ਸਾਕਸ਼ੀ ਮਲਿਕ ਨੇ ਰੋਂਦੇ ਹੋਏ ਕੁਸ਼ਤੀ ਨੂੰ ਕਿਹਾ ਅਲਵਿਦਾ, ਬ੍ਰਿਜ ਭੂਸ਼ਣ ਦੇ ਕਰੀਬੀ ਸਹਿਯੋਗੀ ਦੇ WFI ਪ੍ਰਧਾਨ ਬਣਨ ‘ਤੇ ਚੁੱਕਿਆ ਕਦਮ

Updated On: 

21 Dec 2023 19:10 PM

ਇਸ ਸਾਲ ਦੇ ਸ਼ੁਰੂ ਵਿਚ ਦੇਸ਼ ਦੇ ਦਿੱਗਜ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਪਹਿਲਵਾਨਾਂ ਵਿੱਚ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਦੋਸ਼ ਲਾਇਆ ਕਿ ਭੂਸ਼ਣ ਨੇ ਮਹਿਲਾ ਖਿਡਾਰੀਆਂ ਦਾ ਯੌਨ ਸ਼ੋਸ਼ਣ ਕੀਤਾ ਸੀ।

ਸਾਕਸ਼ੀ ਮਲਿਕ ਨੇ ਰੋਂਦੇ ਹੋਏ ਕੁਸ਼ਤੀ ਨੂੰ ਕਿਹਾ ਅਲਵਿਦਾ, ਬ੍ਰਿਜ ਭੂਸ਼ਣ ਦੇ ਕਰੀਬੀ ਸਹਿਯੋਗੀ ਦੇ WFI ਪ੍ਰਧਾਨ ਬਣਨ ਤੇ ਚੁੱਕਿਆ ਕਦਮ
Follow Us On

ਭਾਰਤ ਦੀ ਤਜਰਬੇਕਾਰ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਵੀਰਵਾਰ (21 ਦਸੰਬਰ) ਨੂੰ ਹੋਈਆਂ। ਸੰਜੇ ਸਿੰਘ ਨਵੇਂ ਪ੍ਰਧਾਨ ਬਣੇ ਹਨ। ਉਹ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ। ਇਸ ਸਾਲ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ। ਹੁਣ ਜਦੋਂ ਕੋਈ ਕਰੀਬੀ ਪ੍ਰਧਾਨ ਬਣ ਗਿਆ ਤਾਂ ਸਾਕਸ਼ੀ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ।

ਪਹਿਲਵਾਨ ਸਾਕਸ਼ੀ ਮਲਿਕ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਅਸੀਂ 40 ਦਿਨਾਂ ਤੱਕ ਸੜਕਾਂ ‘ਤੇ ਸੌਂਦੇ ਰਹੇ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਸਾਡੇ ਸਮਰਥਨ ਲਈ ਆਏ। ਜੇਕਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਾਰੋਬਾਰੀ ਭਾਈਵਾਲ ਅਤੇ ਕਰੀਬੀ ਸਹਿਯੋਗੀ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਮੈਂ ਕੁਸ਼ਤੀ ਛੱਡਦੀ ਹਾਂ। ਸਾਡਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਲੜਾਈ ਪੂਰੇ ਦਿਲ ਨਾਲ ਲੜੀ। ਸਾਕਸ਼ੀ ਦੀ ਰਿਟਾਇਰਮੈਂਟ ਨੂੰ ਲੈ ਕੇ ਜਦੋਂ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੇਰਾ ਇਸ ਨਾਲ ਕੀ ਲੈਣਾ ਦੇਣਾ ਹੈ?”

ਜਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਦੇਸ਼ ਦੇ ਦਿੱਗਜ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਪਹਿਲਵਾਨਾਂ ਵਿੱਚ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਦੋਸ਼ ਲਾਇਆ ਕਿ ਭੂਸ਼ਣ ਨੇ ਮਹਿਲਾ ਖਿਡਾਰੀਆਂ ਦਾ ਯੌਨ ਸ਼ੋਸ਼ਣ ਕੀਤਾ ਸੀ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਅਨੀਤਾ ਸ਼ਿਓਰਾਨ ਨੂੰ ਹਰਾਇਆ ਹੈ। ਅਨੀਤਾ ਨੂੰ ਭੂਸ਼ਣ ਦਾ ਵਿਰੋਧ ਕਰਨ ਵਾਲੇ ਪਹਿਲਵਾਨਾਂ ਦਾ ਸਮਰਥਨ ਹਾਸਲ ਸੀ।

ਇਸ ਸਾਲ ਦੇ ਸ਼ੁਰੂ ‘ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਭੂਸ਼ਣ ਖਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਭੂਸ਼ਣ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਪਰ ਬਾਅਦ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ।

ਸੰਜੇ ਸਿੰਘ ਦੇ ਪੈਨਲ ਦੀ ਚੜ੍ਹਤ

ਇਨ੍ਹਾਂ ਚੋਣਾਂ ਵਿੱਚ ਸੰਜੇ ਸਿੰਘ ਦੇ ਪੈਨਲ ਦੀ ਧੂੰਮ ਰਹੀ। ਉਨ੍ਹਾਂ ਦੇ ਹੀ ਪੈਨਲ ਦੇ ਲੋਕ ਜ਼ਿਆਦਾਤਰ ਅਹੁਦਿਆਂ ‘ਤੇ ਚੋਣ ਜਿੱਤ ਗਏ। ਸੰਜੇ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੇ ਉਪ ਪ੍ਰਧਾਨ ਸਨ। ਉਨ੍ਹਾਂ ਨੂੰ 40 ਵੋਟਾਂ ਮਿਲੀ, ਜਦਕਿ ਅਨੀਤਾ ਨੂੰ ਸੱਤ ਵੋਟਾਂ ਮਿਲੀਆਂ। ਹਾਲਾਂਕਿ ਅਨੀਤਾ ਦੇ ਪੈਨਲ ਨੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਹੈ। ਇੱਥੇ ਪ੍ਰੇਮ ਚੰਦ ਲੋਚਾਬ ਨੇ ਦਰਸ਼ਨ ਲਾਲ ਨੂੰ ਹਰਾਇਆ। ਇਨ੍ਹਾਂ ਚੋਣਾਂ ਦਾ ਵਿਰੋਧ ਕਰਨ ਵਾਲੇ ਪਹਿਲਵਾਨਾਂ ਦੇ ਦਿਲ ਟੁੱਟੇ ਹੋਣਗੇ ਕਿਉਂਕਿ ਇੱਕ ਵਾਰ ਫਿਰ ਭੂਸ਼ਨ ਦੇ ਲੋਕ ਇਸ ‘ਤੇ ਹਾਵੀ ਹੁੰਦੇ ਨਜ਼ਰ ਆ ਰਹੇ ਹਨ। 7 ਜੂਨ ਨੂੰ ਇਨ੍ਹਾਂ ਪਹਿਲਵਾਨਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ ਸੀ, ਉਹ ਵੀ ਇਸ ਸ਼ਰਤ ‘ਤੇ ਕਿ ਭੂਸ਼ਣ ਦੇ ਪਰਿਵਾਰ ‘ਚੋਂ ਕੋਈ ਵੀ ਚੋਣ ਨਹੀਂ ਲੜੇਗਾ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਹ ਭਰੋਸਾ ਦਿੱਤਾ ਸੀ।

ਹਟੇਗੀ ਪਾਬੰਦੀ

ਚੋਣਾਂ ‘ਚ ਦੇਰੀ ਕਾਰਨ ਯੂਨਾਈਟਿਡ ਰੈਸਲਿੰਗ ਫੈਡਰੇਸ਼ਨ ਨੇ WFI ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਚੋਣਾਂ ਹੋ ਗਈਆਂ ਹਨ, ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਪਾਬੰਦੀ ਹਟਾ ਦਿੱਤੀ ਜਾਵੇਗੀ। ਨਵੀਂ ਕਾਰਜਕਾਰਨੀ ਕਮੇਟੀ ਇਸ ਪਾਬੰਦੀ ਨੂੰ ਹਟਾਉਣ ਲਈ ਕੰਮ ਕਰੇਗੀ। ਇਸ ਪਾਬੰਦੀ ਕਾਰਨ ਹੀ ਭਾਰਤੀ ਪਹਿਲਵਾਨ 2023 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਨਿਰਪੱਖ ਖਿਡਾਰੀਆਂ ਵਜੋਂ ਖੇਡੇ। ਚੋਣਾਂ ਜੁਲਾਈ ਵਿੱਚ ਹੋਣੀਆਂ ਸਨ ਪਰ ਅਦਾਲਤੀ ਕੇਸਾਂ ਕਾਰਨ ਦੇਰੀ ਹੋ ਗਈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲਗਾਈ ਰੋਕ ਹਟਾ ਕੇ ਚੋਣਾਂ ਦਾ ਰਾਹ ਪੱਧਰਾ ਕਰ ਦਿੱਤਾ ਸੀ।

Exit mobile version