ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sakshi Malik, Wrestler Protest: ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਪਿੱਛੇ ਹਟੀ ਸਾਕਸ਼ੀ ਮਲਿਕ, ਨੌਕਰੀ ‘ਤੇ ਪਰਤੀ

ਭਾਰਤ ਦੀ ਸਟਾਰ ਪਹਿਲਵਾਨ ਸਾਕਸ਼ੀ ਮਲਿਕ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਪਿੱਛੇ ਹਟ ਗਈ ਹੈ। ਉਹ ਆਪਣੀ ਰੇਲਵੇ ਦੀ ਨੌਕਰੀ 'ਤੇ ਵਾਪਸ ਆ ਗਈ ਹੈ।

Sakshi Malik, Wrestler Protest: ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਪਿੱਛੇ ਹਟੀ ਸਾਕਸ਼ੀ ਮਲਿਕ, ਨੌਕਰੀ ‘ਤੇ ਪਰਤੀ
Follow Us
tv9-punjabi
| Updated On: 05 Jun 2023 15:17 PM

ਨਵੀਂ ਦਿੱਲੀ। ਭਾਰਤ ਦੇ ਸਟਾਰ ਪਹਿਲਵਾਨ ਸਾਕਸ਼ੀ ਮਲਿਕ (Sakshi Malik), ਵਿਨੇਸ਼ ਫੋਗਾਟ (Vinesh Phogat) , ਬਜਰੰਗ ਪੂਨੀਆ (Bajrang Punia) ਆਪਣੀਆਂ ਰੇਲਵੇ ਦੀਆਂ ਨੌਕਰੀਆਂ ‘ਤੇ ਵਾਪਸ ਆ ਗਏ ਹਨ। ਇਹ ਸਾਰੇ ਪਹਿਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਲੰਬੇ ਸਮੇਂ ਤੋਂ ਧਰਨੇ ‘ਤੇ ਬੈਠੇ ਸਨ, ਪਰ ਉਨ੍ਹਾਂ ਨੂੰ 28 ਮਈ ਨੂੰ ਉਥੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਤਿੰਨੋਂ ਆਪਣੀ ਨੌਕਰੀ ‘ਤੇ ਪਰਤ ਗਏ ਹਨ। ਹਾਲਾਂਕਿ ਇਸ ਦੇ ਬਾਵਜੂਦ ਪਹਿਲਵਾਨਾਂ ਦਾ ਵਿਰੋਧ ਜਾਰੀ ਰਹੇਗਾ।

ਹਿੰਦੁਸਤਾਨ ਟਾਈਮਸ ਦੀ ਖ਼ਬਰ ਮੁਤਾਬਕ, ਉੱਤਰੀ ਰੇਲਵੇ ਹੈੱਡਕੁਆਰਟਰ ਦੇ ਰਿਕਾਰਡ ਦੇ ਹਿਸਾਬ ਨਾਲ ਹਰਿਦੁਆਰ ‘ਚ ਹਾਈ ਡਰਾਮੇ ਤੋਂ ਅਗਲੇ ਦਿਨ 31 ਮਈ ਨੂੰ ਸਾਕਸ਼ੀ ਬੜੌਦਾ ਹਾਊਸ ਆਫਿਸ ‘ਚ ਆਪਣੀ ਨੌਕਰੀ ‘ਤੇ ਵਾਪਸ ਪਰਤੀ। ਮੀਡੀਆ ਰਿਪੋਰਟਾਂ ਮੁਤਾਬਕ ਸਾਕਸ਼ੀ ਨੇ ਨੌਕਰੀ ਜੁਆਇਨ ਕਰਦੇ ਹੀ ਰੇਲਵੇ ਇੰਟਰ ਡਿਵੀਜ਼ਨ ਚੈਂਪੀਅਨਸ਼ਿਪ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਾਕਸ਼ੀ, ਵਿਨੇਸ਼ ਅਤੇ ਬਜਰੰਗ ਓਐਸਡੀ ਸਪੋਰਟਸ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ।

जंतर-मंतर पर पहलवानों का धरना साक्षी मलिक बोलीं बृजभूषण की गिरफ्तारी के बाद ही उठेंगे #Tv9d
0 seconds of 2 minutes, 22 secondsVolume 90%
Press shift question mark to access a list of keyboard shortcuts
00:00
02:22
02:22
 

ਪਹਿਲਵਾਨਾਂ ਦੀ ਲੜਾਈ ਜਾਰੀ

ਸਾਕਸ਼ੀ ਨੇ ਟਵੀਟ ਕਰਕੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਸੱਤਿਆਗ੍ਰਹਿ ਦੀ ਲੜਾਈ ਤੋਂ ਪਿੱਛੇ ਨਹੀਂ ਹਟੇ ਹਨ। ਰੇਲਵੇ ‘ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਦੀ ਲੜਾਈ ਵੀ ਜਾਰੀ ਰਹੇਗੀ। ਓਲੰਪਿਕ ਤਮਗਾ ਜੇਤੂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਨਿਆਂ ਦੀ ਲੜਾਈ ਵਿੱਚ ਪਿੱਛੇ ਨਹੀਂ ਹਟਿਆ ਹੈ ਅਤੇ ਨਾ ਹੀ ਹਟੇਗਾ। ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

ਬਜਰੰਗ ਨੇ ਵੀ ਦਿੱਤੀ ਸਫਾਈ

ਦੂਜੇ ਪਾਸੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅੰਦੋਲਨ ਵਾਪਸ ਲੈਣ ਦੀ ਖਬਰ ਅਫਵਾਹ ਹੈ। ਇਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਫੈਲਾਈ ਜਾ ਰਹੀ ਹੈ। ਉਹ ਨਾ ਤਾਂ ਪਿੱਛੇ ਹਟੇ ਹਨ ਅਤੇ ਨਾ ਹੀ ਉਨ੍ਹਾਂ ਨੇ ਆਪਣਾ ਅੰਦੋਲਨ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਦੀ ਐਫਆਈਆਰ ਵਾਪਸ ਲੈਣ ਦੀ ਖ਼ਬਰ ਵੀ ਝੂਠੀ ਹੈ।

ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ

ਦਰਅਸਲ, ਭਾਰਤ ਦੇ ਦਿੱਗਜ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ (Brij Bhushan) ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਬ੍ਰਿਜ ਭੂਸ਼ਣ ਖਿਲਾਫ ਦਿੱਲੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਦੇ ਬਾਵਜੂਦ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਜਾਰੀ ਰਹੀ। ਹਾਲਾਂਕਿ ਪਿਛਲੇ ਦਿਨੀਂ ਪੁਲਿਸ ਨਾਲ ਝੜਪ ਤੋਂ ਬਾਅਦ ਉਨ੍ਹਾਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਬਜਰੰਗ, ਵਿਨੇਸ਼, ਸਾਕਸ਼ੀ ਸਮੇਤ ਕਈ ਪਹਿਲਵਾਨਾਂ ਦਾ ਵਿਰੋਧ ਜਾਰੀ ਰਿਹਾ।

ਬ੍ਰਿਜ ਭੂਸ਼ਣ ਖਿਲਾਫ 2 ਐਫਆਈਆਰ

ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਕਰੀਬ 10 ਮਾਮਲਿਆਂ ਵਿੱਚ 2 ਐਫਆਈਆਰ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਐਫਆਈਆਰ ਮੁਤਾਬਕ ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ (Women Wrestler) ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦਾ ਇਲਜ਼ਾਮ ਸੀ। ਉਨ੍ਹਾਂ ‘ਤੇ ਨਾਬਾਲਿਗ ਨਾਲ ਛੇੜਛਾੜ ਕਰਨ ਦਾ ਵੀ ਇਲਜ਼ਾਮ ਲੱਗਾ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਖਬਰ ਅਪਡੇਟ ਹੋ ਰਹੀ ਹੈ