰ ਦਾ ਪਤਾ ਜੋੜਿਆ ਹੈ, ਤਾਂ ਤੁਹਾਨੂੰ ਵਾਰ-ਵਾਰ ਆਪਣੇ ਘਰ ਦਾ ਪਤਾ ਦਰਜ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿੱਧੇ ਘਰ ਦਾ ਪਤਾ ਚੁਣ ਸਕਦੇ ਹੋ ਅਤੇ ਰੂਟ ਆ ਜਾਵੇਗਾ। ਫਿਰ ਤੁਸੀਂ ਨੈਵੀਗੇਸ਼ਨ ਰਾਹੀਂ ਆਸਾਨੀ ਨਾਲ ਆਪਣੇ ਘਰ ਪਹੁੰਚ ਸਕਦੇ ਹੋ।

Google Maps ‘ਤੇ ਇਸ ਤਰ੍ਹਾਂ ਨਾਲ ਜੋੜੋ ਘਰ ਦਾ ਪਤਾ

ਗੂਗਲ ਮੈਪਸ ‘ਤੇ ਆਪਣੇ ਘਰ ਦਾ ਪਤਾ ਜੋੜਨ ਲਈ, ਇਸ ਪ੍ਰੋਸੈਸ ਨੂੰ ਫਾਲੋ ਕਰੋ-

  • ਗੂਗਲ ਮੈਪਸ ਐਪ ਖੋਲ੍ਹੋ।
    ਹੁਣ Manage your Google Account ‘ਤੇ ਜਾਓ।
    ਇੱਥੋਂ ਤੁਸੀਂ ਸਿੱਧੇ ਆਪਣੇ ਗੂਗਲ ਅਕਾਉਂਟ ‘ਤੇ ਜਾਓਗੇ।
    ਗੂਗਲ ਅਕਾਉਂਟ ‘ਤੇ ਜਾਓ ਅਤੇ Personal info ਸੈਲੈਕਟ ਕਰੋ।
    ਇੱਥੇ ਤੁਹਾਨੂੰ Addresses ਦਾ ਵਿਕਲਪ ਮਿਲੇਗਾ।
    ਤੁਸੀਂ Home, Work ਅਤੇ Other Addresses ਵਿੱਚੋਂ ਕੋਈ ਵੀ ਵਿਕਲਪ ਚੁਣ ਸਕਦੇ ਹੋ।
    ਘਰ ਦੇ ਪਤੇ ਜੋੜਨਾ ਸ਼ੁਰੂ ਕਰੋ।

Google Maps ਵਿੱਚ ਦੁਕਾਨ -ਦਫ਼ਤਰ ਦਾ ਪਤਾ ਜੋੜੋ

ਜੇਕਰ ਤੁਸੀਂ ਗੂਗਲ ਮੈਪਸ ‘ਤੇ ਕਿਸੇ ਦੁਕਾਨ ਜਾਂ ਦਫਤਰ ਦਾ ਪਤਾ ਜੋੜਨਾ ਚਾਹੁੰਦੇ ਹੋ, ਤਾਂ ਧਿਆਨ ਰੱਖੋ ਕਿ ਇਸ ਦੇ ਲਈ ਤੁਹਾਨੂੰ ਬਿਜ਼ਨੈਸ ਪ੍ਰੋਫਾਈਲ ਬਣਾਉਣੀ ਹੋਵੇਗੀ। ਗੂਗਲ ਮੈਪਸ ‘ਤੇ ਕਿਸੇ ਦੁਕਾਨ ਜਾਂ ਦਫਤਰ ਦਾ ਪਤਾ ਜੋੜਨ ਲਈ Add Business Address ਕਿਹਾ ਜਾਂਦਾ ਹੈ। ਇੱਥੇ ਜਾਣੋ ਕਿ ਤੁਸੀਂ ਇਸ ਐਡਰੈਸ ਨੂੰ ਤੁਸੀਂ ਗੂਗਲ ਮੈਪਸ ਵਿੱਚ ਕਿਵੇਂ ਜੋਰ ਸਕਦੇ ਹੋ।

  • ਗੂਗਲ ਮੈਪਸ ਐਪ ਖੋਲ੍ਹੋ।
    ਐਪ ਦੇ ਹੇਠਾਂ Contribute ਵਿਕਲਪ ਨੂੰ ਚੁਣੋ।
    Add Place ‘ਤੇ ਜਾ ਕੇ Is this your business ਹੈ? ‘ਤੇ ਕਲਿੱਕ ਕਰੋ।
    ਹੁਣ ਤੁਸੀਂ ਕਰੋਮ ਬ੍ਰਾਊਜ਼ਰ ‘ਤੇ ਚਲੇ ਜਾਓਗੇ।
    ਇੱਥੇ, ਕਾਰੋਬਾਰ ਨਾਲ ਸਬੰਧਤ ਡਿਟੇਲ ਜਿਵੇਂ ਕਿ ਕਾਰੋਬਾਰ ਦਾ ਨਾਮ, ਕਾਰੋਬਾਰ ਦੀ ਸ਼੍ਰੇਣੀ ਆਦਿ ਦਰਜ ਕਰਨੇ ਹੋਣਗੇ।
    ਇੱਕ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਜਿਸ ‘ਤੇ OTP ਆਵੇਗਾ।
    OTP ਦਰਜ ਕਰਕੇ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਪੂਰਾ ਕਰੋ।
    ਹੁਣ ਬਿਜ਼ਨੈਸ ਲੋਕੇਸ਼ਨ ਨੁੰ ਸੈੱਟ ਕਰੋ।
    ਇੱਥੇ ਤੁਹਾਨੂੰ ਵਰਕਿੰਗ ਟਾਈਮਿੰਗ, ਵੈੱਬਸਾਈਟ ਵਰਗੀ ਡਿਟੇਲ ਦੇਣੇ ਹੋਣਗੇ। (ਜੇਕਰ ਹੈ ਤਾਂ)
    ਦੁਕਾਨ, ਦਫ਼ਤਰ ਜਾਂ ਬਿਜ਼ਨੈਸ ਸੈਂਟਰ ਦੀ ਫੋਟੋ ਅੱਪਲੋਡ ਕਰੋ।
    Google ਮੈਪ ਤੇ ਇਸ ਬਿਜ਼ਨੈਸ ਐਡਰੈਸ ਨੂੰ ਜੋੜਣ ਦੀ ਰਿਕਵੈਸਟ ਸਬਮਿਟ ਕਰੋ।
    ਗੂਗਲ ਉਸ ਜਾਣਕਾਰੀ ਦੀ ਜਾਂਚ ਕਰੇਗਾ ਜੋ ਤੁਸੀਂ ਬਿਜ਼ਨੈਸ ਦਾ ਪਤਾ ਜੋੜਨ ਲਈ ਦਿੱਤੀ ਹੈ। ਜੇਕਰ ਸਭ ਕੁਝ ਠੀਕ ਹੈ ਤਾਂ ਗੂਗਲ ਗੂਗਲ ਮੈਪਸ ‘ਤੇ ਤੁਹਾਡੀ ਦੁਕਾਨ ਅਤੇ ਦਫਤਰ ਦਾ ਪਤਾ ਜੋੜ ਦੇਵੇਗਾ।

ਇਹ ਵੀ ਪੜ੍ਹੋ – Google ਤੇ ਇਹ ਲਿਖ ਕੇ ਸਰਚ ਕਰੋਗੇ ਤਾਂ ਸਕ੍ਰੀਨ ਤੇ ਲੱਗ ਜਾਵੇਗੀ ਫੰਗਸ! ਯਕੀਨ ਨਹੀਂ ਆਉਂਦਾ ਤਾਂ ਕਰੋ ਟ੍ਰਾਈ

Exit mobile version