AI ਨਾਲ ਲਿਖਿਆ ਕੰਟੈਂਟ ਹੁਣ ਨਹੀਂ ਲੁਕੇਗਾ! ਐਂਥਰੋਪਿਕ ਲਿਆਇਆ ਹਿਡਨ ਵਾਟਰਮਾਰਕ, ਇੰਝ ਹੋਵੇਗੀ ਪਛਾਣ

Updated On: 

18 Aug 2026 17:18 PM IST

Anthropic: ਐਂਥਰੋਪਿਕ ਨੇ ਕਲੌਡ ਦੇ ਟੈਕਸਟ ਲਈ ਨਵਾਂ ਹਿਡਨ ਵਾਟਰਮਾਰਕਿੰਗ ਸਿਸਟਮ ਲਾਂਚ ਕੀਤਾ ਹੈ। ਇਹ ਸਿਸਟਮ ਸ਼ਬਦਾਂ ਦੀ ਚੋਣ ਦੇ ਪੈਟਰਨ ਰਾਹੀਂ AI ਕੰਟੈਂਟ ਦੀ ਪਛਾਣ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਜਵਾਬਾਂ ਦੀ ਗੁਣਵੱਤਾ 'ਤੇ ਕੋਈ ਅਸਰ ਨਹੀਂ ਪਵੇਗਾ।

AI ਨਾਲ ਲਿਖਿਆ ਕੰਟੈਂਟ ਹੁਣ ਨਹੀਂ ਲੁਕੇਗਾ! ਐਂਥਰੋਪਿਕ ਲਿਆਇਆ ਹਿਡਨ ਵਾਟਰਮਾਰਕ, ਇੰਝ ਹੋਵੇਗੀ ਪਛਾਣ

AI ਕੰਟੈਂਟ ਦੀ ਹੋਵੇਗੀ ਪਛਾਣ, ਐਂਥ੍ਰੋਪਿਕ ਲਿਆਇਆ ਹਿਡਨ ਵਾਟਰਮਾਰਕ

ਐਂਥ੍ਰੋਪਿਕ ਆਪਣੇ AI ਮਾਡਲ ਕਲੌਡ ਨਾਲ ਤਿਆਰ ਕੀਤੇ ਗਏ ਟੈਕਸਟ ਦੀ ਪਛਾਣ ਲਈ ਹਿਡਨ ਵਾਟਰਮਾਰਕਿੰਗ ਸਿਸਟਮ ਲਿਆ ਰਹੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਲੌਡ ਮਾਡਲ ਦੀ ਵਰਤੋਂ ਕਰਕੇ ਕੋਈ ਕੰਟੈਂਟ ਲਿਖਿਆ ਜਾਂਦਾ ਹੈ ਅਤੇ ਉਸ ਵਿੱਚ ਕੋਈ ਐਡਿਟਿੰਗ ਨਹੀਂ ਕੀਤੀ ਜਾਂਦੀ, ਤਾਂ ਇਸ ਸਿਸਟਮ ਦੀ ਮਦਦ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਇਹ ਕੰਟੈਂਟ ਕਲੌਡ ਏਆਈ ਮਾਡਲ ਨਾਲ ਤਿਆਰ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵਾਟਰਮਾਰਕ ਟੈਕਸਟ ਵਿੱਚ ਕੋਈ ਵੱਖਰਾ ਅੱਖਰ, ਨਿਸ਼ਾਨ ਜਾਂ ਦਿਖਾਈ ਦੇਣ ਵਾਲਾ ਬਦਲਾਅ ਨਹੀਂ ਕਰੇਗਾ। ਇਸ ਦੀ ਬਜਾਏ ਕਲੌਡ ਸ਼ਬਦਾਂ ਦੀ ਚੋਣ ਕਰਦੇ ਸਮੇਂ ਇੱਕ ਖ਼ਾਸ ਪੈਟਰਨ ਬਣਾਏਗਾ, ਜਿਸ ਨੂੰ ਡਿਟੈਕਸ਼ਨ ਸਿਸਟਮ ਪਛਾਣ ਸਕੇਗਾ। ਕੰਪਨੀ ਮੁਤਾਬਕ, ਇਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕਿਸੇ ਟੈਕਸਟ ਨੂੰ ਤਿਆਰ ਕਰਨ ਵਿੱਚ ਕਲੌਡ ਦੀ ਭੂਮਿਕਾ ਰਹੀ ਹੈ ਜਾਂ ਨਹੀਂ।

ਸ਼ਬਦਾਂ ਦੀ ਚੋਣ ਨਾਲ ਬਣੇਗਾ ਹਿਡਨ ਵਾਟਰਮਾਰਕ

ਐਂਥ੍ਰੋਪਿਕ ਮੁਤਾਬਕ, ਜਦੋਂ ਕਲੌਡ ਦੋ ਜਾਂ ਇਸ ਤੋਂ ਵੱਧ ਇੱਕੋ ਜਿਹੇ ਢੁਕਵੇਂ ਸ਼ਬਦਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਦਾ ਹੈ, ਤਾਂ ਸਿਸਟਮ ਉਸ ਦੇ ਪਿੱਛੇ ਮੌਜੂਦ ਰੈਂਡਮਨੈੱਸ ਦੇ ਸਰੋਤ ਨੂੰ ਬਦਲ ਦੇਵੇਗਾ। ਇਸ ਨਾਲ ਪੂਰੇ ਟੈਕਸਟ ਵਿੱਚ ਇੱਕ ਖ਼ਾਸ ਪੈਟਰਨ ਬਣ ਸਕਦਾ ਹੈ, ਜਿਸ ਨੂੰ ਡਿਟੈਕਸ਼ਨ ਸਿਸਟਮ ਇੱਕ ਸਪੈਸ਼ਲ ਕੀ (Key) ਦੀ ਮਦਦ ਨਾਲ ਪਛਾਣ ਸਕੇਗਾ। ਇਸ ਵਿੱਚ ਕਲੌਡ ਨੂੰ ਅਜੀਬ ਜਾਂ ਅਸਧਾਰਨ ਸ਼ਬਦਾਂ ਦੀ ਵਰਤੋਂ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਐਂਥ੍ਰੋਪਿਕ ਨੇ ਇਸ ਲਈ ਗੂਗਲ ਡੀਪਮਾਈਂਡ ਵੱਲੋਂ 2024 ਵਿੱਚ ਪ੍ਰਕਾਸ਼ਿਤ ਸਿੰਥਆਈਡੀ-ਟੈਕਸਟ ਤਕਨਾਲੋਜੀ ਦੇ ਇੱਕ ਵਰਜਨ ਦੀ ਵਰਤੋਂ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਅੰਦਰੂਨੀ ਟੈਸਟਿੰਗ ਵਿੱਚ ਕੰਟੈਂਟ, ਰਚਨਾਤਮਕਤਾ ਅਤੇ ਪੜ੍ਹਨ ਦੀ ਸਮਰੱਥਾ ‘ਤੇ ਕੋਈ ਅਸਰ ਨਹੀਂ ਪਾਇਆ ਗਿਆ।

ਹਰ AI ਟੈਕਸਟ ਦੀ ਪੂਰੀ ਪਛਾਣ ਨਹੀਂ ਹੋਵੇਗੀ

ਇਹ ਵਾਟਰਮਾਰਕ ਇਹ ਦੱਸਣ ਲਈ ਤਿਆਰ ਕੀਤਾ ਗਿਆ ਹੈ ਕਿ ਕਿਸੇ ਟੈਕਸਟ ਵਿੱਚ ਕਲੌਡ ਦੀ ਵਰਤੋਂ ਹੋਣ ਦੀ ਕਿੰਨੀ ਸੰਭਾਵਨਾ ਹੈ, ਪਰ ਇਸ ਨਾਲ ਟੈਕਸਟ ਦੇ ਪੂਰੇ ਸਰੋਤ ਦੀ ਪੁਸ਼ਟੀ ਨਹੀਂ ਹੋ ਸਕੇਗੀ। ਇਹ ਯੂਜ਼ਰ ਦੀ ਪਛਾਣ, ਉਸ ਦੀ ਸੰਸਥਾ ਜਾਂ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਦੱਸੇਗਾ। ਇਸ ਤੋਂ ਇਹ ਵੀ ਪਤਾ ਨਹੀਂ ਲੱਗ ਸਕੇਗਾ ਕਿ ਟੈਕਸਟ ਕਿਸੇ ਹੋਰ AI ਮਾਡਲ ਨੇ ਤਿਆਰ ਕੀਤਾ ਹੈ ਜਾਂ ਨਹੀਂ। ਛੋਟੇ ਟੈਕਸਟ ਵਿੱਚ ਇਸ ਦੀ ਪਛਾਣ ਘੱਟ ਭਰੋਸੇਮੰਦ ਹੋ ਸਕਦੀ ਹੈ, ਕਿਉਂਕਿ ਸਿਸਟਮ ਕੋਲ ਸ਼ਬਦਾਂ ਦੀ ਚੋਣ ਦੇ ਪੈਟਰਨ ਦਾ ਵਿਸ਼ਲੇਸ਼ਣ ਕਰਨ ਲਈ ਘੱਟ ਸਮੱਗਰੀ ਹੁੰਦੀ ਹੈ। ਤੱਥਾਂ ‘ਤੇ ਆਧਾਰਿਤ ਲਿਖਤ, ਪ੍ਰੂਫਰੀਡਿੰਗ ਅਤੇ ਕੋਡ ਵਿੱਚ ਵੀ ਵਾਟਰਮਾਰਕ ਕਮਜ਼ੋਰ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਵਿੱਚ ਸ਼ਬਦਾਂ ਨੂੰ ਬਦਲਣ ਦੀ ਗੁੰਜਾਇਸ਼ ਘੱਟ ਹੁੰਦੀ ਹੈ।

ਪੂਰੀ ਤਰ੍ਹਾਂ ਰੀ-ਰਾਈਟ ਕਰਨ ਨਾਲ ਹਟ ਜਾਵੇਗਾ

ਐਂਥ੍ਰੋਪਿਕ ਦਾ ਕਹਿਣਾ ਹੈ ਕਿ ਹਲਕੀ ਐਡਿਟਿੰਗ ਤੋਂ ਬਾਅਦ ਵੀ ਵਾਟਰਮਾਰਕ ਮੌਜੂਦ ਰਹਿ ਸਕਦਾ ਹੈ, ਪਰ ਪੂਰੇ ਟੈਕਸਟ ਨੂੰ ਦੁਬਾਰਾ ਲਿਖਣ ਨਾਲ ਇਸ ਨੂੰ ਹਟਾਇਆ ਜਾ ਸਕਦਾ ਹੈ। ਕਲੌਡ ਰਾਹੀਂ ਕੀਤੇ ਗਏ ਅਨੁਵਾਦਾਂ ਵਿੱਚ ਵੀ ਇਹ ਵਾਟਰਮਾਰਕ ਮੌਜੂਦ ਰਹੇਗਾ, ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ ਸ਼ਬਦਾਂ ਦੀ ਚੋਣ ਕਲੌਡ ਹੀ ਕਰਦਾ ਹੈ। ਕੰਪਨੀ ਇਸ ਨੂੰ ਰਵਾਇਤੀ ਏਆਈ ਡਿਟੈਕਸ਼ਨ ਟੂਲ ਤੋਂ ਵੱਖ ਦੱਸਦੀ ਹੈ। ਆਮ ਡਿਟੈਕਟਰ ਲਿਖਣ ਦੀ ਸ਼ੈਲੀ ਅਤੇ ਪੈਟਰਨ ਨੂੰ ਦੇਖਦੇ ਹਨ, ਜਦਕਿ ਇਹ ਤਕਨੀਕ ਕਿਸੇ ਖਾਸ ਮਾਡਲ ਨਾਲ ਜੁੜੇ ਵਾਟਰਮਾਰਕ ਦੀ ਪਛਾਣ ਕਰੇਗੀ। ਐਂਥ੍ਰੋਪਿਕ ਇੱਕ ਡਿਟੈਕਸ਼ਨ ਏਪੀਆਈ ਵੀ ਤਿਆਰ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰ ਅਤੇ ਥਰਡ-ਪਾਰਟੀ ਟੈਕਸਟ ਵਿੱਚ ਇਸ ਵਾਟਰਮਾਰਕ ਦੀ ਜਾਂਚ ਕਰ ਸਕਣਗੇ।

ਇਮੇਜ ਫਾਈਲਾਂ ਵਿੱਚ ਵੀ C2PA ਕ੍ਰੈਡੈਂਸ਼ੀਅਲਜ਼ ਦੀ ਵਰਤੋਂ

ਟੈਕਸਟ ਤੋਂ ਇਲਾਵਾ, ਐਂਥ੍ਰੋਪਿਕ ਕਲੌਡ ਵੱਲੋਂ ਬਣਾਈਆਂ ਜਾਂ ਪ੍ਰੋਸੈਸ ਕੀਤੀਆਂ ਗਈਆਂ ਸਪੋਰਟਡ ਫਾਈਲਾਂ ਲਈ C2PA ਕੰਟੈਂਟ ਕ੍ਰੈਡੈਂਸ਼ੀਅਲਜ਼ ਦੀ ਵੀ ਵਰਤੋਂ ਕਰੇਗਾ। ਇਸ ਵਿੱਚ PNG, JPG ਅਤੇ SVG ਵਰਗੀਆਂ ਫਾਈਲਾਂ ਸ਼ਾਮਲ ਹਨ। ਕ੍ਰਿਪਟੋਗ੍ਰਾਫਿਕ ਤਰੀਕੇ ਨਾਲ ਸਾਈਨ ਕੀਤਾ ਗਿਆ ਮੈਟਾਡੇਟਾ ਇਹ ਦੱਸੇਗਾ ਕਿ ਫਾਈਲ ਵਿੱਚ ਕਲੌਡ ਦੀ ਭੂਮਿਕਾ ਰਹੀ ਹੈ, ਪਰ ਇਸ ਵਿੱਚ ਯੂਜ਼ਰ ਦੀ ਨਿੱਜੀ ਜਾਣਕਾਰੀ ਨਹੀਂ ਦਿਖਾਈ ਜਾਵੇਗੀ। C2PA ਇੱਕ ਓਪਨ ਸਟੈਂਡਰਡ ਹੈ, ਜਿਸ ਦੀ ਵਰਤੋਂ ਪਹਿਲਾਂ ਤੋਂ ਹੀ ਕੈਮਰਾ ਨਿਰਮਾਤਾ ਅਤੇ ਇਮੇਜ ਐਡਿਟਿੰਗ ਸਾਫਟਵੇਅਰ ਕਰਦੇ ਹਨ।

ਯੂਰਪੀ ਸੰਘ ਦੇ AI ਐਕਟ ਕਾਰਨ ਦੁਨੀਆ ਭਰ ਵਿੱਚ ਲਾਗੂ ਹੋਵੇਗਾ ਸਿਸਟਮ

ਐਂਥ੍ਰੋਪਿਕ ਇਸ ਵਾਟਰਮਾਰਕਿੰਗ ਸਿਸਟਮ ਨੂੰ ਦੁਨੀਆ ਭਰ ਵਿੱਚ ਲਾਗੂ ਕਰ ਰਿਹਾ ਹੈ, ਕਿਉਂਕਿ ਕੰਪਨੀ ਕੋਲ ਫਿਲਹਾਲ ਇਸ ਨੂੰ ਵੱਖ-ਵੱਖ ਖੇਤਰਾਂ ਤੱਕ ਸੀਮਿਤ ਕਰਨ ਦਾ ਕੋਈ ਭਰੋਸੇਮੰਦ ਤਰੀਕਾ ਨਹੀਂ ਹੈ। ਇਹ ਕਦਮ ਯੂਰਪੀ ਸੰਘ ਦੇ AI ਐਕਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਚੁੱਕਿਆ ਗਿਆ ਹੈ। ਐਂਥ੍ਰੋਪਿਕ ਨੇ ਜੁਲਾਈ 2026 ਵਿੱਚ AI ਨਾਲ ਤਿਆਰ ਕੀਤੇ ਕੰਟੈਂਟ ਦੀ ਪਾਰਦਰਸ਼ਤਾ ਨਾਲ ਜੁੜੇ ਯੂਰਪੀ ਸੰਘ ਦੇ ਕੋਡ ਆਫ਼ ਪ੍ਰੈਕਟਿਸ ‘ਤੇ ਦਸਤਖ਼ਤ ਕੀਤੇ ਸਨ। ਇਸ ਵਿੱਚ ਕਈ ਵੱਡੀਆਂ AI ਕੰਪਨੀਆਂ ਦੇ ਨਾਲ ਲਗਭਗ 190 ਹੋਰ ਹਸਤਾਖਰਕਰਤਾ ਵੀ ਸ਼ਾਮਲ ਸਨ। ਐਂਥ੍ਰੋਪਿਕ 2 ਅਗਸਤ 2026 ਤੋਂ ਪਹਿਲਾਂ ਲਾਂਚ ਕੀਤੇ ਗਏ ਮਾਡਲਾਂ ਵਿੱਚ ਵੀ ਆਉਣ ਵਾਲੇ ਮਹੀਨਿਆਂ ਵਿੱਚ ਵਾਟਰਮਾਰਕ ਜੋੜਨ ‘ਤੇ ਕੰਮ ਕਰ ਰਿਹਾ ਹੈ।

Source:TV9Hindi.com

Loading...
Unable to load recommendations.
Follow Us