ਬਜਰੰਗ ਪੂਨੀਆ ਵਾਪਿਸ ਕਰਨਗੇ ਪਦਮਸ਼੍ਰੀ ਐਵਾਰਡ, ਪੀਐਮ ਮੋਦੀ ਨੂੰ ਲਿਖੀ ਚਿੱਠੀ, ਕਿਹਾ- ‘ਸਨਮਾਨਿਤ’ ਬਣ ਕੇ ਨਹੀਂ ਜੀ ਪਾਵਾਂਗਾ

Published: 

22 Dec 2023 17:41 PM

ਬਜਰੰਗ ਪੂਨੀਆ ਤੋਂ ਪਹਿਲਾਂ ਵੀਰਵਾਰ ਨੂੰ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ। ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੇ ਐਲਾਨ ਤੋਂ ਤੁਰੰਤ ਬਾਅਦ, ਪਹਿਲਵਾਨਾਂ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸਾਕਸ਼ੀ ਨੇ ਹੰਝੂਆਂ ਨਾਲ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਕਸ਼ੀ ਨੇ ਦੋਸ਼ ਲਗਾਇਆ ਕਿ ਸੰਜੇ ਸਿੰਘ ਬ੍ਰਿਜ ਭੂਸ਼ਣ ਸਿੰਘ ਦੇ ਵੀ ਕਰੀਬੀ ਹਨ ਅਤੇ ਅਜਿਹੇ 'ਚ ਉਹ ਅੱਗੇ ਨਹੀਂ ਖੇਡ ਸਕਣਗੇ।

ਬਜਰੰਗ ਪੂਨੀਆ ਵਾਪਿਸ ਕਰਨਗੇ ਪਦਮਸ਼੍ਰੀ ਐਵਾਰਡ, ਪੀਐਮ ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਨਮਾਨਿਤ ਬਣ ਕੇ ਨਹੀਂ ਜੀ ਪਾਵਾਂਗਾ

Photo: tv9hindi.com

Follow Us On

ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ WFI ਦੇ ਨਵੇਂ ਪ੍ਰਧਾਨ ਦ ਐਲਾਨ ਤੋਂ ਬਾਅਦ ਵੱਡਾ ਫੈਸਲਾ ਲਿਆ ਹੈ। ਬਜਰੰਗ ਪੂਨੀਆ ਨੇ ਆਪਣਾ ਪਦਮ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਬਜਰੰਗ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਮਾਮਲੇ ‘ਤੇ ਪੀਐਮ ਮੋਦੀ ਨੂੰ ਪੱਤਰ ਵੀ ਲਿਖਿਆ ਹੈ। ਬਜਰੰਗ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪੱਤਰ ਟਵੀਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ‘ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਕਹਿਣ ਲਈ ਇਹ ਬੱਸ ਮੇਰੀ ਚਿੱਠੀ ਹੈ।

ਬਜਰੰਗ ਪੁਨੀਆ ਨੇ ਕਹੀਆਂ ਇਹ ਵੱਡੀਆਂ ਗੱਲਾਂ

  • ਬ੍ਰਿਜ ਭੂਸ਼ਣ ਨੇ 21 ਦਸੰਬਰ ਨੂੰ ਹੋਈਆਂ ਕੁਸ਼ਤੀ ਸੰਘ ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਜਿੱਤ ਦਰਜ ਕੀਤੀ ਹੈ।
    ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਵਿਅਕਤੀ ਨੇ ਮੁੜ ਜਨਤਕ ਤੌਰ ‘ਤੇ ਕੁਸ਼ਤੀ ਦਾ ਪ੍ਰਬੰਧ ਕਰਨ ਵਾਲੀ ਇਕਾਈ ਨੂੰ ਸੰਭਾਲ ਲਿਆ ਹੈ।
    ਇਸ ਬੇਇਨਸਾਫ਼ੀ ਤੋਂ ਬਾਅਦ 2019 ਵਿੱਚ ਮਿਲਿਆ ਪਦਮਸ਼੍ਰੀ ਪੁਰਸਕਾਰ ਮੈਨੂੰ ਦੁਖੀ ਕਰ ਰਿਹਾ ਹੈ।
    ਮਹਿਲਾ ਪਹਿਲਵਾਨਾਂ ਦੀ ਬੇਇੱਜ਼ਤੀ ਤੋਂ ਬਾਅਦ ਮੈਂ ਇੱਜ਼ਤ ਵਾਲੀ ਜ਼ਿੰਦਗੀ ਨਹੀਂ ਜੀ ਸਕਾਂਗਾ। ਇਸ ਲਈ ਮੈਂ ਤੁਹਾਨੂੰ ਸਨਮਾਨ ਵਾਪਸ ਕਰ ਰਿਹਾ ਹਾਂ।

ਬਜਰੰਗ ਪੂਨੀਆ ਦਾ ਕਰੀਅਰ

ਤੁਹਾਨੂੰ ਦੱਸ ਦੇਈਏ ਕਿ ਬਜਰੰਗ ਪੂਨੀਆ ਨੂੰ 2019 ਵਿੱਚ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ। ਇਸ ਭਾਰਤੀ ਪਹਿਲਵਾਨ ਨੇ 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ‘ਚ ਉਨ੍ਹਾਂ ਦੇ ਨਾਂ 4 ਮੈਡਲ ਹਨ। ਉਹ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨੇ ਅਤੇ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ। ਬਜਰੰਗ ਨੇ ਰਾਸ਼ਟਰਮੰਡਲ ਵਿੱਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ।

Exit mobile version