ਕੀ ਆਈਪੀਐਲ ‘ਚ ਖੇਡਣ ਲਈ Mustafizur Rahman ਨੂੰ ਮਿਲਣਗੇ ਰਿਸ਼ਭ ਪੰਤ ਤੋਂ ਵੱਧ ਪੈਸੇ! ਦਿੱਲੀ ਕੈਪੀਟਲਜ਼ ਨੇ ਇੰਨੇ ‘ਚ ਖਰੀਦਿਆ
Mustafizur Rahman ਦੇ ਆਈਪੀਐਲ 2025 'ਚ ਖੇਡਣ ਬਾਰੇ ਅਜੇ ਵੀ ਸਸਪੈਂਸ ਹੋ ਸਕਦਾ ਹੈ। ਪਰ ਜੇਕਰ ਉਹ ਖੇਡਦੇ ਹਨ, ਤਾਂ ਉਹਨਾਂ ਨੂੰ ਰਿਸ਼ਭ ਪੰਤ ਨਾਲੋਂ ਵੱਧ ਪੈਸੇ ਮਿਲ ਸਕਦੇ ਹਨ। ਇਹ ਕਿਵੇਂ ਹੋਵੇਗਾ, ਜਾਣੋ ਇਸ ਰਿਪੋਰਟ ਵਿੱਚ।
(Photo: PTI)
ਰਿਸ਼ਭ ਪੰਤ ਨਾ ਸਿਰਫ਼ ਆਈਪੀਐਲ 2025 ਵਿੱਚ ਸਗੋਂ ਆਈਪੀਐਲ ਇਤਿਹਾਸ ‘ਚ ਵੀ ਸਭ ਤੋਂ ਮਹਿੰਗੇ ਖਿਡਾਰੀ ਹਨ। ਲਖਨਊ ਸੁਪਰ ਜਾਇੰਟਸ ਨੇ ਉਹਨਾਂ ਨੂੰ 27 ਕਰੋੜ ਰੁਪਏ ‘ਚ ਖਰੀਦਿਆ ਹੈ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ Mustafizur Rahman ਜਿਸਨੂੰ ਦਿੱਲੀ ਕੈਪੀਟਲਜ਼ ਨੇ ਬਦਲ ਵਜੋਂ ਰੱਖਿਆ ਹੈ, ਉਹਨਾਂ ਨੂੰ ਆਈਪੀਐਲ 2025 ‘ਚ ਖੇਡਣ ਲਈ ਰਿਸ਼ਭ ਨਾਲੋਂ ਵੱਧ ਪੈਸੇ ਮਿਲਣ ਵਾਲੇ ਹਨ? ਕੀ Mustafizur Rahman IPL ਦੇ ਇਤਿਹਾਸ ‘ਚ ਪੰਤ ਨਾਲੋਂ ਮਹਿੰਗੇ ਖਿਡਾਰੀ ਹੋਣਗੇ? ਇਹਨਾਂ ਦੇ ਵਿੱਚਾਲੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ, DC ਨੇ ਉਹਨਾਂ ਨੂੰ ਦੁਬਾਰਾ ਕਿੰਨੇ ‘ਚ ਖਰੀਦਿਆ? ਭਾਵੇਂ ਬੰਗਲਾਦੇਸ਼ੀ ਖਿਡਾਰੀ Mustafizur Rahman ਦੇ ਆਈਪੀਐਲ 2025 ਵਿੱਚ ਖੇਡਣ ਬਾਰੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ, ਪਰ ਇਸ ਦੌਰਾਨ ਆ ਰਹੀ ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੈ।
DC ਨੇ Mustafizur Rahman ਨੂੰ ਕਿੰਨੇ ‘ਚ ਖਰੀਦਿਆ?
ਦਿੱਲੀ ਕੈਪੀਟਲਜ਼ ਨੇ ਜੈਕ ਫਰੇਜ਼ਰ ਦੀ ਜਗ੍ਹਾ Mustafizur Rahman ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਜੈਕ ਫਰੇਜ਼ਰ ਨੂੰ ਦਿੱਲੀ ਕੈਪੀਟਲਜ਼ ਨੇ 9 ਕਰੋੜ ਰੁਪਏ ਵਿੱਚ ਖਰੀਦਿਆ ਸੀ। ਪਰ ਹੁਣ ਦਿੱਲੀ ਨੇ Mustafizur Rahman ਨੂੰ 6 ਕਰੋੜ ਰੁਪਏ ਵਿੱਚ ਖਰੀਦ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਹੁਣ ਤੁਸੀਂ ਸੋਚੋਗੇ ਕਿ Mustafizur Rahman 6 ਕਰੋੜ ਰੁਪਏ ‘ਚ ਰਿਸ਼ਭ ਪੰਤ ਨਾਲੋਂ ਮਹਿੰਗੇ ਕਿਵੇਂ ਹੋਏ? ਇਸ ਲਈ ਅਸੀਂ ਇਹ ਹਰੇਕ ਮੈਚ ਦੀ ਕੀਮਤ ਦੇ ਆਧਾਰ ‘ਤੇ ਕਹਿ ਰਹੇ ਹਾਂ।
Mustafizur ਨੂੰ ਪੰਤ ਨਾਲੋਂ ਜ਼ਿਆਦਾ ਮਿਲਣਗੇ ਪੈਸੇ?
ਹਰੇਕ ਟੀਮ ਨੂੰ ਆਈਪੀਐਲ 2025 ਦੇ ਗਰੁੱਪ ਪੜਾਅ ਵਿੱਚ 14-14 ਮੈਚ ਖੇਡਣੇ ਹਨ। ਇਸ ਤੋਂ ਬਾਅਦ ਪਲੇਆਫ ਹੋਣਗੇ, ਪਰ ਇਸਦੀ ਤਸਵੀਰ ਅਜੇ ਸਪੱਸ਼ਟ ਨਹੀਂ ਹੈ। ਇਹ ਕਹਿਣਾ ਮੁਸ਼ਕਲ ਹੈ ਕਿ DC ਦੀ ਟੀਮ ਜਿਸ ਨਾਲ Mustafizur ਜੁੜੇ ਹਨ ਜਾਂ ਲਖਨਊ ਦੀ ਟੀਮ ਜਿਸ ਲਈ ਰਿਸ਼ਭ ਪੰਤ ਖੇਡ ਰਿਹਾ ਹੈ, ਪਲੇਆਫ ‘ਚ ਪਹੁੰਚੇਗੀ ਜਾਂ ਨਹੀਂ ਇਹ ਹੱਲੇ ਤੱਕ ਸਾਫ ਨਹੀ ਹੋ ਪਾਇਆ ਹੈ। ਪਰ ਇਹ ਤੈਅ ਹੈ ਕਿ ਇਹ ਟੀਮਾਂ ਗਰੁੱਪ ਪੜਾਅ ਵਿੱਚ ਖੇਡੇ ਜਾਣ ਵਾਲੇ 14 ਮੈਚ ਖੇਡਦੀਆਂ ਨਜ਼ਰ ਆਉਣਗੀਆਂ।
ਹੁਣ ਜੇਕਰ ਅਸੀਂ ਇਸ ਆਧਾਰ ‘ਤੇ ਵੇਖੀਏ ਤਾਂ ਰਿਸ਼ਭ ਪੰਤ, ਜਿਹਨਾਂ ਨੂੰ 27 ਕਰੋੜ ਰੁਪਏ ‘ਚ ਖਰੀਦਿਆ ਗਿਆ ਸੀ, ਉਹਨਾਂ ਨੂੰ 14 ਮੈਚਾਂ ਵਿੱਚੋਂ ਹਰੇਕ ਖੇਡਣ ਲਈ 1.9 ਕਰੋੜ ਰੁਪਏ ਮਿਲ ਰਹੇ ਹਨ। Mustafizur Rahman , ਜਿਹਨਾਂ ਨੂੰ 6 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਉਹਨਾਂ ਨੂੰ ਹਰੇਕ ਮੈਚ ਖੇਡਣ ਲਈ 2 ਕਰੋੜ ਰੁਪਏ ਲੈਂਦੇ ਦੇਖਿਆ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਦਿੱਲੀ ਕੈਪੀਟਲਜ਼ ਦੇ ਹੁਣ ਗਰੁੱਪ ਪੜਾਅ ਵਿੱਚ ਸਿਰਫ਼ 3 ਮੈਚ ਬਾਕੀ ਹਨ।
Mustafizur Rahman ਦੇ ਖੇਡਣ ‘ਤੇ ਸਸਪੈਂਸ
ਹਾਲਾਂਕਿ, ਇਹ ਉਦੋਂ ਮੁੰਮਕਿਨ ਹੈ ਜਦੋਂ ਬੰਗਲਾਦੇਸ਼ੀ ਖਿਡਾਰੀ Mustafizur IPL 2025 ‘ਚ ਖੇਡਣਗੇ। ਇਸ ਸਮੇਂ ਲੀਗ ਵਿੱਚ ਉਹਨਾਂ ਦੇ ਖੇਡਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਉਹ ਯੂਏਈ ਜਾ ਰਹੇ ਹਨ ਤਾਂ ਸਸਪੈਂਸ ਹੋਰ ਡੂੰਘਾ ਹੋ ਗਿਆ।
ਇਹ ਵੀ ਪੜ੍ਹੋ
Heading to UAE to play against them. Keep me in your prayers. pic.twitter.com/dI7DHTfj73
— Mustafizur Rahman (@Mustafiz90) May 14, 2025
ਇਸ ਤੋਂ ਇਲਾਵਾ, ਇਹ ਵੀ ਖ਼ਬਰ ਹੈ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬੰਗਲਾਦੇਸ਼ ਨੂੰ 17 ਮਈ ਅਤੇ 19 ਮਈ ਨੂੰ ਯੂਏਈ ਵਿਰੁੱਧ 2 ਟੀ-20 ਮੈਚ ਖੇਡਣੇ ਹਨ। ਇਸ ਤੋਂ ਬਾਅਦ, ਬੰਗਲਾਦੇਸ਼ ਦੀ 25 ਮਈ ਤੋਂ ਪਾਕਿਸਤਾਨ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਹੈ।