ਹਾਦਸੇ ‘ਚ ਔਰਤ ਨੇ ਗੁਆਇਆ ਹੱਥ, ਫਿਰ AI ਨੇ ਬਦਲੀ ਜ਼ਿੰਦਗੀ
ਕੀ ਤੁਸੀਂ ਕਦੇ ਕਿਸੇ ਮਨੁੱਖ ਨਾਲ ਜੁੜੇ ਰੋਬੋਟਿਕ ਹੱਥ ਦੇਖੇ ਹਨ? ਤੁਸੀਂ ਵੀ ਕਹੋਗੇ ਕਿ ਇਹ ਸੰਭਵ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਵਿਗਿਆਨੀਆਂ ਨੇ ਇਸ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਵਿਗਿਆਨੀਆਂ ਨੇ AI ਸਾਫਟਵੇਅਰ ਦੁਆਰਾ ਗਾਈਡ ਹੋਣ ਵਾਲਾ ਇੱਕ ਬਾਇਓਨਿਕ ਹੈਂਡ ਤਿਆਰ ਕੀਤਾ ਹੈ ਇਸ ਨੂੰ ਔਰਤ ਦੀਆਂ ਨਸਾਂ, ਹੱਡੀਆਂ ਅਤੇ ਮਾਸਪੇਸ਼ੀਆਂ ਨਾਲ ਜੋੜਿਆ ਗਿਆ ਹੈ।
ਮੌਜੂਦਾ ਦੌਰ ‘ਚ ਟੈਕਨਾਲੋਜੀ ਬਹੁਤ ਉੱਨਤ ਹੋ ਗਈ ਹੈ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਗਿਆਨੀਆਂ ਨੇ ਇੱਕ ਆਫਟੀਫਿਸ਼ਿਅਲ ਇੰਟੈਲੀਜੈਂਸ(AI) ਦੀ ਸਹਾਇਤਾ ਨਾਲ ਬਾਇਓਨਿਕ ਹੱਥ ਤਿਆਰ ਕੀਤਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਬੋਟਿਕ ਹੱਥ ਵਰਗਾ ਦਿਖਾਈ ਦੇਣ ਵਾਲਾ ਬਾਇਓਨਿਕ ਹੱਥ ਕਦੇ ਮਨੁੱਖੀ ਸਰੀਰ ਵਿੱਚ ਲਗਾਇਆ ਜਾ ਸਕਦਾ ਹੈ? ਨਹੀਂ ਨਹੀਂ ਪਰ ਹੁਣ ਇਸ ਅਸੰਭਵ ਚੀਜ਼ ਨੂੰ ਵੀ ਵਿਗਿਆਨੀਆਂ ਨੇ ਸੰਭਵ ਕਰ ਦਿੱਤਾ ਹੈ।
ਵਿਗਿਆਨੀਆਂ ਨੇ ਇੱਕ ਅਜਿਹਾ ਬਾਇਓਨਿਕ ਹੱਥ ਤਿਆਰ ਕੀਤਾ ਹੈ ਜਿਸ ਨੂੰ ਮਨੁੱਖੀ ਸਰੀਰ ਨਾਲ ਲਗਾਇਆ ਜਾ ਸਕਦਾ ਹੈ। ਇਹ ਹੱਥ ਕੋਈ ਆਮ ਹੱਥ ਨਹੀਂ ਹੈ ਪਰ ਇਸ ਹੱਥ ਦੇ ਪਿੱਛੇ ਦੀ ਤਕਨੀਕ ਵਾਕਈ ਸ਼ਲਾਘਾਯੋਗ ਹੈ। ਆਖ਼ਰਕਾਰ, ਵਿਗਿਆਨੀਆਂ ਨੇ ਇਹ ਬਾਇਓਨਿਕ ਹੱਥ ਕਿਸ ਲਈ ਤਿਆਰ ਕੀਤਾ ਅਤੇ ਇਹ ਹੱਥ ਸਰੀਰ ਨਾਲ ਕਿਵੇਂ ਜੁੜਿਆ ਹੋਇਆ ਹੈ?
ਕੀ ਸੀ ਮਾਮਲਾ?
ਇੱਕ ਸਵੀਡਿਸ਼ ਔਰਤ ਨੇ 20 ਸਾਲ ਪਹਿਲਾਂ ਖੇਤੀ ਕਰਦੇ ਸਮੇਂ ਇੱਕ ਹਾਦਸੇ ਵਿੱਚ ਆਪਣਾ ਸੱਜਾ ਹੱਥ ਗੁਆ ਦਿੱਤਾ ਸੀ। ਸਾਇੰਸ ਰੋਬੋਟਿਕਸ ਜਰਨਲ ਵਿੱਚ ਦੱਸਿਆ ਗਿਆ ਹੈ ਕਿ ਸਵੀਡਿਸ਼, ਆਸਟ੍ਰੇਲੀਅਨ, ਇਟਾਲੀਅਨ ਅਤੇ ਅਮਰੀਕੀ ਵਿਗਿਆਨਕਾਂ ਦੀ ਟੀਮ ਨੇ ਇੱਕ ਔਰਤ ਲਈ ਬਾਇਓਨਿਕ ਹੱਥ ਤਿਆਰ ਕੀਤਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਟੈਕਨਾਲੋਜੀ ਦੇ ਪਿੱਛੇ ਵਿਗਿਆਨ ਅਸਲ ਵਿੱਚ ਬਹੁਤ ਹੁਸ਼ਿਆਰ ਹੈ। ਇਹ ਮੰਨਣਾ ਪਵੇਗਾ ਕਿ ਇਹ ਤਕਨੀਕ ਵਾਕਈ ਸ਼ਲਾਘਾਯੋਗ ਹੈ। ਇਹ ਨਕਲੀ ਅੰਗ 2017 ਵਿੱਚ ਇਸ ਔਰਤ ਦੀਆਂ ਨਸਾਂ, ਹੱਡੀਆਂ ਅਤੇ ਮਾਸਪੇਸ਼ੀਆਂ ਨਾਲ ਜੁੜਿਆ ਹੋਇਆ ਸੀ। ਬਾਇਓਨਿਕ ਹੱਥ ਮਿਲਣ ਤੋਂ ਬਾਅਦ ਇਸ ਔਰਤ ਦਾ ਕਹਿਣਾ ਹੈ ਕਿ ਕਾਫੀ ਸੁਧਾਰ ਹੋਇਆ ਹੈ ਅਤੇ ਦਰਦ ਵੀ ਪਹਿਲਾਂ ਨਾਲੋਂ ਘੱਟ ਹੈ।
ਛੂਹਣ ਤੋਂ ਪਹਿਲਾਂ ਕਿਵੇਂ ਹੋਇਆ ਮਹਿਸੂਸ ?
ਇਸ ਸਵੀਡਿਸ਼ ਔਰਤ ਨੇ ਦੱਸਿਆ ਕਿ ਬਾਇਓਨਿਕ ਹੱਥ ਮਿਲਣ ਤੋਂ ਪਹਿਲਾਂ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਉਸ ਦਾ ਹੱਥ ਮੀਟ ਗ੍ਰਾਈਂਡਰ ਵਿੱਚ ਹੋਵੇ। ਬਾਇਓਨਿਕ ਹੱਥ ਤੋਂ ਪਹਿਲਾਂ ਇੱਕ ਪ੍ਰੋਸਥੈਟਿਕ ਯੰਤਰ ਲਗਾਇਆ ਗਿਆ ਸੀ, ਪਰ ਇਹ ਯੰਤਰ ਅਸੁਵਿਧਾਜਨਕ ਸੀ। ਪਰ ਵਿਗਿਆਨਿਕਾਂ ਦੁਆਰਾ ਤਿਆਰ ਕੀਤੇ ਗਏ ਬਾਇਓਨਿਕ ਹੱਥ ਤੋਂ ਬਾਅਦ ਸਭ ਕੁਝ ਬਦਲ ਗਿਆ।
ਇਹ ਵੀ ਪੜ੍ਹੋ
ਪ੍ਰੋਸਥੈਟਿਕ ਯੰਤਰਾਂ ਦੀ ਸਮੱਸਿਆਵਾਂ
ਸਟੱਡੀ ਲੀਡਰ ਮੈਕਸ ਔਰਟੀਜ਼ ਕੈਟਲਨ (ਸਵੀਡਨ ਸਥਿਤ ਸੈਂਟਰ ਫਾਰ ਬਾਇਓਨਿਕਸ ਐਂਡ ਪੇਨ ਰਿਸਰਚ ਦੇ ਡਾਇਰੈਕਟਰ) ਦਾ ਕਹਿਣਾ ਹੈ ਕਿ ਪ੍ਰੋਸਥੈਟਿਕ ਯੰਤਰਾਂ ਦੀ ਸਭ ਤੋਂ ਵੱਡੀ ਸਮੱਸਿਆ ਖਰਾਬ ਕੰਟਰੋਲ ਹੈ। ਇਹ ਯੰਤਰ ਕਾਫ਼ੀ ਅਸੁਵਿਧਾਜਨਕ ਹੁੰਦੇ ਹਨ ਅਤੇ ਲਗਾਏ ਜਾਣ ‘ਤੇ ਮਰੀਜ਼ ਦੇ ਦਰਦ ਦਾ ਕਾਰਨ ਬਣਦੇ ਹਨ। ਇਹ ਯੰਤਰ ਆਮ ਤੌਰ ‘ਤੇ ਇੱਕ ਸਾਕਟ ਰਾਹੀਂ ਅੰਗ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਗਿਆਨੀਆਂ ਨੇ ਨਵਾਂ ਰੋਬੋਟਿਕ ਹੱਥ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਸੀ।
ਕਿਸਨੇ ਬਣਾਇਆ ਬਾਇਓਨਿਕ ਹੱਥ?
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਬਾਇਓਨਿਕ ਹੱਥ ਨੂੰ ਇਤਾਲਵੀ ਰੋਬੋਟਿਕਸ ਕੰਪਨੀ ਪ੍ਰੈਂਸਿਲਿਆ ਨੇ ਤਿਆਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡਿਵਾਈਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਲਗਾਉਣ ਤੋਂ ਬਾਅਦ ਮਰੀਜ਼ ਰੋਜ਼ਾਨਾ ਦੇ 80 ਫੀਸਦ ਕੰਮ ਆਸਾਨੀ ਨਾਲ ਕਰ ਸਕਣਗੇ।
Ortiz-Catalan ਨੇ ਇਸ ਬਾਇਓਨਿਕ ਹੱਥ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਸ ਡਿਵਾਈਸ ਨੂੰ ਓਸੀਓ (bone) ਇੰਟੈਗਰੇਟਿਡ ਇਮਪਲਾਂਟ ਰਾਹੀਂ ਜੋੜਿਆ ਗਿਆ ਹੈ। ਇਹ ਇਮਪਲਾਂਟ ਨਸਾਂ ਅਤੇ ਮਾਸਪੇਸ਼ੀਆਂ ਵਿੱਚ ਲਗਾਏ ਗਏ ਪ੍ਰੋਸਥੇਸਿਸ ਅਤੇ ਇਲੈਕਟ੍ਰੋਡ ਦੇ ਵਿੱਚਕਾਰ ਇੱਕ ਗੇਟਵੇ ਵਜੋਂ ਕੰਮ ਕਰਦਾ ਹੈ।
ਇਲੈਕਟ੍ਰੋਡ ਨਰਵ ਨਿਯੰਤਰਣ ਜਾਣਕਾਰੀ ਇਕੱਠੀ ਕਰਨ ਦਾ ਕੰਮ ਕਰਦਾ ਹੈ। ਜਿਸ ਤੋਂ ਬਾਅਦ ਇਹ ਜਾਣਕਾਰੀ ਕੰਪਿਊਟਰ ਨੂੰ ਸੰਚਾਰਿਤ ਕੀਤੀ ਜਾਂਦੀ ਹੈ ਜੋ AI ਸੌਫਟਵੇਅਰ ਦੀ ਵਰਤੋਂ ਕਰਦੇ ਹੋਏ ਹੱਥ ਦੀ ਅਗਵਾਈ ਕਰਦਾ ਹੈ।