Apple WWDC 2023: Apple ਲਿਆਇਆ tvOS 17 ਅਤੇ WatchOS 17, ਟੀਵੀ ਤੋਂ ਵੀਡੀਓ ਕਾਲ ਹੋਰ ਜਿਆਦਾ ਸਮਾਰਟ ਹੋਵੇਗੀ ਵਾਚ
Apple WWDC 2023: ਇਸ ਤੋਂ ਇਲਾਵਾ, ਸਾਈਕਲ ਸਵਾਰ, ਮੈਟ੍ਰਿਕਸ ਅਤੇ ਵਰਕਆਉਟ ਵਿਊ ਵੀ ਦੇਖਣ ਨੂੰ ਮਿਲੇਗਾ, ਜਿਸ ਵਿੱਚ ਹੋਰ ਬਲੂਟੁੱਥ-ਇਨੇਬਲਡ ਬਾਈਕ ਸੈਂਸਰ ਨਾਲ ਕਨੈਕਟ ਹੋਣ 'ਤੇ ਜਿਆਦਾ ਇਨਫਾਰਮੇਸ਼ਨ ਕਲਾਈ ਤੇ ਹੀ ਦੇਖਣ ਨੂੰ ਮਿਲ ਜਾਵੇਗੀ।

Apple WWDC 2023: ਨਵਾਂ tvOS 17 ਯੂਜ਼ਰਸ ਦੇ ਬਿਹਤਰੀਨ ਅਨੁਭਵ ਲਈ ਕਈ ਫੀਚਰਸ ਲੈ ਕੇ ਆਉਂਦਾ ਹੈ। ਐਪਲ (Apple) ਯੂਜ਼ਰਸ ਨੂੰ ਫੇਸਟਾਈਮ ਐਪਲ ਟੀਵੀ ‘ਤੇ ਵੀਡੀਓ ਕਾਲ ਦਾ ਐਕਸਪੀਅਰੰਸ ਦੇਵੇਗਾ। ਇਸ ‘ਚ ਤੁਸੀਂ ਆਪਣੀ ਟੀਵੀ ਸਕ੍ਰੀਨ ਤੋਂ ਸਿੱਧੇ ਵੀਡੀਓ ਕਾਲ ਕਰ ਸਕੋਗੇ। ਇਸ ਤੋਂ ਇਲਾਵਾ, ਇੱਕ ਨਵਾਂ ਕੰਟਰੋਲ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜੋ ਯੂਜਰਸ ਨੂੰ ਟਾਈਮ, ਪ੍ਰੋਫਾਈਲ ਸਿਸਟਮ ਸਟੇਟਸ ਦੀ ਇੰਨਫੋਰਮੇਸ਼ਨ ਸ਼ੋਅ ਕਰਦਾ ਹੈ।
ਇਹ ਅਪਡੇਟ ਯੂਜਰਸ ਨੂੰ ਆਪਣੇ ਆਈਫੋਨ ਦੀ ਵਰਤੋਂ ਕਰਕੇ ਆਪਣੇ ਗੁਆਚੇ ਹੋਏ ਸਿਰੀ ਰਿਮੋਟ ਨੂੰ ਲੱਭਣ ਵਿੱਚ ਮਦਦ ਕਰੇਗਾ। ਯੂਜਰਸ ਆਪਣੇ ਆਈਫੋਨ ‘ਤੇ ਕੰਟਰੋਲ ਸੈਂਟਰ ਵਿੱਚ ਐਪਲ ਟੀਵੀ ਰਿਮੋਟ ਨੂੰ ਸਥਾਪਿਤ ਕਰਕੇ, ਆਪਣੇ ਸਿਰੀ ਰਿਮੋਟ ਦੀ ਬਜਾਏ ਆਨਸਕ੍ਰੀਨ ਸਰਕਲ ਰਾਹੀਂ ਟ੍ਰੈਕ ਕਰ ਸਕਦੇ ਹਨ।
WatchOS 10 ਹੈਲਥ, ਫਿਟਨੈੱਸ ਅਤੇ ਪਰਸਨਲਾਈਜੇਸ਼ਨ ‘ਤੇ ਜਿਆਦਾ ਫੋਕਸ ਕਰਦਾ ਹੈ। ਜਿਵੇਂ ਹੀ ਆਈਫੋਨ ‘ਤੇ ਵਿਜੇਟ ਦੇ ਕੰਮ ਕਰਦੇ ਹਨ, ਉਵੇਂ ਹੀ ਅਪਡੇਟ ਵਿੱਚ ਨਵੇਂ ਵਿਜੇਟਸ ਅਤੇ ਡਿਜ਼ਾਈਨ ਕੀਤੇ ਐਪ ਪੇਸ਼ ਕੀਤੇ ਗਏ ਹਨ, ਜੋ ਇੱਕ ਵਾਰ ਵਿੱਚ ਜਿਆਦਾ ਇਨਫੋਰਮੇਸ਼ਨ ਸ਼ੋਅ ਕਰਦੇ ਹਨ। ਐਪਲ ਵਾਚ ‘ਚ WatchOS 10 ‘ਚ ਦੋ ਨਵੇਂ ਵਾਚ ਫੇਸ ਦੇਖਣ ਨੂੰ ਮਿਲਣਗੇ।
watchOS 10 introduces new watch faces and redesigned apps #WWDC23 pic.twitter.com/6TPythE1wS
— Apple Hub (@theapplehub) June 5, 2023
ਹਾਈਕਰਸ ਨੂੰ ਇਸ ਨਾਲ ਨਵੇਂ ਲਾਭ ਮਿਲਣਗੇ, ਜਿਸ ਵਿੱਚ ਇੱਕ ਕੰਪਾਸ ਐਪ ਵੀ ਸ਼ਾਮਲ ਹੈ ਜੋ ਸੈਲ ਰਿਸੈਪਸ਼ਨ ਦੇ ਨਾਲ ਲਾਸਟ ਏਰੀਆ ਦਿਖਾ ਰਿਹਾ ਹੈ ਅਤੇ ਹਾਈਕਿੰਗ ਟ੍ਰੇਲਸ ਦੀ ਟੌਪੋਗ੍ਰਾਫੀ ਬਾਰੇ ਜਿਆਦਾ ਜਾਣਕਾਰੀ ਦਿਖਾਉਂਦਾ ਹੈ।
WatchOS 10: ਘੜੀ ਰੱਖੇਗੀ ਅੱਖਾਂ ਦਾ ਧਿਆਨ
ਇਸ ਤੋਂ ਇਲਾਵਾ, ਐਪਲ ਅੱਖਾਂ ਦੀ ਸਿਹਤ ਨੂੰ ਟਰੈਕ ਕਰਨ ਲਈ ਐਪਲ ਵਾਚ ਦੀ ਵਰਤੋਂ ਕਰ ਰਿਹਾ ਹੈ। ਐਪਲ ਇੱਕ ਨਵਾਂ ਹੈਲਥ ਮੈਜਰਮੈਂਟ ਪੇਸ਼ ਕਰ ਰਿਹਾ ਹੈ। WatchOS 10 ਵਿੱਚ ਘੜੀ ਦਾ ਅੰਬੀਨਟ ਲਾਈਟ ਸੈਂਸਰ ਹੁਣ ਦਿਨ ਦੀ ਰੌਸ਼ਨੀ ਵਿੱਚ ਬਿਤਾਏ ਸਮੇਂ ਨੂੰ ਮੈਜਰ ਕਰ ਸਕਦਾ ਹੈ। ਇਹ ਫੀਚਰ ਇਸ ਲਈ ਲਿਆਇਆ ਗਿਆ ਹੈ ਤਾਂ ਜੋ ਯੂਜ਼ਰਸ ਦੀਆਂ ਅੱਖਾਂ ਨੂੰ ਸੇਫ਼ ਰੱਖਿਆ ਜਾ ਸਕੇ ਅਤੇ ਫਿਊਚਰ ‘ਚ ਮਾਇਓਪਿਆ ਦਾ ਸ਼ਿਕਾਰ ਨਾ ਹੋਣਾ ਪਵੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ