Sakshi Malik, Wrestler Protest: ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਪਿੱਛੇ ਹਟੀ ਸਾਕਸ਼ੀ ਮਲਿਕ, ਨੌਕਰੀ ‘ਤੇ ਪਰਤੀ
ਭਾਰਤ ਦੀ ਸਟਾਰ ਪਹਿਲਵਾਨ ਸਾਕਸ਼ੀ ਮਲਿਕ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਪਿੱਛੇ ਹਟ ਗਈ ਹੈ। ਉਹ ਆਪਣੀ ਰੇਲਵੇ ਦੀ ਨੌਕਰੀ 'ਤੇ ਵਾਪਸ ਆ ਗਈ ਹੈ।
ਪਹਿਲਵਾਨਾਂ ਦੀ ਲੜਾਈ ਜਾਰੀ
ਸਾਕਸ਼ੀ ਨੇ ਟਵੀਟ ਕਰਕੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਸੱਤਿਆਗ੍ਰਹਿ ਦੀ ਲੜਾਈ ਤੋਂ ਪਿੱਛੇ ਨਹੀਂ ਹਟੇ ਹਨ। ਰੇਲਵੇ ‘ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਦੀ ਲੜਾਈ ਵੀ ਜਾਰੀ ਰਹੇਗੀ। ਓਲੰਪਿਕ ਤਮਗਾ ਜੇਤੂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਨਿਆਂ ਦੀ ਲੜਾਈ ਵਿੱਚ ਪਿੱਛੇ ਨਹੀਂ ਹਟਿਆ ਹੈ ਅਤੇ ਨਾ ਹੀ ਹਟੇਗਾ। ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।ਬਜਰੰਗ ਨੇ ਵੀ ਦਿੱਤੀ ਸਫਾਈ
ਦੂਜੇ ਪਾਸੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅੰਦੋਲਨ ਵਾਪਸ ਲੈਣ ਦੀ ਖਬਰ ਅਫਵਾਹ ਹੈ। ਇਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਫੈਲਾਈ ਜਾ ਰਹੀ ਹੈ। ਉਹ ਨਾ ਤਾਂ ਪਿੱਛੇ ਹਟੇ ਹਨ ਅਤੇ ਨਾ ਹੀ ਉਨ੍ਹਾਂ ਨੇ ਆਪਣਾ ਅੰਦੋਲਨ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਦੀ ਐਫਆਈਆਰ ਵਾਪਸ ਲੈਣ ਦੀ ਖ਼ਬਰ ਵੀ ਝੂਠੀ ਹੈ।ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ
ਦਰਅਸਲ, ਭਾਰਤ ਦੇ ਦਿੱਗਜ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ (Brij Bhushan) ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਬ੍ਰਿਜ ਭੂਸ਼ਣ ਖਿਲਾਫ ਦਿੱਲੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਦੇ ਬਾਵਜੂਦ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਜਾਰੀ ਰਹੀ। ਹਾਲਾਂਕਿ ਪਿਛਲੇ ਦਿਨੀਂ ਪੁਲਿਸ ਨਾਲ ਝੜਪ ਤੋਂ ਬਾਅਦ ਉਨ੍ਹਾਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਬਜਰੰਗ, ਵਿਨੇਸ਼, ਸਾਕਸ਼ੀ ਸਮੇਤ ਕਈ ਪਹਿਲਵਾਨਾਂ ਦਾ ਵਿਰੋਧ ਜਾਰੀ ਰਿਹਾ।ਬ੍ਰਿਜ ਭੂਸ਼ਣ ਖਿਲਾਫ 2 ਐਫਆਈਆਰ
ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਕਰੀਬ 10 ਮਾਮਲਿਆਂ ਵਿੱਚ 2 ਐਫਆਈਆਰ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਐਫਆਈਆਰ ਮੁਤਾਬਕ ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ (Women Wrestler) ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦਾ ਇਲਜ਼ਾਮ ਸੀ। ਉਨ੍ਹਾਂ ‘ਤੇ ਨਾਬਾਲਿਗ ਨਾਲ ਛੇੜਛਾੜ ਕਰਨ ਦਾ ਵੀ ਇਲਜ਼ਾਮ ਲੱਗਾ ਹੈ। ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ ਖਬਰ ਅਪਡੇਟ ਹੋ ਰਹੀ ਹੈLoading...
Unable to load recommendations.
Follow Us
