ਯੁਵਰਾਜ ਸਿੰਘ ਹਨ ਇਨ੍ਹਾਂ 6 ਖਿਡਾਰੀਆਂ ਦੇ “ਗੁਰੂ”, ਸਾਰੇ ਦੇ ਸਾਰੇ ਮਚਾ ਰਹੇ ਹਨ ਤੂਫਾਨ
Yuvraj Singh: ਯੁਵਰਾਜ ਸਿੰਘ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਕਈ ਸਾਲ ਬਾਅਦ ਵੀ, ਭਾਰਤੀ ਕ੍ਰਿਕਟ ਦੀ ਸਭ ਤੋਂ ਮਜ਼ਬੂਤ ਨੀਂਹ ਤਿਆਰ ਕਰ ਰਹੇ ਹਨ। ਯੁਵੀ ਭਾਰਤੀ ਬੱਲੇਬਾਜ਼ਾਂ ਨੂੰ ਤਰਾਸ਼ਨ ਦਾ ਕੰਮ ਬਖੂਬੀ ਕਰ ਰਹੇ ਹਨ।
ਕ੍ਰਿਕਟਰ ਯੁਵਰਾਜ ਸਿੰਘ ਦੀ ਤਸਵੀਰ (Pic Credit: AFP)
Yuvraj Singh: 2011 ਵਰਲਡ ਕੱਪ ਦੀ ਜਿੱਤ ਦੇ ਨਾਇਕ ਰਹੇ ਸਾਬਕਾ ਭਾਰਤੀ ਮਹਾਨ ਖਿਡਾਰੀ ਯੁਵਰਾਜ ਸਿੰਘ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਹਾਲ ਹੀ ਵਿੱਚ, ਯੂਏਈ ਦੇ ਖਿਲਾਫ ਰਿਕਾਰਡ-ਤੋੜ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ, ਨੌਜਵਾਨ ਸਨਸਨੀ ਵੈਭਵ ਸੂਰਿਆਵੰਸ਼ੀ ਨੇ ਯੁਵਰਾਜ ਸਿੰਘ ਨੂੰ ਆਪਣੀ ਇਤਿਹਾਸਕ ਪਾਰੀ ਦਾ ਸਿਹਰਾ ਦਿੱਤਾ। ਵੈਭਵ ਨੇ ਖੁਲਾਸਾ ਕੀਤਾ ਕਿ ਮੈਚ ਤੋਂ ਪਹਿਲਾਂ, ਉਨ੍ਹਾਂ ਨੇ ਯੁਵੀ ਨਾਲ ਫੋਨ ‘ਤੇ 30 ਮਿੰਟ ਗੱਲ ਕੀਤੀ, ਜਿਸ ਦੌਰਾਨ ਯੁਵਰਾਜ ਨੇ ਉਨ੍ਹਾਂ ਨੂੰ ਬੱਲੇਬਾਜ਼ੀ ‘ਤੇ ਸਲਾਹ ਦਿੱਤੀ। ਹਾਲਾਂਕਿ, ਵੈਭਵ ਸੂਰਿਆਵੰਸ਼ੀ ਇਕਲੌਤੇ ਖਿਡਾਰੀ ਨਹੀਂ ਹਨ, ਜਿਨ੍ਹਾਂ ਨੂੰ ਯੁਵਰਾਜ ਸਿੰਘ ਨੇ ਤਰਾਸ਼ਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਯੁਵੀ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਭਰੋਸੇਮੰਦ ਮੈਂਟੋਰ ਬਣ ਕੇ ਉਭਰੇ ਹਨ।
ਯੁਵਰਾਜ ਨੇ ਇਨ੍ਹਾਂ ਭਾਰਤੀ ਸਿਤਾਰਿਆਂ ਦੀ ਬੱਲੇਬਾਜ਼ੀ ਨੂੰ ਇੱਕ ਨਵੀਂ ਧਾਰ ਦਿੱਤੀ।
ਸ਼ੁਭਮਨ ਗਿੱਲ – ਭਾਰਤ ਦੇ ਮੌਜੂਦਾ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਦੀ ਸਫਲਤਾ ਵਿੱਚ ਯੁਵਰਾਜ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਪਣੇ ਕਰੀਅਰ ਦੇ ਸ਼ੁਰੂ ਵਿੱਚ, ਯੁਵਰਾਜ ਨੇ ਗਿੱਲ ਨੂੰ ਨਾ ਸਿਰਫ਼ ਬੱਲੇਬਾਜ਼ੀ ਦੀਆਂ ਬਾਰੀਕੀਆਂ ਸਿਖਾਈਆਂ, ਸਗੋਂ ਵੱਡੇ ਲੇਵਲ ‘ਤੇ ਖੇਡਣ ਲਈ ਮਾਨਸਿਕ ਤੌਰ ‘ਤੇ ਵੀ ਤਿਆਰ ਕੀਤਾ। ਅੱਜ, ਗਿੱਲ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ੁਭਮਨ ਗਿੱਲ ਆਪਣੀ ਸਫਲਤਾ ਦਾ ਸਿਹਰਾ ਵਾਰ-ਵਾਰ ਯੁਵਰਾਜ ਸਿੰਘ ਨੂੰ ਦੇ ਚੁੱਕੇ ਹਨ।
ਅਭਿਸ਼ੇਕ ਸ਼ਰਮਾ – ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਗੇਂਦਬਾਜ਼ਾਂ ਵਿੱਚ ਡਰ ਪੈਦਾ ਕਰਨ ਵਾਲੇ ਓਪਨਰ ਅਭਿਸ਼ੇਕ ਸ਼ਰਮਾ ਨੇ ਭਾਰਤੀ ਟੀਮ ਲਈ ਡੈਬਿਊ ਕਰਨ ਤੋਂ ਪਹਿਲਾਂ ਲਗਭਗ ਚਾਰ ਸਾਲ ਯੁਵਰਾਜ ਸਿੰਘ ਦੀ ਨਿਗਰਾਨੀ ਹੇਠ ਸਖ਼ਤ ਮਿਹਨਤ ਕੀਤੀ। ਯੁਵਰਾਜ ਨੇ ਅਭਿਸ਼ੇਕ ਦੀ ਸ਼ਾਟ ਸਿਲੈਕਸ਼ਨ ਅਤੇ ਪਾਵਰ-ਹਿਟਿੰਗ ਨੂੰ ਇੱਕ ਨਵੇਂ ਲੇਵਲ ‘ਤੇ ਪਹੁੰਚਾਇਆ। ਉਹ ਵਰਤਮਾਨ ਵਿੱਚ ਟੀ-20 ਫਾਰਮੈਟ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ।
ਸੰਜੂ ਸੈਮਸਨ – ਆਪਣੇ ਕਰੀਅਰ ਦੇ ਸਭ ਤੋਂ ਮੁਸ਼ਕਲ ਪੜਾਅ ਦੌਰਾਨ, ਸੰਜੂ ਸੈਮਸਨ ਨੇ ਮਾਰਗਦਰਸ਼ਨ ਅਤੇ ਆਤਮਵਿਸ਼ਵਾਸ ਹਾਸਿਲ ਕਰਨ ਲਈ ਯੁਵਰਾਜ ਸਿੰਘ ਦੀ ਸ਼ਰਨ ਲਈ ਸੀ। ਸੰਜੂ ਸੈਮਸਨ 2026 ਟੀ-20 ਵਿਸ਼ਵ ਕੱਪ ਦੌਰਾਨ ਮਾੜੇ ਫਾਰਮ ਨਾਲ ਜੂਝ ਰਹੇ ਸਨ। ਯੁਵਰਾਜ ਦੀ ਸਲਾਹ ਨੇ ਸੰਜੂ ਨੂੰ ਆਪਣੇ ਖੇਡ ਤੇ ਭਰੋਸਾ ਰੱਖਣ ਅਤੇ ਨਿਰੰਤਰਤਾ ਲਿਆਉਣ ਵਿੱਚ ਮਦਦ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਯੁਵਰਾਜ ਨਾਲ ਗੱਲ ਕੀਤੀ ਸੀ ਅਤੇ ਇੱਕ ਤੋਂ ਬਾਅਦ ਇੱਕ ਕਈ ਮੈਚ ਜੇਤੂ ਪਾਰੀਆਂ ਖੇਡੀਆਂ ਸਨ।
ਰਿਸ਼ਭ ਪੰਤ – ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਵੀ 2026 ਦੇ ਆਈਪੀਐਲ ਤੋਂ ਪਹਿਲਾਂ ਆਪਣੀ ਬੱਲੇਬਾਜ਼ੀ ਨੂੰ ਤੇਜ਼ ਕਰਨ ਲਈ ਯੁਵਰਾਜ ਸਿੰਘ ਦੀ ਮਦਦ ਲਈ ਸੀ। ਬਾਅਦ ਵਿੱਚ ਉਨ੍ਹਾਂ ਨੇ ਆਈਪੀਐਲ ਤੋਂ ਬਾਅਦ ਵੀ ਆਪਣੀ ਬੱਲੇਬਾਜ਼ੀ ‘ਤੇ ਉਨ੍ਹਾਂ ਨਾਲ ਕੰਮ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਦੌਰੇ ਦਾ ਇੱਕ ਯਾਦਗਾਰ ਸੈਂਕੜਾ ਜੜਿਆ ਹੈ।
ਇਹ ਵੀ ਪੜ੍ਹੋ
ਪ੍ਰਿਯਾਂਸ਼ ਆਰਿਆ – ਦਿੱਲੀ ਦੇ ਬੱਲੇਬਾਜ਼ ਪ੍ਰਿਯਾਂਸ਼ ਆਰਿਆ ਨੇ ਵੀ ਪ੍ਰਭਸਿਮਰਨ ਸਿੰਘ ਦੇ ਨਾਲ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਟ੍ਰੇਨਿੰਗ ਲੈ ਕੇ ਆਪਣੀ ਖੇਡ ਨੂੰ ਨਿਖਾਰਿਆ ਹੈ। ਯੁਵਰਾਜ ਸਿੰਘ ਨੌਜਵਾਨ ਖਿਡਾਰੀ ਦੀ ਬੱਲੇਬਾਜ਼ੀ ‘ਤੇ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਦਿੰਦੇ ਰਹੇ ਹਨ।
ਵੈਭਵ ਸੂਰਿਆਵੰਸ਼ੀ – ਹੁਣ, ਵੈਭਵ ਸੂਰਿਆਵੰਸ਼ੀ ਦਾ ਨਾਮ ਵੀ ਇਸ ਲਿਸਟ ਵਿੱਚ ਜੁੜ ਗਿਆ ਹੈ। ਜਿੱਥੇ ਉਨ੍ਹਾਂ ਨੇ ਆਪਣੇ ਸੰਘਰਸ਼ਾਂ ਅਤੇ ਤਕਨੀਕੀ ਸੁਧਾਰਾਂ ਤੇ ਸਲਾਹ ਲਈ ਅਤੇ ਮੈਦਾਨ ਤੇ ਉੱਤਰਦੇ ਹੀ ਤੂਫਾਨ ਮਚਾ ਦਿੱਤਾ।
